ਟੈਂਕਰ ਦੇ ਕਲੀਨਰ ਨੇ ਲਿਆ ਫਾਹਾ

Tuesday, Jun 13, 2017 - 07:12 AM (IST)

ਟੈਂਕਰ ਦੇ ਕਲੀਨਰ ਨੇ ਲਿਆ ਫਾਹਾ

ਦਿੜ੍ਹਬਾ ਮੰਡੀ(ਸਰਾਓ)- ਸੰਗਰੂਰ-ਪਾਤੜਾਂ ਨੈਸ਼ਨਲ ਹਾਈਵੇ 'ਤੇ ਸਥਿਤ ਪਿੰਡ ਕੰਮੋਮਾਜਰਾ ਕਲਾਂ ਨੇੜੇ ਗਿੱਲ ਵੈਸ਼ਨੋ ਢਾਬੇ 'ਤੇ ਇਕ ਤੇਲ ਟੈਂਕਰ ਦੇ ਕਲੀਨਰ ਨੇ ਖੁਦਕੁਸ਼ੀ ਕਰ ਲਈ । ਮ੍ਰਿਤਕ ਦੀ ਪਛਾਣ ਪ੍ਰਿਤਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਬੀਰ ਕਲਾਂ ਵਜੋਂ ਹੋਈ ਹੈ । ਥਾਣਾ ਸਦਰ ਸੁਨਾਮ ਦੇ ਐੱਸ. ਐੈੱਚ. ਓ. ਸੁਖਦੀਪ ਸਿੰਘ ਨੇ ਦੱਸਿਆ ਕਿ ਪ੍ਰਿਤਪਾਲ ਸਿੰਘ ਦੇਰ ਰਾਤ ਢਾਬੇ ਉੱਪਰ ਖਾਣਾ ਖਾਣ ਤੋਂ ਬਾਅਦ ਤੇਲ ਟੈਂਕਰ ਦੇ ਉਪਰ ਲੱਗੇ ਢੱਕਣ ਨਾਲ ਆਪਣਾ ਪਰਨਾ ਬੰਨ੍ਹ ਕੇ ਟੈਂਕਰ ਦੇ ਪਿੱਛੇ ਲਟਕ ਗਿਆ। ਇਸ ਬਾਰੇ ਢਾਬੇ 'ਤੇ ਕੰਮ ਕਰਦੇ ਨੌਕਰਾਂ ਨੂੰ ਸਵੇਰੇ ਪਤਾ ਲੱਗਾ, ਜਿਨ੍ਹਾਂ ਪੁਲਸ ਨੂੰ ਜਾਣਕਾਰੀ ਦਿੱਤੀ ।


Related News