11ਵੀਂ ਕਲਾਸ ਦੇ ਵਿਦਿਆਰਥੀ ਨੇ ਚੁੱਕਿਆ ਖੌਫ਼ਨਾਕ ਕਦਮ, ਘਰ ’ਚ ਹੀ ਲਿਆ ਫਾਹਾ
Tuesday, Jan 24, 2023 - 10:52 PM (IST)
ਲੁਧਿਆਣਾ (ਅਨਿਲ) : ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਪਿੰਡ ਭੱਟੀਆਂ ਬੇਟ ਵਿੱਚ ਇਕ 17 ਸਾਲ ਦੇ ਨੌਜਵਾਨ ਨੇ ਆਪਣੇ ਹੀ ਘਰ ਵਿੱਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਗਈ। ਮੌਕੇ 'ਤੇ ਪੁੱਜੇ ਥਾਣਾ ਮੁਖੀ ਹਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਨੂੰ ਮੰਗਲਵਾਰ ਕਰੀਬ ਸਾਢੇ 3 ਵਜੇ ਫੋਨ ਆਇਆ ਕਿ ਕਿਸੇ ਨੌਜਵਾਨ ਨੇ ਫਾਹਾ ਲਗਾ ਲਿਆ ਹੈ ਜਿਸ ਤੋਂ ਬਾਅਦ ਪੁਲਸ ਤੁਰੰਤ ਮੌਕੇ ’ਤੇ ਪੁੱਜੀ।
ਇਹ ਵੀ ਪੜ੍ਹੋ : ਸਾਬਕਾ ਸਰਪੰਚ ਨੂੰ ਆਇਆ ਗੈਂਗਸਟਰ ਲੰਡਾ ਦਾ ਫੋਨ, ਮੰਗੀ ਇਕ ਕਰੋੜ ਦੀ ਫਿਰੌਤੀ
ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਨਿਖਿਲ ਕੁਮਾਰ ਪੁੰਤਰ ਨਨਕੋਯੂ ਪ੍ਰਸਾਦ ਵਾਸੀ ਭੱਟੀਆਂ ਬੇਟ ਦੇ ਰੂਪ ਵਿਚ ਕੀਤੀ ਗਈ ਹੈ। ਮੌਕੇ 'ਤੇ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਹ ਲੇਬਰ ਦਾ ਕੰਮ ਕਰਦਾ ਹੈ ਅਤੇ ਅੱਜ ਸਵੇਰ ਉਹ ਆਪਣੇ ਕੰਮ 'ਤੇ ਚਲਾ ਗਿਆ ਜਿਸ ਤੋਂ ਬਾਅਦ ਉਸ ਦੀ ਵੱਡੀ ਲੜਕੀ ਵੀ ਕਾਲਜ ਪੜ੍ਹਣ ਚਲੀ ਗਈ ਪਰ ਉਸ ਦਾ 17 ਸਾਲ ਦਾ ਲੜਕਾ ਨਿਖਿਲ ਜੋ ਕਿ ਐੱਸ.ਡੀ.ਪੀ. ਸਕੂਲ ਵਿੱਚ 11ਵੀਂ ਕਲਾਸ 'ਚ ਪੜ੍ਹਦਾ ਸੀ। ਉਹ ਬੀਮਾਰੀ ਦਾ ਬਹਾਨਾ ਕਰਕੇ ਘਰ ਵਿੱਚ ਹੀ ਰੁਕ ਗਿਆ।
ਸਾਰੇ ਘਰੋਂ ਚਲੇ ਗਏ, ਜਦੋਂ ਦੁਪਹਿਰ ਢਾਈ ਵਜੇ ਉਸ ਦੀ ਵੱਡੀ ਲੜਕੀ ਦਿਵਿਆ ਸਕੂਲ ਤੋਂ ਆਈ ਤਾਂ ਘਰ ਦਾ ਦਰਵਾਜ਼ਾ ਬੰਦ ਹੋਣ ਕਾਰਨ ਗੁਆਂਢੀਆਂ ਦੀ ਛੱਤ ਰਾਹੀਂ ਆਪਣੇ ਘਰ ਦੇ ਅੰਦਰ ਗਈ ਤਾਂ ਦੇਖਿਆ ਕਿ ਕਮਰੇ ਵਿੱਚ ਛੱਤ ਨਾਲ ਫਾਹ ਲਾ ਕੇ ਉਸ ਦਾ ਭਰਾ ਨਿਖਿਲ ਲਟਕ ਰਿਹਾ ਹੈ ਜਿਸ ਤੋਂ ਬਾਅਦ ਉਸ ਨੇ ਰੌਲਾ ਪਾਇਆ ਅਤੇ ਗੁਆਂਢ ਤੋਂ ਆਏ ਲੋਕਾਂ ਨੇ ਮ੍ਰਿਤਕ ਦੀ ਲਾਸ਼ ਥੱਲੇ ਉਤਾਰੀ। ਥਾਣਾ ਮੁਖੀ ਨੇ ਦੱਸਿਆ ਕਿ ਘਰੋਂ ਕੋਈ ਵੀ ਸੁਸਾਈਡ ਨੋਟ ਨਹੀਂ ਮਿਲਿਆ। ਹਾਲ ਦੀ ਘੜੀ ਪੁਲਸ ਨੇ 174 ਦੀ ਕਾਰਵਾਈ ਕਰ ਦਿੱਤੀ ਹੈ।