ਸੁਖਬੀਰ ਬਾਦਲ ''ਤੇ ਵਰੇ ਭਗਵੰਤ ਮਾਨ, ਕਿਹਾ ਗਲੀਆਂ ਬਣੀਆਂ ਨਹੀਂ ਡੈਮਾਂ ਨਾਲ ਮੱਥਾ ਲਾਉਣਗੇ
Friday, Sep 26, 2025 - 06:20 PM (IST)

ਚੰਡੀਗੜ੍ਹ : ਪੰਜਾਬ 'ਚ ਆਏ ਹੜ੍ਹਾਂ ਕਾਰਣ ਬਣੇ ਹਾਲਾਤ ਦੇ ਮੱਦੇਨਜ਼ਰ ਸੱਦੇ ਗਏ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰ 'ਤੇ ਵੱਡੇ ਹਮਲੇ ਕੀਤੇ। ਸੁਖਬੀਰ ਬਾਦਲ 'ਤੇ ਬੋਲਦਿਆਂ ਮਾਨ ਨੇ ਕਿਹਾ ਕਿ ਹੁਣ ਉਹ ਦਾਅਵਾ ਕਰ ਰਹੇ ਹਨ ਕਿ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਸਾਰੀਆਂ ਨਹਿਰਾਂ ਪੱਕੀਆਂ ਕਰਵਾਈਆਂ ਜਾਣਗੀਆਂ। ਜਦੋਂ ਇਹ ਸੱਤਾ 'ਚ ਸਨ ਤਾਂ ਗਲੀਆਂ ਅਤੇ ਨਾਲੀਆਂ ਤਾਂ ਇਨ੍ਹਾਂ ਤੋਂ ਬਣਾਈਆਂ ਨਹੀਂ ਗਈਆਂ। ਹੁਣ ਡੈਮਾਂ ਨਾਲ ਮੱਥਾ ਲਾਉਣ ਦੀ ਗੱਲ ਕਰ ਰਹੇ ਹਨ।
ਇਹ ਵੀ ਪੜ੍ਹੋ : ਵਿਧਾਨ ਸਭਾ 'ਚ ਬੋਲੇ CM ਮਾਨ, ਜੇ ਰਾਹੁਲ ਗਾਂਧੀ ਰੁੜ੍ਹ ਜਾਂਦੇ ਤਾਂ ਕਹਿਣਾ ਸੀ ਪਾਕਿਸਤਾਨ ਭੇਜ 'ਤਾ
ਮਾਨ ਨੇ ਕਿਹਾ ਕਿ ਹੁਣ ਇਹ ਪੈਸਾ ਵੰਡ ਰਹੇ ਹਨ ਪਰ ਇਹ ਪੈਸਾ ਕਿੱਥੋਂ ਆਇਆ ਹੈ, ਇਹ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੈ। ਸਰਪੰਚਾਂ ਨੂੰ ਪੈਸੇ ਦੇ ਕੇ ਫਿਰ ਗੱਡੀ ਵਿਚ ਬੈਠਾ ਕੇ ਅੱਗੇ ਜਾ ਕੇ ਪੈਸਾ ਵਾਪਸ ਵੀ ਲੈ ਲੈਂਦੇ ਹਨ। ਇਹ ਲੋਕਾਂ ਨਾਲ ਮਜ਼ਾਕ ਕਰ ਰਹੇ ਹਨ।
ਇਹ ਵੀ ਪੜ੍ਹੋ : CM ਮਾਨ ਵੱਲੋਂ ਸਾਰੇ ਪੁਲਸ ਕਮਿਸ਼ਨਰ ਅਤੇ ਐੱਸ.ਐੱਸ.ਪੀਜ਼ ਨੂੰ ਨਵੇਂ ਹੁਕਮ ਜਾਰੀ
ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਕੋਲ ਕੋਈ ਵਿਜ਼ਨ ਹੀ ਨਹੀਂ ਹੈ। ਜਿਹੜਾ ਵੀ ਆਉਂਦਾ ਹੈ, ਉਹ ਸਿਰਫ ਭਗਵੰਤ ਮਾਨ ਨੂੰ ਗਾਲ੍ਹਾਂ ਕੱਢਣੀਆਂ ਹੀ ਸ਼ੁਰੂ ਕਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਜ਼ਮੀਨੀ ਹਕੀਕਤ ਦਾ ਪਤਾ ਹੀ ਨਹੀਂ ਕਿਉਂਕਿ ਹਕੀਕਤ ਜਾਣਨ ਲਈ ਪਾਣੀ ਵਿਚ ਉਤਰਨਾ ਪੈਂਦਾ ਹੈ। ਅਸੀਂ ਇਹ ਸੈਸ਼ਨ ਨਾ ਰਾਜਨੀਤੀ ਕਰਨ ਲਈ ਸੱਦਿਆ ਹੈ ਅਤੇ ਨਾ ਹੀ ਗਾਲ੍ਹਾਂ ਖਾਣ ਲਈ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ 'ਚ ਕੇਂਦਰ ਸਰਕਾਰ ਖ਼ਿਲਾਫ਼ ਲਿਆਂਦਾ ਗਿਆ ਨਿੰਦਾ ਮਤਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e