ਸੁਖਬੀਰ ਤੇ ਮਜੀਠੀਆ ਖਿਲਾਫ਼ ਪਟੀਸ਼ਨ ''ਤੇ ਸੁਣਵਾਈ 26 ਸਤੰਬਰ ਤੱਕ ਮੁਲਤਵੀ
Thursday, Aug 22, 2019 - 12:43 AM (IST)
ਚੰਡੀਗੜ੍ਹ,(ਹਾਂਡਾ): ਅਕਾਲੀ ਦਲ ਪ੍ਰਧਾਨ ਤੇ ਸੰਸਦ ਮੈਂਬਰ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਨੂੰ ਹਾਈਕੋਰਟ ਨੇ ਜਸਟਿਸ ਰਣਜੀਤ ਸਿੰਘ ਦੀ ਪਟੀਸ਼ਨ 'ਤੇ ਸੁਣਵਾਈ ਸਮੇਂ ਨਿੱਜੀ ਤੌਰ 'ਤੇ ਪੇਸ਼ ਹੋਣ ਦੀ ਛੋਟ ਬਰਕਰਾਰ ਰੱਖੀ ਹੈ। ਮਾਮਲੇ ਦੀ ਸੁਣਵਾਈ ਹਾਈਕੋਰਟ ਨੇ 26 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਹੈ। ਜਿਸ ਦੇ ਬਾਅਦ ਹੁਣ ਉਨ੍ਹਾਂ ਦੇ ਵਕੀਲ ਕੋਰਟ 'ਚ ਪੇਸ਼ ਹੋ ਕੇ ਉਨ੍ਹਾਂ ਵਲੋਂ ਪੈਰਵੀ ਕਰ ਸਕਣਗੇ। ਪਿਛਲੇ ਸਮੇਂ 'ਚ ਦੋਵਾਂ ਨੂੰ ਹਾਈਕੋਰਟ ਨੇ ਨੋਟਿਸ ਜਾਰੀ ਕਰ ਕੇ ਸੁਣਵਾਈ ਦੌਰਾਨ ਇੰਪਰਸਨ ਹਾਈਕੋਰਟ 'ਚ ਪੇਸ਼ ਹੋਣ ਦੇ ਹੁਕਮ ਦਿੱਤੇ ਸਨ। ਦੋਵੇਂ ਤਿੰਨ ਵਾਰ ਟ੍ਰਾਇਲ ਕੋਰਟ ਤੋਂ ਗੈਰ ਹਾਜ਼ਰ ਰਹੇ ਸਨ। ਕੋਰਟ ਵਲੋਂ ਨਿੱਜੀ ਤੌਰ 'ਤੇ ਤਲਬ ਕੀਤੇ ਜਾਣ ਤੋਂ ਬਾਅਦ ਇਨ੍ਹਾਂ ਵਲੋਂ ਪੇਸ਼ੀ ਤੋਂ ਨਿੱਜੀ ਤੌਰ 'ਤੇ ਛੋਟ ਲਈ ਅਰਜ਼ੀ ਦਿੱਤੀ ਗਈ ਸੀ। ਜਸਟਿਸ ਰਣਜੀਤ ਸਿੰਘ ਕਮਿਸ਼ਨ ਖਿਲਾਫ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਨੇ ਦੋ ਵਾਰ ਪ੍ਰੈੱਸ ਕਾਨਫਰੰਸ 'ਚ ਟਿੱਪਣੀਆਂ ਕੀਤੀਆਂ ਸਨ। ਉਸ ਵਕਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਕਾਰਜਕਾਲ ਖ਼ਤਮ ਨਹੀਂ ਹੋਇਆ ਸੀ।