ਪਾਰਟੀ ਦੀ ਪਿੱਠ ''ਚ ਛੁਰਾ ਮਾਰਨ ਵਾਲਾ ਟਕਸਾਲੀ ਨਹੀਂ ਹੋ ਸਕਦਾ : ਸੁਖਬੀਰ

Sunday, Dec 22, 2019 - 06:29 PM (IST)

ਪਾਰਟੀ ਦੀ ਪਿੱਠ ''ਚ ਛੁਰਾ ਮਾਰਨ ਵਾਲਾ ਟਕਸਾਲੀ ਨਹੀਂ ਹੋ ਸਕਦਾ : ਸੁਖਬੀਰ

ਸ੍ਰੀ ਮੁਕਤਸਰ ਸਾਹਿਬ (ਰਿਣੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਐਤਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਪਹੁੰਚੇ। ਉਨ੍ਹਾਂ ਨੇ ਮੇਲਾ ਮਾਘੀ ਮੌਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਕੀਤੀ ਜਾ ਰਹੀ ਕਾਨਫਰੰਸ ਸਬੰਧੀ ਜਾਇਜ਼ਾ ਲਿਆ। ਇਸ ਦੌਰਾਨ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ  ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਕਰਨ ਵਾਲੇ ਲੋਕ ਕਾਂਗਰਸ ਦੀ ਬੀ-ਟੀਮ ਹਨ ਅਤੇ ਆਪਣੀ ਮਾਂ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਨ ਦੀ ਸੋਚਣ ਵਾਲਾ ਕਦੇ ਟਕਸਾਲੀ ਨਹੀਂ ਹੋ ਸਕਦਾ। 

ਸੁਖਬੀਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਤਕ ਦੇ ਸਭ ਤੋਂ ਨਿਕੰਮੇ ਮੁੱਖ ਮੰਤਰੀ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕ ਆਪਣੇ ਆਪ ਨੂੰ ਐੱਸ. ਐੱਸ. ਪੀ. ਸਮਝਣ ਲੱਗੇ ਹਨ। ਕਾਂਗਰਸੀਆਂ ਨੂੰ ਇਸ ਗੱਲ ਦਾ ਚਾਨਣ ਹੋ ਚੁੱਕਾ ਹੈ ਕਿ ਦੁਬਾਰਾ ਕਾਂਗਰਸ ਸਰਕਾਰ ਨਹੀਂ ਆਵੇਗੀ ਅਤੇ ਉਹ ਲੋਕਾਂ ਦੀ ਲੁੱਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਨਸ਼ਾ ਤਸ਼ਕਰਾਂ ਤੋਂ ਵੀ ਪੈਸੇ ਲੈ ਰਹੇ ਹਨ। 

ਇਸ ਮੌਕੇ ਜ਼ਿਲਾ ਪ੍ਰਧਾਨ ਕੰਵਰਜੀਤ ਸਿੰਘ ਰੋਜੀ ਬਰਕੰਦੀ ਵਿਧਾਇਕ ਵਿਧਾਇਕ, ਮਨਤਾਰ ਸਿੰਘ ਬਰਾੜ ਸਾਬਕਾ ਵਿਧਾਇਕ, ਸੁਰਜੀਤ ਕੁਮਾਰ ਜਿਆਣੀ ਸਾਬਕਾ ਮੰਤਰੀ, ਦਿਆਲ ਸਿੰਘ ਕੋਲਿਆਂਵਾਲੀ, ਗੁਰਤੇਜ ਸਿੰਘ ਘੁੜਿਆਣਾ, ਹਰਦੀਪ ਸਿੰਘ ਡਿੰਪੀ ਢਿਲੋਂ, ਹਰਪ੍ਰੀਤ ਸਿੰਘ ਕੋਟਭਾਈ ਆਦਿ ਹਾਜ਼ਰ ਸਨ।


author

Gurminder Singh

Content Editor

Related News