ਪਰਿਵਾਰ ਵਾਲੇ ਵਿਆਹ ਨੂੰ ਨਾ ਮੰਨੇ ਤਾਂ ਪ੍ਰੇਮੀ ਜੋੜੇ ਨੇ ਚੁੱਕ ਲਿਆ ਖੌਫ਼ਨਾਕ ਕਦਮ, ਪਾਰਕ ਪਹੁੰਚੇ ਲੋਕਾਂ ਦੇ ਉੱਡੇ ਹੋਸ਼

Monday, Jul 03, 2023 - 05:04 AM (IST)

ਪਰਿਵਾਰ ਵਾਲੇ ਵਿਆਹ ਨੂੰ ਨਾ ਮੰਨੇ ਤਾਂ ਪ੍ਰੇਮੀ ਜੋੜੇ ਨੇ ਚੁੱਕ ਲਿਆ ਖੌਫ਼ਨਾਕ ਕਦਮ, ਪਾਰਕ ਪਹੁੰਚੇ ਲੋਕਾਂ ਦੇ ਉੱਡੇ ਹੋਸ਼

ਚੰਡੀਗੜ੍ਹ (ਸੁਸ਼ੀਲ) : ਸੈਕਟਰ-33 ਸਥਿਤ ਟੈਰੇਸ ਗਾਰਡਨ 'ਚ ਪ੍ਰੇਮੀ ਜੋੜੇ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਸੈਰ ਕਰਨ ਆਏ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੀ. ਸੀ. ਆਰ. ਅਤੇ ਸੈਕਟਰ-34 ਥਾਣਾ ਪੁਲਸ ਮੌਕੇ ’ਤੇ ਪਹੁੰਚੀ ਅਤੇ ਦੋਵਾਂ ਨੂੰ ਸੈਕਟਰ-32 ਸਥਿਤ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਦੀ ਪਛਾਣ ਸੈਕਟਰ-34 ਨਿਵਾਸੀ ਲੜਕੀ ਗੋਲਡੀ ਤੇ ਨੌਜਵਾਨ ਦੀ ਮੋਹਾਲੀ ਨਿਵਾਸੀ ਗੌਤਮ ਵਜੋਂ ਹੋਈ। ਗੌਤਮ ਮੂਲ ਰੂਪ ਤੋਂ ਹਰਦੋਈ ਦਾ ਰਹਿਣ ਵਾਲਾ ਸੀ। ਪੁਲਸ ਨੇ ਦੱਸਿਆ ਕਿ ਦੇਖਣ ’ਚ ਦੋਵੇਂ ਨਾਬਾਲਗ ਲੱਗ ਰਹੇ ਹਨ। ਪੁਲਸ ਨੂੰ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਸੈਕਟਰ-34 ਥਾਣਾ ਪੁਲਸ ਨੇ ਲਾਸ਼ਾਂ ਨੂੰ ਮੋਰਚਰੀ 'ਚ ਰਖਵਾ ਕੇ ਪਰਿਵਾਰ ਵਾਲਿਆਂ ਨੂੰ ਜਾਣਕਾਰੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ : ਨੂਡਲਜ਼ ਦੇ ਨਾਲ ਮਗਰਮੱਛ ਦਾ ਪੈਰ! ਇਸ ਦੇਸ਼ 'ਚ ਮਿਲਦੀ ਹੈ ਇਹ ਖਾਸ ਡਿਸ਼, ਬੜੇ ਚਾਅ ਨਾਲ ਖਾਂਦੇ ਨੇ ਲੋਕ

ਸੈਕਟਰ-33 ਸਥਿਤ ਟੈਰੇਸ ਗਾਰਡਨ 'ਚ ਸੈਰ ਕਰਨ ਆਏ ਵਿਅਕਤੀ ਨੇ ਇਕ ਲੋਹੇ ਦੀ ਪਾਈਪ ਨਾਲ ਨੌਜਵਾਨ ਅਤੇ ਲੜਕੀ ਨੂੰ ਲਟਕਦੇ ਦੇਖਿਆ। ਦੋਵਾਂ ਨੇ ਚੁੰਨੀ ਨਾਲ ਫਾਹਾ ਲਾਇਆ ਹੋਇਆ ਸੀ। ਵਿਅਕਤੀ ਨੇ ਮਾਮਲੇ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਸਾਊਥ ਦਲਬੀਰ ਸਿੰਘ ਅਤੇ ਸੈਕਟਰ-34 ਥਾਣਾ ਇੰਚਾਰਜ ਰਾਮਰਤਨ ਸ਼ਰਮਾ ਮੌਕੇ ’ਤੇ ਪੁੱਜੇ। ਪੁਲਸ ਨੇ ਫਾਹੇ ’ਤੇ ਲਟਕ ਰਹੇ ਨੌਜਵਾਨ ਤੇ ਲੜਕੀ ਨੂੰ ਹੇਠਾਂ ਉਤਾਰਿਆ ਅਤੇ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਦੱਸਿਆ ਕਿ ਮ੍ਰਿਤਕ ਲੜਕੀ ਆਪਣੀ ਭੈਣ ਕੋਲ ਰਹਿੰਦੀ ਸੀ ਅਤੇ ਸੈਕਟਰ-34 ਦੇ ਇਕ ਪੀ. ਜੀ. 'ਚ ਕੰਮ ਕਰਦੀ ਸੀ।

ਇਹ ਵੀ ਪੜ੍ਹੋ : ਨਾਬਾਲਗਾ ਨਾਲ ਜਬਰ-ਜ਼ਿਨਾਹ, ਬਲੈਕਮੇਲ ਕਰਨ ਵਾਲਾ ਨੌਜਵਾਨ ਗ੍ਰਿਫ਼ਤਾਰ

ਪਰਿਵਾਰ ਵਾਲੇ ਸਨ ਵਿਆਹ ਦੇ ਖ਼ਿਲਾਫ਼

ਪੁਲਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਲੜਕੀ ਗੋਲਡੀ ਅਤੇ ਗੌਤਮ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਉਨ੍ਹਾਂ ਦੇ ਪਰਿਵਾਰ ਵਾਲੇ ਵਿਆਹ ਦੇ ਖ਼ਿਲਾਫ਼ ਸਨ। ਦੋਵਾਂ ਨੇ ਆਪੋ-ਆਪਣੇ ਪਰਿਵਾਰ ਵਾਲਿਆਂ ਨਾਲ ਵਿਆਹ ਦੀ ਗੱਲ ਕੀਤੀ ਸੀ ਪਰ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ ਸੀ। ਉਨ੍ਹਾਂ ਨੇ ਵਿਆਹ ਲਈ ਪਰਿਵਾਰ ਵਾਲਿਆਂ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਉਹ ਨਹੀਂ ਮੰਨੇ। ਇਸ ਗੱਲ ਤੋਂ ਖਫ਼ਾ ਹੋ ਕੇ ਦੋਵਾਂ ਨੇ ਇਕੱਠੇ ਮਰਨ ਦਾ ਫ਼ੈਸਲਾ ਕੀਤਾ। ਸ਼ਨੀਵਾਰ ਰਾਤ ਦੋਵੇਂ ਟੈਰੇਸ ਗਾਰਡਨ ਪੁੱਜੇ ਅਤੇ ਲੜਕੀ ਦੀ ਚੁੰਨੀ ਨਾਲ ਦੋਵਾਂ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ : ਗਰਮੀ ਤੋਂ ਪ੍ਰੇਸ਼ਾਨ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਨਹਿਰ 'ਚ ਮਾਰੀ ਛਾਲ!

ਇਸ ਤੋਂ ਪਹਿਲਾਂ ਬੋਟੈਨੀਕਲ ਗਾਰਡਨ ਦੇ ਸਾਹਮਣੇ ਲਾਇਆ ਸੀ ਫਾਹਾ

ਸਾਰੰਗਪੁਰ ਸਥਿਤ ਬੋਟੈਨੀਕਲ ਗਾਰਡਨ ਦੇ ਸਾਹਮਣੇ ਜੰਗਲ 'ਚ ਕੁਝ ਮਹੀਨੇ ਪਹਿਲਾਂ ਨੌਜਵਾਨ ਅਤੇ ਲੜਕੀ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਸੀ। ਉਨ੍ਹਾਂ ਦੀ ਲਾਸ਼ ਵੀ ਜੰਗਲ 'ਚ ਲਟਕਦੀ ਮਿਲੀ ਸੀ। ਫਾਹਾ ਲਾਉਣ ਵਾਲਾ ਪ੍ਰੇਮੀ ਜੋੜਾ ਸੀ ਪਰ ਪਰਿਵਾਰ ਵਾਲੇ ਵਿਆਹ ਦੇ ਖ਼ਿਲਾਫ਼ ਸਨ। ਇਸ ਤੋਂ ਖਫ਼ਾ ਹੋ ਕੇ ਉਨ੍ਹਾਂ ਨੇ ਫਾਹਾ ਲਾ ਲਿਆ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਪੰਜਾਬ ਅਤੇ ਦੇਸ਼-ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

Mukesh

Content Editor

Related News