ਚੁਫੇਰਿਓਂ ਘਿਰੇ ਸੁਖਬੀਰ ਬਾਦਲ ''ਤੇ ਕਾਂਗਰਸੀ ਵਿਧਾਇਕ ਦੀ ਚੁਟਕੀ
Monday, Oct 29, 2018 - 04:49 PM (IST)

ਸੁਲਤਾਨਪੁਰ ਲੋਧੀ : ਅਕਾਲੀ ਦਲ ਵਿਚ ਸੁਖਬੀਰ ਬਾਦਲ ਦੇ ਅਸਤੀਫੇ ਦੀ ਪੇਸ਼ਕਸ਼ ਨੂੰ ਲੈ ਕੇ ਮਚੇ ਘਮਾਸਾਨ 'ਤੇ ਕਾਂਗਰਸੀ ਵਿਧਾਇਕ ਨੇ ਚੁਟਕੀ ਲਈ ਹੈ। ਸੁਲਤਾਨਪੁਰ ਲੋਧੀ ਤੋਂ ਕਾਂਗਰਸ ਦੇ ਵਿਧਾਇਕ ਨਵਤੇਜ ਚੀਮਾ ਨੇ ਵਿਅੰਗ ਕੱਸਦੇ ਹੋਏ ਅਕਾਲੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਰੈਲੀ ਦਾ ਨਾਮ ਵੀ 'ਸੁਖਬੀਰ ਬਾਦਲ ਬਚਾਓ' ਰੈਲੀ ਰੱਖ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੋਵੇਂ ਪਾਰਟੀਆਂ ਪੰਜਾਬ ਵਿਚੋਂ ਖਤਮ ਹੋ ਚੁੱਕੀਆਂ ਹਨ।
ਨਵਤੇਜ ਚੀਮਾ ਕਪੂਰਥਲਾ 'ਚ ਅੰਡਰ 18 ਦੀਆਂ ਜ਼ਿਲਾ ਪੱਧਰੀ ਸਰਕਾਰੀ ਖੇਡਾਂ ਦਾ ਉਦਘਾਟਨ ਕਰਨ ਪਹੁੰਚੇ ਹੋਏ ਸਨ, ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਸੂਬੇ ਵਿਚ ਖੇਡਾਂ ਦੀ ਸਥਿਤੀ ਵੀ ਸੁਧਾਰੀ ਜਾਵੇਗੀ, ਜਿਸ ਦੇ ਚੱਲਦੇ ਸੁਲਤਾਨਪੁਰ ਲੋਧੀ 'ਚ 2019 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮ ਦੇ ਤਹਿਤ ਖੇਡੋ ਇੰਡੀਆ ਯੋਜਨਾ ਦੇ ਤਹਿਤ ਇਕ ਵੱਡੇ ਸਟੇਡੀਅਮ ਦੀ ਮੰਗ ਕੀਤੀ ਗਈ ਹੈ, ਜਿਸ ਨੂੰ ਜਲਦ ਹੀ ਸੂਬਾ ਸਰਕਾਰ ਵਲੋਂ ਮਨਜ਼ੂਰੀ ਲਈ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ।