ਜ਼ਿਲ੍ਹਾ ਸੁਜਾਨਪੁਰ ਪੁਲਸ ਦੀ ਵੱਡੀ ਕਾਮਯਾਬੀ, 3.16 ਕੁਇੰਟਲ ਭੁੱਕੀ ਤੇ ਇਕ ਟਰੱਕ ਸਮੇਤ 2 ਮੁਲਜ਼ਮ ਕਾਬੂ

Saturday, Jan 07, 2023 - 06:23 PM (IST)

ਸੁਜਾਨਪੁਰ (ਜੋਤੀ): ਪੁਲਸ ਵੱਲੋਂ ਨਸ਼ਾ ਤਸਕਰੀ 'ਤੇ ਨਕੇਲ ਕੱਸਣ ਲਈ ਵਿੱਢੀ ਗਈ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਪੁਲਸ ਨੇ ਜੰਮੂ-ਕਸ਼ਮੀਰ ਤੋਂ ਪੰਜਾਬ ਰਾਜ 'ਚ ਦਾਖ਼ਲ ਹੋ ਰਹੇ ਇਕ ਟਰੱਕ 'ਚੋਂ 3.16 ਕੁਇੰਟਲ ਭੁੱਕੀ ਸਮੇਤ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸਲਿੰਦਰ ਸਿੰਘ ਵਾਸੀ ਕਪੂਰਥਲਾ ਅਤੇ ਬੋਹੜ ਸਿੰਘ ਵਾਸੀ ਦੌਲੇਵਾਲ ਮੋਗਾ ਵਜੋਂ ਹੋਈ ਹੈ।

ਇਹ ਵੀ ਪੜ੍ਹੋ- ਫੌਜਾ ਸਿੰਘ ਸਰਾਰੀ ਦੇ ਕਾਰਜਕਾਲ ਦੀ ਜਾਂਚ ਕੇਂਦਰੀ ਏਜੰਸੀ ਤੋਂ ਕਰਵਾਉਣੀ ਚਾਹੀਦੀ ਹੈ: ਤਰੁਣ ਚੁੱਘ

ਇਸ ਸਬੰਧੀ ਜ਼ਿਲ੍ਹਾ ਪੁਲਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਡੀ.ਐੱਸ.ਪੀ ਨਾਰਕੋਟਿਕਸ ਅਤੇ ਸੁਜਾਨਪੁਰ ਥਾਣਾ ਇੰਚਾਰਜ ਵੱਲੋਂ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਫਾਟਕ ਮਾਧੋਪੁਰ ਵਿਖੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ  ਜਾ  ਰਹੀ ਸੀ। ਜਿਸ ਦੌਰਾਨ ਪੁਲਸ ਨੇ ਇਕ ਟਰੱਕ ਨੂੰ ਰੋਕ ਕੇ ਤਲਾਸ਼ੀ ਲਈ ਤਾਂ 16  ਬੋਰੀਆਂ ਬਰਾਮਦ ਕੀਤੀਆਂ, ਜਿਸ ਵਿਚ 3 ਕੁਇੰਟਲ 16 ਕਿਲੋ ਭੁੱਕੀ ਸੀ। ਇਸ ਨੂੰ ਮੁਲਜ਼ਮਾਂ ਨੇ ਵੱਖ-ਵੱਖ ਬੋਰੀਆਂ 'ਚ ਛੁਪਾ ਕੇ ਰੱਖਿਆ ਹੋਇਆ ਸੀ। ਜਿਸ ਕਾਰਨ ਪੁਲਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ- ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੇ ਅਸਤੀਫ਼ੇ 'ਤੇ ਭਾਜਪਾ ਆਗੂ ਵੇਰਕਾ ਦਾ ਵੱਡਾ ਬਿਆਨ

ਦੂਜੇ ਪਾਸੇ ਐੱਸ.ਐੱਸ.ਪੀ ਨੇ ਅੱਗੇ ਦੱਸਿਆ ਕਿ ਪੁਲਸ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕਰੇਗੀ, ਜਿਸ ਵਿਚ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪੁਲਸ ਨੇ ਪਿਛਲੇ 4 ਮਹੀਨਿਆਂ 'ਚ ਭੁੱਕੀ ਦੇ ਇਸ ਅੱਠਵੇਂ ਟਰੱਕ ਨੂੰ ਫੜ ਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News