ਦਿਮਾਗ਼ੀ ਪ੍ਰੇਸ਼ਾਨ ਨੌਜਵਾਨ ਨੇ ਲਿਆ ਫਾਹ
Saturday, Aug 25, 2018 - 12:47 AM (IST)

ਧੂਰੀ, (ਸੰਜੀਵ ਜੈਨ)-ਜਨਤਾ ਨਗਰ ਮੁਹੱਲਾ ਦੇ ਇਕ ਸ਼ਾਦੀਸ਼ੁਦਾ ਨੌਜਵਾਨ ਦੇ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਨੌਜਵਾਨ ਜਸਵੀਰ ਸਿੰਘ (26) ਨੇ ਸ਼ੁੱਕਰਵਾਰ ਤਡ਼ਕੇ ਆਪਣੇ ਘਰ ਹੇਠਾਂ ਸਥਿਤ ਦੁਕਾਨ ਦੀ ਛੱਤ ਵਾਲੇ ਗਾਰਡਰ ਨਾਲ ਫਾਹ ਲੈ ਲਿਆ। ਜਾਣਕਾਰੀ ਅਨੁਸਾਰ ਉਕਤ ਨੌਜਵਾਨ ਪਿਛਲੇ ਕਾਫ਼ੀ ਸਮੇਂ ਤੋਂ ਦਿਮਾਗ਼ੀ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ 2 ਮਹੀਨਿਆਂ ਦਾ ਬੇਟਾ ਛੱਡ ਗਿਆ ਹੈ। ਥਾਣਾ ਸਿਟੀ ਧੂਰੀ ਦੇ ਹੌਲਦਾਰ ਗਿਆਨ ਸਿੰਘ ਅਨੁਸਾਰ ਮ੍ਰਿਤਕ ਦੀ ਪਤਨੀ ਜਸਪ੍ਰੀਤ ਕੌਰ ਦੇ ਬਿਆਨ ਦੇ ਆਧਾਰ ’ਤੇ ਧਾਰਾ 174 ਤਹਿਤ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।