ਸੁਜਾਨਪੁਰ-ਪਠਾਨਕੋਟ ਮਾਰਗ ਵਾਲਾ ਫਾਟਕ 18 ਤੋਂ 20 ਤੱਕ ਰਹੇਗਾ ਬੰਦ
Wednesday, Jan 16, 2019 - 05:42 PM (IST)
 
            
            ਸੁਜਾਨਪੁਰ (ਜੋਤੀ, ਬਖਸ਼ੀ) : ਸੁਜਾਨਪੁਰ ਰੇਲਵੇ ਸਟੇਸ਼ਨ ਤੋਂ ਭੜੋਲੀ ਕਲਾਂ ਰੇਲਵੇ ਸਟੇਸ਼ਨ ਤੱਕ ਵਿਚਕਾਰ ਆਉਣ ਵਾਲੇ ਟ੍ਰੈਕ ਦੀ ਰਿਪੇਅਰ ਕਾਰਨ ਰੇਲਵੇ ਵਿਭਾਗ ਵਲੋਂ ਸੁਜਾਨਪੁਰ-ਪਠਾਨਕੋਟ ਮਾਰਗ  ਸਥਿਤ ਰੇਲਵੇ ਫਾਟਕ ਨੂੰ 18 ਤੋਂ 20 ਜਨਵਰੀ ਤੱਕ 24 ਘੰਟੇ ਬੰਦ ਰੱਖਿਆ ਜਾਵੇਗਾ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਜਾਨਪੁਰ ਰੇਲਵੇ ਸਟੇਸ਼ਨ ਦੇ ਮੁਖੀ ਵਿਜੇ ਕੁਮਾਰ ਨੇ ਦੱਸਿਆ ਕਿ ਵਿਭਾਗ ਵਲੋਂ ਵੈਸੇ ਤਾਂ ਸਮੇਂ-ਸਮੇਂ ਰੇਲਵੇ ਦੇ ਟਰੈਕ ਦੀ ਰਿਪੇਅਰ ਕੀਤੀ ਜਾਂਦੀ ਹੈ ਪਰ ਹੁਣ ਜੋ ਵਿਭਾਗ ਵਲੋਂ ਰਿਪੇਅਰ ਕੀਤੀ ਜਾ ਰਹੀ ਹੈ ਉਹ ਲਗਭਗ ਹਰ 10 ਸਾਲ ਦੇ ਬਾਅਦ ਕੀਤੀ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਵਲੋਂ ਇਸ ਰਿਪੇਅਰ ਦੇ ਦੌਰਾਨ ਉਕਤ ਫਾਟਕ ਨੂੰ ਤਿੰਨ ਦਿਨ ਤੱਕ 24 ਘੰਟੇ ਬੰਦ ਰੱਖਿਆ ਜਾਵੇਗਾ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            