ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
Wednesday, Jun 12, 2019 - 01:48 PM (IST)
ਨਾਭਾ (ਰਾਹੁਲ)—ਨਾਭਾ ਦੀ ਸਬ-ਤਹਿਸੀਲ ਭਾਦਸੋਂ ਦੇ ਰਹਿਣ ਵਾਲੇ ਇਕ ਨੌਜਵਾਨ ਵਲੋਂ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸੁਖਜੀਵਨ ਖਾਨ (40) ਵਜੋਂ ਹੋਈ ਹੈ। ਘਰੇਲੂ ਪਰੇਸ਼ਾਨੀ ਕਾਰਨ ਸੁਖਜੀਵਨ ਖਾਨ ਨੇ ਫਾਹ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਮ੍ਰਿਤਕ ਆਪਣੇ ਪਿੱਛੇ 3 ਬੱਚੇ 2 ਲੜਕੀਆਂ, ਇਕ ਲੜਕਾ ਅਤੇ ਪਤਨੀ ਸੰਮੀ ਨੂੰ ਰੋਂਦੇ-ਕੁਰਲਾਉਂਦੇ ਛੱਡ ਗਿਆ। ਮ੍ਰਿਤਕ ਸੁਖਜੀਵਨ ਨੇ ਘਰ ਦੀ ਆਰਥਿਕ ਮੰਦੀ ਦੇ ਚੱਲਦੇ ਘਰ 'ਚ ਫਾਹ ਲੈ ਕੇ ਆਤਮ-ਹੱਤਿਆ ਕਰ ਲਈ। ਜਾਣਕਾਰੀ ਮੁਤਾਬਕ ਮ੍ਰਿਤਕ ਦੇ ਤਿੰਨ ਬੱਚੇ ਹਨ।
ਦੱਸਣਯੋਗ ਹੈ ਕਿ ਮ੍ਰਿਤਕ ਹਲਵਾਈ ਦੀ ਦੁਕਾਨ 'ਤੇ 10 ਹਜ਼ਾਰ ਮਹੀਨੇ 'ਤੇ ਨੌਕਰੀ ਕਰਦਾ ਸੀ, ਪਰ 10 ਹਜ਼ਾਰ ਨਾਲ ਘਰ ਦਾ ਗੁਜਾਰਾ ਨਹੀਂ ਹੋ ਰਿਹਾ ਸੀ, ਕਿਉਂਕਿ ਮ੍ਰਿਤਕ ਦਾ ਬੇਟਾ ਕਾਫੀ ਬੀਮਾਰ ਰਹਿੰਦਾ ਸੀ। ਜਿਸ ਦਾ ਇਲਾਜ ਪੀ.ਜੀ.ਆਈ. ਚੰਡੀਗੜ੍ਹ 'ਚ ਚੱਲ ਰਿਹਾ ਸੀ। ਇਸ ਦੇ ਚੱਲਦਿਆਂ ਸੁਖਜੀਵਨ ਖਾਨ ਨੇ ਇਹ ਕਦਮ ਚੁੱਕਿਆ।
ਇਸ ਮੌਕੇ ਨਾਭਾ ਦੇ ਡੀ.ਐੱਸ.ਪੀ. ਵਰਿੰਦਰਜੀਤ ਸਿੰਘ ਨੇ ਕਿਹਾ ਕਿ ਅਸੀਂ ਇਸ ਮਾਮਲੇ ਸਬੰਧੀ 174 ਦੀ ਕਾਰਵਾਈ ਕਰ ਰਹੇ ਹਾਂ।