ਆਤਮ-ਹੱਤਿਆ ਕਰਨ  ਦੇ ਮਾਮਲੇ ’ਚ 3 ’ਤੇ  ਕੇਸ ਦਰਜ

Tuesday, Jun 26, 2018 - 12:20 AM (IST)

ਆਤਮ-ਹੱਤਿਆ ਕਰਨ  ਦੇ ਮਾਮਲੇ ’ਚ 3 ’ਤੇ  ਕੇਸ ਦਰਜ

ਅਬੋਹਰ(ਸੁਨੀਲ, ਲੀਲਾਧਰ, ਨਾਗਪਾਲ)–ਥਾਣਾ ਖੁਈਖੇਡ਼ਾ ਦੀ ਪੁਲਸ ਨੇ ਪਿੰਡ ਆਜਮਵਾਲਾ ਵਾਸੀ ਇਕ ਵਿਅਕਤੀ ਵੱਲੋਂ ਬੀਤੇ ਦਿਨੀਂ ਆਤਮ-ਹੱਤਿਆ ਕੀਤੇ ਜਾਣ ਦੇ ਮਾਮਲੇ  ’ਚ 2 ਅੌਰਤਾਂ ਸਣੇ  3 ਲੋਕਾਂ ’ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।  ਪ੍ਰਾਪਤ ਜਾਣਕਾਰੀ ਮੁਤਾਬਕ ਪੁਲਸ ਨੂੰ ਦਿੱਤੇ ਬਿਆਨਾਂ ’ਚ ਬਲਦੇਵ ਸਿੰਘ  ਪੁੱਤਰ ਬੀਹਲਾ ਸਿੰਘ ਵਾਸੀ ਆਜਮਵਾਲਾ ਨੇ ਦੱਸਿਆ ਕਿ ਉਸ ਦੇ ਪੁੱਤਰ ਗੁਰਪ੍ਰੀਤ ਸਿੰਘ ਦਾ ਸੁਖਜੀਤ ਕੌਰ ਪਤਨੀ ਸਤਪਾਲ, ਸਤਪਾਲ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਡੋਹਕ ਅਤੇ  ਜ਼ਿਲਾ ਮੁਕਤਸਰ  ਦੇ ਪਿੰਡ ਪਿਯੋਰੀ ਵਾਸੀ ਰਣਜੀਤ ਕੌਰ ਪਤਨੀ ਪ੍ਰੀਤਮ ਸਿੰਘ ਨਾਲ ਪੈਸਿਆਂ ਦਾ ਲੈਣ-ਦੇਣ ਸੀ, ਜਿਸ  ਸਬੰਧੀ ਉਹ ਉਸ ਨੂੰ ਅਕਸਰ ਪ੍ਰੇਸ਼ਾਨ ਕਰਦੇ ਸਨ, ਜਿਸ ਤੋਂ ਤੰਗ ਆ ਕੇ ਉਸ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਬੀਤੇ ਦਿਨੀਂ ਸਪਰੇਅ ਪੀ ਕੇ ਆਤਮ-ਹੱਤਿਆ ਕਰ ਲਈ।  ਪੁਲਸ ਨੇ ਬਲਦੇਵ ਸਿੰਘ ਦੇ ਬਿਆਨਾਂ  ਦੇ  ਆਧਾਰ ’ਤੇ ਮੁਲਜ਼ਮਾਂ  ਖਿਲਾਫ  ਮਾਮਲਾ ਦਰਜ ਕਰ ਲਿਆ ਹੈ।
 


Related News