ਭਾਜਪਾਈਆਂ ਦੇ ਹਲਕਿਆਂ ''ਚ ਸੁਖਬੀਰ ਬਾਦਲ ਨੇ ਲਗਾਏ 23 ਆਬਜਰਵਰ

08/14/2019 9:27:33 PM

ਚੰਡੀਗੜ੍ਹ,(ਅਸ਼ਵਨੀ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਭਰਤੀ ਮੁਹਿੰਮ ਨੂੰ ਹੋਰ ਬਿਹਤਰ ਤਰੀਕੇ ਨਾਲ ਚਲਾਉਣ ਵਾਸਤੇ ਜਿਨ੍ਹਾਂ ਹਲਕਿਆਂ 'ਚ ਪਾਰਟੀ ਦਾ ਪਹਿਲਾਂ ਕੋਈ ਇੰਚਾਰਜ (ਆਬਜਰਵਰ) ਨਹੀਂ ਸੀ, ਉਨ੍ਹਾਂ ਹਲਕਿਆਂ 'ਚ ਪਾਰਟੀ ਦੇ ਸੀਨੀਅਰ ਨੇਤਾਵਾਂ ਦੀਆਂ ਡਿਊਟੀਆਂ ਵਿਸ਼ੇਸ਼ ਤੌਰ 'ਤੇ ਲਾ ਦਿੱਤੀਆਂ ਹਨ ਤਾਂ ਜੋ ਇਨ੍ਹਾਂ ਵਿਧਾਨ ਸਭਾ ਹਲਕਿਆਂ 'ਚ ਵੀ ਪਾਰਟੀ ਦੀ ਭਰਤੀ ਦਾ ਕੰਮ ਸੁਚਾਰੂ ਤਰੀਕੇ ਨਾਲ ਚਲਾਇਆ ਜਾ ਸਕੇ। ਅੱਜ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ 'ਚ 23 ਅਲੱਗ-ਅਲੱਗ ਹਲਕੇ ਅਜਿਹੇ ਹਨ, ਜਿੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪ ਵਿਧਾਨ ਸਭਾ ਚੋਣਾਂ ਨਹੀਂ ਲੜੀਆਂ ਜਾਂਦੀਆਂ। ਇਸ ਕਰਕੇ ਇਨ੍ਹਾਂ ਹਲਕਿਆਂ 'ਚ ਭਰਤੇ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪਾਰਟੀ ਦੇ ਸੀਨੀਅਰ ਨੇਤਾਵਾਂ ਦੀਆਂ ਵਿਸ਼ੇਸ਼ ਡਿਊੁਟੀਆਂ ਲਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਜਾਰੀ ਸੁਚੀ 'ਚ ਦਸੂਹਾ ਵਿਧਾਨ ਸਭਾ ਹਲਕੇ ਦੀ ਜ਼ਿੰਮੇਵਾਰੀ ਬੀਬੀ ਜਗੀਰ ਕੌਰ ਨੂੰ, ਲੁਧਿਆਣਾ (ਪੱਛਮੀ) ਹਲਕੇ ਦੀ ਜ਼ਿੰਮੇਵਾਰੀ ਮਹੇਸ਼ਇੰਦਰ ਸਿੰਘ ਗਰੇਵਾਲ, ਲੁਧਿਆਣਾ (ਸੈਂਟਰਲ) ਹਲਕੇ ਦੀ ਜ਼ਿੰਮੇਵਾਰੀ ਸ਼ਰਨਜੀਤ ਸਿੰਘ ਢਿੱਲੋਂ, ਲੁਧਿਆਣਾ (ਨਾਰਥ) ਹਲਕੇ ਦੀ ਜ਼ਿੰਮੇਵਾਰੀ ਰਣਜੀਤ ਸਿੰਘ ਢਿੱਲੋਂ, ਅਨੰਦਪੁਰ ਸਾਹਿਬ ਹਲਕੇ ਦੀ ਜ਼ਿੰਮੇਵਾਰੀ ਡਾ. ਦਲਜੀਤ ਸਿੰਘ ਚੀਮਾ, ਜਲੰਧਰ (ਨਾਰਥ) ਹਲਕੇ ਦੀ ਜ਼ਿੰਮੇਵਾਰੀ ਹੀਰਾ ਸਿੰਘ ਗਾਬੜੀਆ, ਜਲੰਧਰ (ਸੈਂਟਰਲ) ਹਲਕੇ ਦੀ ਜ਼ਿੰਮੇਵਾਰੀ ਹਰੀਸ਼ ਰਾਏ ਢਾਂਡਾ ਅਤੇ ਦੀਨਾਨਗਰ (ਐੱਸ. ਸੀ) ਹਲਕੇ ਦੀ ਜ਼ਿੰਮੇਵਾਰੀ ਗੁਲਜ਼ਾਰ ਸਿੰਘ ਰਣੀਕੇ ਨੂੰ ਦਿੱਤੀ ਗਈ ਹੈ।

ਇਸੇ ਤਰ੍ਹਾਂ ਫਿਰੋਜ਼ਪੁਰ (ਸਿਟੀ) ਹਲਕੇ ਦੀ ਜ਼ਿੰਮੇਵਾਰੀ ਜਨਮੇਜਾ ਸਿੰਘ ਸੇਖੋਂ ਨੂੰ ਦਿੱਤੀ ਗਈ ਹੈ ਅਤੇ ਉਨ੍ਹਾਂ ਦੇ ਨਾਲ ਜੋਗਿੰਦਰ ਸਿੰਘ ਜਿੰਦੂ ਸਹਾਇਕ ਆਬਜ਼ਰਵਰ ਹੋਣਗੇ। ਰਾਜਪੁਰਾ ਹਲਕੇ ਦੀ ਜ਼ਿੰਮੇਵਾਰੀ ਐੱਨ. ਕੇ. ਸ਼ਰਮਾ, ਪਠਾਨਕੋਟ ਅਤੇ ਭੋਆ (ਐੱਸ. ਸੀ) ਹਲਕੇ ਦੀ ਜ਼ਿੰਮੇਵਾਰੀ ਗੁਰਬਚਨ ਸਿੰਘ ਬੱਬੇਹਾਲੀ, ਸੁਜਾਨਪੁਰ ਹਲਕੇ ਦੀ ਜ਼ਿੰਮੇਵਾਰੀ ਲਖਬੀਰ ਸਿੰਘ ਲੋਧੀਨੰਗਲ, ਜਲੰਧਰ (ਵੈਸਟ) (ਐੱਸ. ਸੀ.) ਹਲਕੇ ਦੀ ਜ਼ਿੰਮੇਵਾਰੀ ਪਵਨ ਕੁਮਾਰ ਟੀਨੁੰ, ਹੁਸ਼ਿਆਰਪੁਰ ਹਲਕੇ ਦੀ ਜ਼ਿੰਮੇਵਾਰੀ ਡਾ. ਸੁਖਵਿੰਦਰ ਸੁੱਖੀ, ਮੁਕੇਰੀਆਂ ਹਲਕੇ ਦੀ ਜ਼ਿੰਮੇਵਾਰੀ ਸਰਬਜੀਤ ਸਿੰਘ ਮੱਕੜ, ਅਬਹੋਰ ਹਲਕੇ ਦੀ ਜ਼ਿੰਮੇਵਾਰੀ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਫਾਜ਼ਿਲਕਾ ਹਲਕੇ ਦੀ ਜ਼ਿੰਮੇਵਾਰੀ ਸਤਿੰਦਰਜੀਤ ਸਿੰਘ ਮੰਟਾ ਅਤੇ ਫਗਵਾੜਾ (ਐੱਸ. ਸੀ.) ਹਲਕੇ ਦੀ ਜ਼ਿੰਮੇਵਾਰੀ ਬਲਦੇਵ ਸਿੰਘ ਖਹਿਰਾ ਨੂੰ ਦਿੱਤੀ ਗਈ ਹੈ।

ਇਸੇ ਤਰ੍ਹਾਂ ਅੰਮ੍ਰਿਤਸਰ (ਸ਼ਹਿਰੀ) ਸਮੁੱਚੇ ਦੇ ਆਬਜ਼ਰਵਰ ਵੀਰ ਸਿੰਘ ਲੋਪੋਕੇ ਹੋਣਗੇ ਅਤੇ ਸ਼ਹਿਰ ਦੇ ਵੱਖ-ਵੱਖ ਹਲਕਿਆਂ 'ਚ ਉਨ੍ਹਾਂ ਨਾਲ ਸਹਿਯੋਗ ਕਰਨ ਲਈ ਅੰਮ੍ਰਿਤਸਰ (ਵੈਸਟ) (ਐੱਸ. ਸੀ.) ਹਲਕੇ 'ਚ ਬਾਵਾ ਸਿੰਘ ਗੁਮਾਨਪੁਰ, ਕਿਰਨਪ੍ਰੀਤ ਸਿੰਘ ਮੋਨੂੰ, ਸੁਰਜੀਤ ਸਿੰਘ ਭਲਵਾਨ ਐੱਮ. ਸੀ., ਸ਼ਵਿੰਦਰ ਸਿੰਘ ਕੋਟ ਖਾਲਸਾ ਅਤੇ ਗੁਰਪ੍ਰੀਤ ਸਿੰਘ ਵਡਾਲੀ ਹੋਣਗੇ। ਅੰਮ੍ਰਿਤਸਰ (ਸੈਂਟਰਲ) ਹਲਕੇ 'ਚ ਸਹਿਯੋਗ ਕਰਨ ਲਈ ਰਜਿੰਦਰ ਸਿੰਘ ਮਹਿਤਾ, ਅਵਿਨਾਸ਼ ਜੌਲੀ ਅਤੇ ਦਿਲਬਾਗ ਸਿੰਘ ਸਾਬਕਾ ਐੱਮ. ਸੀ. ਹੋਣਗੇ। ਅੰਮ੍ਰਿਤਸਰ (ਈਸਟ) ਹਲਕੇ 'ਚ ਸਹਿਯੋਗ ਕਰਨ ਲਈ ਗੁਰਪ੍ਰੀਤ ਸਿੰਘ ਰੰਧਾਵਾ, ਹਰਜਾਪ ਸਿੰਘ, ਮਲਕੀਅਤ ਸਿੰਘ ਵੱਲਾ ਅਤੇ ਸ਼ਮਸ਼ੇਰ ਸਿੰਘ ਸ਼ੇਰਾ ਦੀ ਡਿਊਟੀ ਲਾਈ ਗਈ ਹੈ।


Related News