ਘਰੇਲੂ ਝਗੜੇ ਤੋਂ ਪ੍ਰੇਸ਼ਾਨ 2 ਬੱਚੀਆਂ ਦੀ ਮਾਂ ਵੱਲੋਂ ਖੁਦਕੁਸ਼ੀ
Friday, Jul 07, 2017 - 07:51 AM (IST)
ਧਨੌਲਾ(ਰਵਿੰਦਰ)— ਨਵੀਂ ਬਸਤੀ ਵਿਖੇ 2 ਲੜਕੀਆਂ ਦੀ ਮਾਂ ਨੇ ਘਰੇਲੂ ਝਗੜੇ ਤੋਂ ਪ੍ਰੇਸ਼ਾਨ ਹੋ ਕੇ ਫਾਹਾ ਲੈ ਲਿਆ। ਥਾਣੇਦਾਰ ਗੁਰਜੰਟ ਸਿੰਘ ਨੇ ਦੱÎਸਿਆ ਕਿ ਸ਼ਰਨਜੀਤ ਕੌਰ (30) ਪਤਨੀ ਰਾਜਿੰਦਰ ਸਿੰਘ ਵਾਸੀ ਬਡਰੁੱਖਾਂ ਦੇ ਭਰਾ ਨਿਰਮਲ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਬਡਰੁੱਖਾਂ ਦੇ ਬਿਆਨ ਮੁਤਾਬਿਕ ਉਸਦੀ ਭੈਣ ਦਾ ਆਪਣੇ ਸਹੁਰਾ ਬੱਗਾ ਸਿੰਘ ਅਤੇ ਸੱਸ ਦਲੀਪ ਕੌਰ ਪਤਨੀ ਬੱਗਾ ਸਿੰਘ ਨਾਲ ਅਕਸਰ ਝਗੜਾ ਰਹਿੰਦਾ ਸੀ, ਜਿਸ ਕਾਰਨ ਉਸਦੀ ਭੈਣ ਨੇ ਇਹ ਕਦਮ ਚੁੱਕਿਆ। ਥਾਣੇਦਾਰ ਗੁਰਜੰਟ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦਾ ਪਤੀ ਇਕ ਫੈਕਟਰੀ 'ਚ ਡਿਊਟੀ ਕਰਨ ਗਿਆ ਸੀ ਅਤੇ ਉਸ ਦੀਆਂ ਬੱਚੀਆਂ ਨੇ ਰੌਲਾ ਪਾ ਕੇ ਦੱਸਿਆ ਕਿ ਉਨ੍ਹਾਂ ਦੀ ਮਾਂ ਪੱਖੇ ਨਾਲ ਲਟਕੀ ਪਈ ਹੈ। ਮ੍ਰਿਤਕਾ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਮ੍ਰਿਤਕਾ ਦੇ ਸੱਸ-ਸਹੁਰਾ ਖਿਲਾਫ ਪਰਚਾ ਦਰਜ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
