ਸੁਖਬੀਰ ਬਾਦਲ ਨੇ ਪਿਤਾ ਦਿਵਸ ਮੌਕੇ ਪ੍ਰਕਾਸ਼ ਸਿੰਘ ਬਾਦਲ ਸਮੇਤ ਹੋਰ ਬਜੁਰਗਾਂ ਵੀ ਦਿੱਤੀਆਂ ਸ਼ੁਭਕਾਮਨਾਵਾਂ
Sunday, Jun 20, 2021 - 04:08 PM (IST)
ਸ਼ੇਰਪੁਰ (ਅਨੀਸ਼ ਗਰਗ): ਅੱਜ ਪੂਰੇ ਦੇਸ਼ ਅੰਦਰ ਪਿਤਾ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਸੋਸ਼ਲ ਮੀਡੀਆ ’ਤੇ ਅੱਜ ਸਿਰਫ਼ ਪਿਤਾ ਦੀਆਂ ਹੀ ਤਸਵੀਰਾਂ ਦੇਖ਼ਣ ਨੂੰ ਮਿਲ ਰਹੀਆਂ ਹਨ। ਇਸ ਮੌਕੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਆਪਣੇ ਪੁੱਤਰ ਨਾਲ ਤਸਵੀਰ ਸਾਂਝੀ ਕਰਕੇ ਪ੍ਰਕਾਸ਼ ਸਿੰਘ ਬਾਦਲ ਸਮੇਤ ਹੋਰ ਬਜ਼ੁਰਗਾਂ ਨੂੰ ਵੀ ਸ਼ੁਭਕਾਮਨਾਵਾਂ ਦਿੱਤੀਆ ਹਨ।
ਇਹ ਵੀ ਪੜ੍ਹੋ: ‘ਸਿਆਸੀ ਪਿੱਚ ’ਤੇ ਲੰਬੀ ਪਾਰੀ ਖੇਡਣਾ ਚਾਹੁੰਦੇ ਹਨ ਸਿੱਧੂ, ਮੰਤਰੀ ਬਣਨ ਤੋਂ ਬਿਹਤਰ ਪ੍ਰਧਾਨਗੀ ਸੰਭਾਲਣਾ’
ਉਨ੍ਹਾਂ ਤਸਵੀਰ ਨਾਲ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਮੇਰੀ ਪੂਰੀ ਜ਼ਿੰਦਗੀ ਵਿੱਚ ਮੇਰੇ ਲਈ ਪ੍ਰੇਰਣਾ ਅਤੇ ਸ਼ਕਤੀ ਦਾ ਸਭ ਤੋਂ ਵੱਡਾ ਸਰੋਤ ਮੇਰੇ ਪਿਤਾ ਜੀ ਰਹੇ ਹਨ। ਉਨ੍ਹਾਂ ਨਾਲ ਬਿਤਾਇਆ ਹਰ ਪਲ ਨਿਮਰਤਾ, ਇਮਾਨਦਾਰੀ ਅਤੇ ਕੁਰਬਾਨੀ ਦੇ ਇੱਕ ਸਬਕ ਵਾਂਗ ਬੀਤਿਆ ਹੈ। ਕਥਨੀ ਦੇ ਨਾਲ-ਨਾਲ, ਕਰਨੀ ਵਿੱਚ ਵੀ ਉਨ੍ਹਾਂ ਨੂੰ ਉਸੇ ਭਾਵਨਾ ਨਾਲ ਅਗਵਾਈ ਕਰਦੇ ਦੇਖਣਾ, ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਅਸੀਸ ਰਹੀ। ਬਾਦਲ ਸਾਬ੍ਹ ਸਿਰਫ਼ ਮੇਰੇ ਪਿਤਾ ਹੀ ਨਹੀਂ, ਦੁਨੀਆ ਭਰ 'ਚ ਵਸਦੇ ਹਜ਼ਾਰਾਂ ਪੰਜਾਬੀਆਂ ਲਈ ਉਹ ਮਾਰਗ ਦਰਸ਼ਕ ਅਤੇ ਪਿਤਾ ਵਰਗਾ ਸਥਾਨ ਰੱਖਦੇ ਹਨ। ਮੈਂ ਅਰਦਾਸ ਕਰਦਾ ਹਾਂ ਕਿ ਗੁਰੂ ਸਾਹਿਬ ਉਨ੍ਹਾਂ ਨੂੰ ਲੰਬੀ, ਖੁਸ਼ਹਾਲ ਅਤੇ ਸਿਹਤਮੰਦ ਜ਼ਿੰਦਗੀ ਬਖ਼ਸ਼ਣ, ਅਤੇ ਇੱਕ ਦਿਨ ਉਨ੍ਹਾਂ ਨੂੰ ਵੀ ਮੇਰੇ 'ਤੇ ਵੀ ਮਾਣ ਹੋਵੇ, ਜਿਵੇਂ ਮੈਨੂੰ ਉਨ੍ਹਾਂ 'ਤੇ ਸਦਾ ਰਹਿੰਦਾ ਹੈ। ਉਨ੍ਹਾਂ ਸਮੇਤ ਦੁਨੀਆ ਭਰ ਦੇ ਸਾਰੇ ਪਿਤਾਵਾਂ ਨੂੰ ਪਿਤਾ ਦਿਵਸ ਦੀਆਂ ਨਿੱਘੀਆਂ ਮੁਬਾਰਕਾਂ। ਸੁਖਬੀਰ ਸਿੰਘ ਬਾਦਲ ਵੱਲੋਂ ਪਾਈ ਗਈ ਇਸ ਪੋਸਟ ਨੂੰ ਸੋਸ਼ਲ ਮੀਡੀਆਂ ’ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਵਿਜੇਇੰਦਰ ਸਿੰਗਲਾ ਦਾ ਸੋਸ਼ਲ ਮੀਡੀਆ ’ਤੇ ਵਿਰੋਧ, ਖੁੱਲ੍ਹ ਕੇ ਮਿਲੇ ਡਿਸਲਾਈਕ