ਆਰਥਿਕ ਤੰਗੀ ਦੇ ਚੱਲਦਿਆਂ ਢਾਬੇ ਵਾਲੇ ਨੇ ਕੀਤੀ ਖੁਦਕੁਸ਼ੀ

Friday, Sep 20, 2019 - 10:35 AM (IST)

ਆਰਥਿਕ ਤੰਗੀ ਦੇ ਚੱਲਦਿਆਂ ਢਾਬੇ ਵਾਲੇ ਨੇ ਕੀਤੀ ਖੁਦਕੁਸ਼ੀ

ਪਟਿਆਲਾ (ਬਲਜਿੰਦਰ)—ਸ਼ਹਿਰ ਦੇ ਬੱਸ ਸਟੈਂਡ ਦੇ ਪਿਛਲੇ ਪਾਸੇ ਪ੍ਰਿੰਸ ਹੋਟਲ ਦੇ ਥੱਲੇ ਬਣੇ ਢਾਬੇ ਦੇ ਮਾਲਕ ਨੇ ਬੀਤੀ ਰਾਤ ਫਾਹ ਲੈ ਕੇ ਆਤਮ-ਹੱਤਿਆ ਕਰ ਲਈ। ਮ੍ਰਿਤਕ ਦੀ ਪਛਾਣ ਰਾਜੇਸ਼ ਕੁਮਾਰ ਉਮਰ 40 ਸਾਲ ਵਾਸੀ ਤਫੱਜ਼ਲਪੁਰਾ ਵਜੋਂ ਹੋਈ। ਰਾਜੇਸ਼ ਨੇ ਬੀਤੀ ਰਾਤ ਹੀ ਆਤਮ-ਹੱਤਿਆ ਕਰ ਲਈ ਸੀ ਪਰ ਪਤਾ ਉਦੋਂ ਲੱਗਾ ਜਦੋਂ ਢਾਬੇ ਵਿਚ ਕੰਮ ਕਰਨ ਵਾਲਾ ਸਟਾਫ ਸਵੇਰੇ ਆਇਆ। ਸੂਚਨਾ ਮਿਲਣ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਬੁਲਾਇਆ ਗਿਆ। ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਭੇਜ ਦਿੱਤਾ ਗਿਆ।

ਮ੍ਰਿਤਕ ਰਾਜੇਸ਼ ਦੀ ਪਤਨੀ ਸੋਨੀਆ ਦੀ ਸ਼ਿਕਾਇਤ 'ਤੇ Îਇਸ ਮਾਮਲੇ ਵਿਚ 174 ਦੀ ਕਾਰਵਾਈ ਕੀਤੀ ਗਈ ਅਤੇ ਪੋਸਟ ਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। ਪੁਲਸ ਦੀ ਮੁਢਲੀ ਜਾਂਚ ਵਿਚ ਸਾਹਮਣੇ ਆਇਆ ਕਿ ਰਾਜੇਸ਼ ਕੁਮਾਰ ਆਰਥਕ ਤੰਗੀ ਕਾਰਨ ਪ੍ਰੇਸ਼ਾਨ ਸੀ ਪਰ ਇਸ ਮਾਮਲੇ ਵਿਚ ਪੁਲਸ ਦੇ ਕੋਲ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਆਈ। ਰਾਜੇਸ਼ ਦੀ ਪਤਨੀ ਨੇ ਦੱਸਿਆ ਕਿ ਰਾਜੇਸ਼ ਕੁਮਾਰ ਕਿਰਾਏ 'ਤੇ ਢਾਬਾ ਚਲਾ ਰਿਹਾ ਸੀ। ਪਹਿਲਾਂ ਕੰਮ ਵਧੀਆ ਨਾ ਹੋਣ ਕਰ ਕੇ ਅਤੇ ਦੂਜਾ ਬੱਚੇ ਦੀ ਬੀਮਾਰੀ 'ਤੇ ਕਾਫੀ ਪੈਸਾ ਖਰਚ ਹੋਣ ਕਾਰਨ ਪਰਿਵਾਰ ਆਰਥਕ ਮੰਦਹਾਲੀ ਵਿਚ ਡੁੱਬ ਗਿਆ। ਕੁਝ ਵਿਅਕਤੀਆਂ ਤੋਂ ਉਧਾਰ ਵੀ ਲਿਆ ਸੀ, ਜਿਸ ਕਰ ਕੇ ਰਾਜੇਸ਼ ਕੁਮਾਰ ਪ੍ਰੇਸ਼ਾਨ ਰਹਿੰਦਾ ਸੀ। ਬੀਤੀ ਰਾਤ ਵੀ ਢਾਬੇ 'ਤੇ ਕੰਮ ਹੋਣ ਦੀ ਗੱਲ ਆਖ ਕੇ ਢਾਬੇ 'ਤੇ ਹੀ ਰੁਕ ਗਿਆ। ਸਵੇਰੇ ਸਟਾਫ ਨੇ ਦੇਖਿਆ ਕਿ ਰਾਜੇਸ਼ ਨੇ ਫਾਹ ਲੈ ਕੇ ਆਤਮ-ਹੱਤਿਆ ਕਰ ਲਈ ਹੈ। ਪੁਲਸ ਨੂੰ ਮੌਕੇ ਤੋਂ ਕਿਸੇ ਤਰ੍ਹਾਂ ਦਾ ਕੋਈ ਸੁਸਾਈਡ ਨੋਟ ਨਹੀਂ ਮਿਲਿਆ।


author

Shyna

Content Editor

Related News