ਰੇਲਗੱਡੀ ਦੇ ਅੱਗੇ ਛਲਾਂਗ ਲਗਾ ਕੇ ਨੌਜਵਾਨ ਨੇ ਕੀਤੀ ਆਤਮ-ਹੱਤਿਆ

07/28/2017 4:39:23 PM

 

ਗੁਰਦਾਸਪੁਰ(ਵਿਨੋਦ) - ਬੀਤੀ ਦੇਰ ਰਾਤ ਇਕ ਨੌਜਵਾਨ ਵੱਲੋਂ ਰੇਲਗੱਡੀ ਦੇ ਅੱਗੇ ਛਲਾਂਗ ਲਗਾ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਆਤਮ ਹੱਤਿਆ ਕਰਨ ਦੇ ਬਾਅਦ ਲਾਸ਼ ਰੇਲਵੇ ਲਾਈਨ 'ਤੇ ਪਈ ਰਹੀ ਅਤੇ ਲਾਸ਼ ਦੇ ਉਪਰ ਤੋਂ ਇਕ ਹੋਰ ਡੀ. ਐੱਮ. ਯੂ ਗੱਡੀ ਨਿਕਲ ਗਈ। 
ਰੇਲਵੇ ਪੁਲਸ ਨੂੰ ਜਾਣਕਾਰੀ ਮਿਲਣ 'ਤੇ ਰੇਲਵੇ ਪੁਲਸ ਅਧਿਕਾਰੀਆਂ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਪਹਿਚਾਣ ਪ੍ਰਭਜੋਤ ਸਿੰਘ ਨਿਵਾਸੀ ਆਦੀਆਂ ਦੇ ਰੂਪ 'ਚ ਹੋਈ। ਇਹ ਪਿੰਡ ਸੀਮਾ 'ਤੇ ਸਥਿਤ ਹੈ ਅਤੇ ਦੋਰਾਂਗਲਾ ਪੁਲਸ ਅਧੀਨ ਆਉਦਾ ਹੈ। ਰੇਲਵੇ ਪੁਲਸ ਦੇ ਸੂਤਰਾਂ ਅਨੁਸਾਰ ਦੇਰ ਸ਼ਾਮ ਪਠਾਨਕੋਟ ਤੋਂ ਅੰਮ੍ਰਿਤਸਰ ਜਾਣ ਵਾਲੀ ਗੱਡੀ ਦੇ ਸਾਹਮਣੇ ਪ੍ਰਭਜੋਤ ਸਿੰਘ ਨੇ ਛਲਾਂਗ ਲਗਾਈ। ਮ੍ਰਿਤਕ ਦੀ ਜੇਬ ਤੋਂ ਦੋ ਲਾਈਨ ਦਾ ਲਿਖਿਆ ਨੋਟ ਵੀ ਬਰਾਮਦ ਹੋਇਆ ਹੈ, ਜਿਸ 'ਚ ਲਿਖਿਆ ਹੈ ਕਿ ਮੇਰੀ ਮੌਤ ਦੇ ਲਈ ਕੋਈ ਜਿੰਮੇਵਾਰ ਨਹੀਂ ਹੈ ਅਤੇ ਮੈਂ ਇਹ ਕਦਮ ਕਿਉਂ ਉਠਾਇਆ ਇਹ ਮੈਂ ਜਾਣਦਾ ਹਾਂ ਜਾਂ ਭਗਵਾਨ।


Related News