ਗੰਨਾਂ ਕਿਸਾਨਾਂ ਦੀ ਆਵਾਜ਼ ਮੁੱਖ ਮੰਤਰੀ ਦੇ ਕੰਨਾਂ ਤਕ ਪਹੁੰਚਾਉਣਗੇ ਚੀਮਾ
Sunday, Feb 24, 2019 - 04:57 PM (IST)

ਸੰਗਰੂਰ (ਕੋਹਲੀ) : ਪਿਛਲੇ 5 ਦਿਨਾਂ ਤੋਂ ਧੂਰੀ ਦੀ ਗੰਨਾ ਮਿਲ ਤੇ ਸਰਕਾਰ ਖਿਲਾਫ ਧਰਨੇ 'ਤੇ ਬੈਠੇ ਕਿਸਾਨਾਂ ਦੇ ਹੱਕ ਵਿਚ ਆਮ ਆਦਮੀ ਪਾਰਟੀ ਆ ਗਈ ਹੈ। ਲੁਧਿਆਣਾ-ਹਿਸਾਰ ਹਾਈਵੇ 'ਤੇ ਲੱਗੇ ਕਿਸਾਨਾਂ ਦੇ ਧਰਨੇ 'ਚ ਪਹੁੰਚੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਉਨ੍ਹਾਂ ਵਿਧਾਨ ਸਭਾ ਵਿਚ ਗੰਨਾ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਸੀ ਤੇ ਹੁਣ ਵੀ 25 ਤਾਰੀਖ ਦੇ ਸੈਸ਼ਨ ਵਿਚ ਉਹ ਮੁੜ ਕਿਸਾਨਾਂ ਦੇ ਹੱਕ ਦੀ ਆਵਾਜ਼ ਚੁੱਕਣਗੇ ਤਾਂ ਜੋ ਕਿਸਾਨਾਂ ਦੀਆਂ ਮੰਗਾਂ ਮੁੱਖ ਮੰਤਰੀ ਦੇ ਕੰਨਾਂ ਤੱਕ ਪਹੁੰਚਾਈਆਂ ਜਾ ਸਕਣ।
ਚੀਮਾ ਨੇ ਕਿਹਾ ਕਿ ਜੇਕਰ ਸਰਕਾਰ ਨੇ 25 ਤਾਰੀਖ ਤੱਕ ਕਿਸਾਨਾਂ ਦੀ ਗੱਲ ਨਾ ਸੁਣੀ ਗਈ ਤਾਂ ਉਹ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਨਾਲ ਲੈ ਕੇ ਧੂਰੀ ਪਹੁੰਚਣਗੇ ਅਤੇ ਸਰਕਾਰ ਖਿਲਾਫ ਆਵਾਜ਼ ਬੁਲੰਦ ਕਰਨਗੇ।