ਦੀਨਾਨਗਰ ਦੇ ਪਿੰਡ ਧਮਰਾਈ ਨਹਿਰ ਦੇ ਪੈਂਦੇ ਪੁਰਾਣੇ ਪੁੱਲ ਨੇੜੇ ਪਿਆ ਅਚਾਨਕ ਵੱਡਾ ਪਾੜ, ਲੋਕਾਂ ''ਚ ਡਰ ਦਾ ਮਾਹੌਲ
Friday, Aug 09, 2024 - 03:48 AM (IST)
ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) - ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪਿੰਡ ਧਮਰਾਈ ਨਹਿਰ ਦੇ ਪੈਂਦੇ ਪੁਰਾਣੇ ਪੁੱਲ 'ਤੇ ਅਚਾਨਕ ਇੱਕ ਵੱਡਾ ਪਾੜ ਪੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਪਾੜ ਪੈਣ ਨਾਲ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਕਾਫੀ ਡਰ ਵਾਲਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਪਿੰਡ ਧਮਰਾਈ ਦੇ ਸਰਪੰਚ ਰਜਿੰਦਰ ਸਿੰਘ ਕਾਹਲੋ ਨੇ ਦੱਸਿਆ ਕਿ ਸਰਕਾਰ ਵੱਲੋਂ ਪਿਛਲੇ ਲੰਬੇ ਸਮਾਂ ਪਹਿਲਾਂ ਇਸ ਨਹਿਰ 'ਤੇ ਇੱਕ ਨਵੇਂ ਪੁੱਲ ਦੀ ਉਸਾਰੀ ਕੀਤੀ ਹੋਈ ਹੈ ਪਰ ਉਸ ਨੂੰ ਅਜੇ ਤੱਕ ਚਾਲੂ ਨਹੀਂ ਕੀਤਾ ਗਿਆ ਲੋਕਾਂ ਨੂੰ ਆਉਣ ਜਾਣ ਲਈ ਸਿਰਫ ਇਹ ਪੁਰਾਣਾ ਖਸਤਾ ਹਾਲਤ ਪੁੱਲ ਰਾਹੀਂ ਆਉਣਾ ਜਾਣਾ ਪੈਂਦਾ ਹੈ। ਪਰ ਅੱਜ ਇਸ ਪੁੱਲ ਦੇ ਕੋਲ ਪਾਣੀ ਦਾ ਪੱਧਰ ਵੱਧਣ ਕਾਰਨ ਇੱਕ ਦਮ ਕਾਫੀ ਵੱਡਾ ਪਾੜ ਪੈ ਗਿਆ ਹੈ ਜਿਸ ਕਾਰਨ ਲੋਕਾਂ ਦੇ ਮਨਾਂ ਵਿੱਚ ਕਾਫੀ ਡਰ ਵਾਲਾ ਮਾਹੌਲ ਪੈਦਾ ਹੋ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਇਸ ਪੁੱਲ ਰਾਹੀਂ ਆਉਣਾ ਜਾਣਾ ਬਹੁਤ ਵੱਡਾ ਪਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਕੋਲੋਂ ਗੁਹਾਰ ਲਗਾਈ ਹੈ ਕਿ ਜਲਦ ਹੀ ਇਸ ਪੁੱਲ ਵੱਲ ਧਿਆਨ ਦਿੱਤਾ ਜਾਵੇ ਅਤੇ ਨਵੇਂ ਪੁਲ ਨੂੰ ਚਾਲੂ ਕੀਤਾ ਜਾਵੇ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।