ਆਈ. ਐੱਸ. ਆਈ. ਵਾਲੇ ਬਿਆਨ ''ਤੇ ਸੁਖਬੀਰ-ਮਜੀਠੀਆ ਨੇ ਕੈਪਟਨ ਨੂੰ ਘੇਰਿਆ (ਵੀਡੀਓ)

Tuesday, Nov 05, 2019 - 10:37 AM (IST)

ਅੰਮ੍ਰਿਤਸਰ : ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਈ. ਐੱਸ. ਆਈ. ਵਾਲੇ ਬਿਆਨ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਖੂਬ ਰਗੜੇ ਲਾਏ ਹਨ। ਇਸ ਬਾਰੇ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਕੈਪਟਨ ਨੂੰ ਅਜਿਹਾ ਬਿਆਨ ਦੇਣਾ ਸ਼ੋਭਾ ਨਹੀਂ ਦਿੰਦਾ। ਸੁਖਬੀਰ ਬਾਦਲ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ 'ਤੇ ਇਹ ਬਿਆਨ ਦੇਣਾ ਕਿ ਇਹ ਆਈ. ਐੱਸ. ਆਈ. ਦੀ ਸਾਜਿਸ਼ ਹੈ, ਬਿਲਕੁਲ ਗਲਤ ਹੈ, ਉਹ ਵੀ ਉਸ ਸਮੇਂ, ਜਦੋਂ ਸਾਰੀ ਸਿੱਖ ਕੌਮ ਦੀ ਅਰਦਾਸ ਪੂਰੀ ਹੋਈ ਹੈ।

ਉਨ੍ਹਾਂ ਕਿਹਾ ਕਿ ਕੈਪਟਨ ਅਤੇ ਉਨ੍ਹਾਂ ਦੇ ਵਜ਼ੀਰ ਬੌਖਲਾ ਗਏ ਹਨ। ਦੂਜੇ ਪਾਸੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੇ ਬਿਆਨ 'ਤੇ ਚੁਟਕੀ ਲੈਂਦੇ ਹੋਏ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਮੰਨਣਾ ਚਾਹੀਦਾ ਹੈ। ਮਜੀਠੀਆ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਇਕ ਸਟੇਜ ਲਾਉਣ ਦੇ ਹੁਕਮਾਂ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਫੁੱਲ ਚੜ੍ਹਾਏ ਹਨ ਪਰ ਕਾਂਗਰਸ ਪਾਰਟੀ ਇਨ੍ਹਾਂ ਹੁਕਮਾਂ ਨੂੰ ਨਹੀਂ ਮੰਨ ਰਹੀ, ਜੋ ਕਿ ਬਹੁਤ ਗਲਤ ਗੱਲ ਹੈ।


author

Babita

Content Editor

Related News