ਸੁੱਚਾ ਸਿੰਘ ਲੰਗਾਹ ਦੀ ''ਸਰੰਡਰ'' ਵਾਲੀ ਅਰਜ਼ੀ ਲੈਣ ਤੋਂ ਅਦਾਲਤ ਦਾ ਇਨਕਾਰ, ਜਾਣੋ ਪੂਰਾ ਮਾਮਲਾ

Monday, Oct 02, 2017 - 04:26 PM (IST)

ਸੁੱਚਾ ਸਿੰਘ ਲੰਗਾਹ ਦੀ ''ਸਰੰਡਰ'' ਵਾਲੀ ਅਰਜ਼ੀ ਲੈਣ ਤੋਂ ਅਦਾਲਤ ਦਾ ਇਨਕਾਰ, ਜਾਣੋ ਪੂਰਾ ਮਾਮਲਾ

ਚੰਡੀਗੜ੍ਹ : ਬਲਾਤਕਾਰ ਦੇ ਦੋਸ਼ਾਂ 'ਚ ਘਿਰੇ ਸਾਬਕਾ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਨੇ ਸੋਮਵਾਰ ਦੀ ਆਤਮ ਸਮਰਪਣ ਵਾਲੀ ਅਰਜ਼ੀ ਲੈਣ ਤੋਂ ਜ਼ਿਲਾ ਅਦਾਲਤ ਨੇ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਇਹ ਕਹਿੰਦਿਆਂ ਉਨ੍ਹਾਂ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਕਿ ਇਹ ਉਨ੍ਹਾਂ ਦੇ ਸੀਮਾ ਖੇਤਰ ਤੋਂ ਬਾਹਰ ਦਾ ਮਾਮਲਾ ਹੈ, ਇਸ ਲਈ ਉਨ੍ਹਾਂ ਨੂੰ ਗੁਰਦਾਸਪੁਰ ਜਾ ਕੇ ਹੀ ਆਤਮ ਸਮਰਪਣ ਕਰਨਾ ਪਵੇਗਾ ਅਤੇ ਉੱਥੇ ਹੀ ਅਰਜ਼ੀ ਦੇਣੀ ਪਵੇਗੀ। ਜ਼ਿਕਰਯੋਗ ਹੈ ਕਿ ਸੁੱਚਾ ਸਿੰਘ ਲੰਗਾਹ ਦੀ ਗ੍ਰਿਫਤਾਰੀ ਲਈ ਪੁਲਸ ਵਲੋਂ ਕਈ ਦਿਨਾਂ ਤੋਂ ਛਾਪੇਮਾਰੀ ਕੀਤੀ ਜਾ ਰਹੀ ਸੀ, ਇਸ ਦੌਰਾਨ ਸੋਮਵਾਰ ਨੂੰ ਲੰਗਾਹ ਨੇ ਖੁਦ ਹੀ ਚੰਡੀਗੜ੍ਹ ਦੀ ਜ਼ਿਲਾ ਅਦਾਲਤ 'ਚ ਆਤਮ ਸਮਰਪਣ ਕਰ ਦਿੱਤਾ।


Related News