ਸੁਖਬੀਰ ਦੀ ਟਕਸਾਲੀਆਂ ਨੂੰ ਖੁੱਲ੍ਹੀ ਚੁਣੌਤੀ!

Wednesday, Nov 14, 2018 - 07:03 PM (IST)

ਅੰਮ੍ਰਿਤਸਰ : ਕਈ ਵੱਡੇ ਸੀਨੀਅਰ ਆਗੂਆਂ ਦੀ ਨਾਰਾਜ਼ਗੀ ਦੇ ਬਾਵਜੂਦ ਗੋਬਿੰਦ ਸਿੰਘ ਲੌਂਗੋਵਾਲ ਨੂੰ ਦੂਸਰੀ ਵਾਰ ਐੱਸ. ਜੀ. ਪੀ. ਸੀ. ਦਾ ਪ੍ਰਧਾਨ ਬਣਾ ਕੇ ਸੁਖਬੀਰ ਬਾਦਲ ਨੇ ਟਕਸਾਲੀਆਂ ਨੂੰ ਖੁੱਲ੍ਹੀ ਚੁਣੌਤੀ ਦੇ ਦਿੱਤੀ ਹੈ। ਮੰਗਲਵਾਰ ਨੂੰ ਚੋਣਾਂ ਤੋਂ ਪਹਿਲਾਂ ਤਕ ਸੀਨੀਅਰ ਅਕਾਲੀ ਆਗੂ ਐੱਸ. ਜੀ. ਪੀ. ਸੀ. ਦੀ ਪ੍ਰਧਾਨਗੀ ਹਾਸਲ ਕਰਨ ਲਈ ਆਪਣੇ ਤੇਵਰਾਂ ਦਾ ਦਾਅ ਖੇਡ ਰਹੇ ਸਨ। ਸੁਖਬੀਰ ਨੇ ਉਸ ਨੂੰ ਦਰਨਿਕਾਰ ਕਰਕੇ ਨਾ ਸਿਰਫ ਆਪਣੇ ਪਸੰਦੀਦਾ ਵਿਅਕਤੀ ਨੂੰ ਪ੍ਰਧਾਨ ਲਾਇਆ ਬਲਕਿ ਸੀਨੀਅਰ ਆਗੂਆਂ ਦੇ ਉਨ੍ਹਾਂ ਨਜ਼ਦੀਕੀਆਂ ਨੂੰ ਵੀ ਆਪਣਾ ਰਾਸਤਾ ਤੈਅ ਕਰਨ ਦਾ ਸੰਕੇਤ ਦੇ ਦਿੱਤਾ ਹੈ, ਜਿਹੜੇ ਅਜੇ ਤਕ ਉਨ੍ਹਾਂ ਦੇ ਨਾਲ ਹਨ। 

PunjabKesari

ਮਾਝੇ ਦੇ ਆਗੂ ਅਰਵਿੰਦਰਪਾਲ ਸਿੰਘ ਪੱਖੋਕੇ 'ਤੇ ਵੀ ਸੁਖਬੀਰ ਨੇ ਭਰੋਸਾ ਨਹੀਂ ਜਤਾਇਆ। ਪੱਖੋਕੇ ਨਾਰਾਜ਼ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਭਾਣਜੇ ਹਨ। ਮੰਨਿਆ ਜਾ ਰਿਹਾ ਸੀ ਕਿ ਮਾਝੇ ਦੇ ਆਗੂਆਂ ਨੂੰ ਸ਼ਾਂਤ ਕਰਨ ਲਈ ਸੁਖਬੀਰ ਉਨ੍ਹਾਂ ਨੂੰ ਐੱਸ. ਜੀ. ਪੀ. ਸੀ. ਦਾ ਪ੍ਰਧਾਨ ਲਗਾ ਸਕਦੇ ਹਨ ਪਰ ਅਜਿਹਾ ਨਹੀਂ ਕੀਤਾ ਗਿਆ। ਉਧਰ ਵੱਡੇ ਅਕਾਲੀ ਲੀਡਰਾਂ ਵਿਚਾਲੇ ਚੱਲ ਰਹੀ ਲੜਾਈ ਦਾ ਫਾਇਦਾ ਚੁੱਕਣ ਦੀ ਫਿਰਾਕ ਵਿਚ ਕਾਫੀ ਸਮੇਂ ਤੋਂ ਚੁੱਪ ਧਾਰੀ ਬੈਠੇ ਟਕਸਾਲੀ ਆਗੂ ਜਥੇਦਾਰ ਤੋਤਾ ਸਿੰਘ ਦੇ ਹੱਥ ਵੀ ਕੁਝ ਨਹੀਂ ਲੱਗਾ ਹੈ। ਹੁਣ ਉਹ ਕੀ ਰੁਖ ਅਖਤਿਆਰ ਕਰਦੇ ਹਨ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।


Related News