ਪ੍ਰਵਾਸੀ ਵਿਅਕਤੀ ਨੇ ਕੀਤੀ ਆਤਮਹੱਤਿਆ

10/17/2017 1:36:56 AM

ਗੁਰੂਹਰਸਹਾਏ(ਆਵਲਾ)—ਇਕ ਪ੍ਰਵਾਸੀ ਵਿਅਕਤੀ ਨੇ ਬੀਤੇ ਦਿਨ ਆਪਣੇ ਕੁਆਰਟਰ ਵਿਚ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਜਾਣਕਾਰੀ ਅਨੁਸਾਰ ਪ੍ਰਵਾਸੀ ਪ੍ਰੇਮਪਾਲ ਪੁੱਤਰ ਰਮੇਸ਼ ਚੰਦਰ ਰਾਮ ਨਗਰ ਅਲੀਗੜ੍ਹ ਦਾਦੋ (ਯੂ. ਪੀ.), ਸਥਾਨਕ ਰੇਲਵੇ ਬਸਤੀ ਗੁਰੂਹਰਸਹਾਏ ਵਿਚ ਇਕ ਕੁਆਰਟਰ ਵਿਚ ਕਿਰਾਏ 'ਤੇ ਰਹਿੰਦਾ ਸੀ ਤੇ ਭੁਜੀਆ ਦੀ ਰੇਹੜੀ ਲਾਉਂਦਾ ਸੀ, ਨੇ ਕਿਸੇ ਅਣਪਛਾਤੇ ਕਾਰਨਾਂ ਕਾਰਨ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਇਸ ਘਟਨਾ ਦਾ ਉਦੋਂ ਪਤਾ ਲੱਗਾ ਜਦ ਮਕਾਨ ਮਾਲਕ ਆਪਣੀ ਹਵੇਲੀ ਵਿਚ ਬਣੇ ਕੁਆਰਟਰਾਂ ਦਾ ਜਾਇਜ਼ਾ ਲੈਣ ਆਇਆ ਤਾਂ ਉਸਨੇ ਦਰਵਾਜ਼ੇ ਦੇ ਸੁਰਾਖ 'ਚੋਂ ਦੇਖਿਆ ਕਿ ਪ੍ਰੇਮਪਾਲ ਗਾਰਡਰ ਨਾਲ ਬੰਨ੍ਹੀ ਰੱਸੀ ਨਾਲ ਲਟਕ ਰਿਹਾ ਸੀ ਅਤੇ ਉਸਦੀ ਮੌਤ ਹੋ ਚੁੱਕੀ ਸੀ। ਇਸ ਉਪਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਫਰੀਦਕੋਟ ਦੇ ਮੈਡੀਕਲ ਕਾਲਜ ਵਿਚ ਭੇਜ ਦਿੱਤੀ ਗਈ ਹੈ। 


Related News