ਛੋਟੇਪੁਰ 1-2 ਦਿਨਾਂ ''ਚ ''ਆਪ'' ਤੋਂ ਦੇਣਗੇ ਅਸਤੀਫਾ

09/29/2016 10:26:13 AM

ਜਲੰਧਰ (ਧਵਨ) : ਆਮ ਆਦਮੀ ਪਾਰਟੀ ''ਚੋਂ ਮੁਅੱਤਲ ਪੰਜਾਬ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵੱਲੋਂ ਇਕ ਅਕਤੂਬਰ ਨੂੰ ਆਪਣੀ ਨਵੀਂ ਸਿਆਸੀ ਪਾਰਟੀ ਦਾ ਗਠਨ ''ਆਪ'' ਦੇ ਨਾਰਾਜ਼ ਵਾਲੰਟੀਅਰਾਂ ਨੂੰ ਨਾਲ ਲੈ ਕੇ ਕੀਤਾ ਜਾ ਰਿਹਾ ਹੈ। ਛੋਟੇਪੁਰ ਵੱਲੋਂ ਰਸਮੀ ਤੌਰ ''ਤੇ ''ਆਪ'' ਤੋਂ ਅਸਤੀਫਾ 1-2 ਦਿਨਾਂ ''ਚ ਦੇ ਦਿੱਤਾ ਜਾਵੇਗਾ। ਨਵੀਂ ਪਾਰਟੀ ਬਣਾਉਣ ਤੋਂ ਪਹਿਲਾਂ ਉਨ੍ਹਾਂ ਲਈ ਪੁਰਾਣੀ ਪਾਰਟੀ ਨੂੰ ਅਲਵਿਦਾ ਕਹਿਣਾ ਜ਼ਰੂਰੀ ਹੈ। ''ਆਪ'' ਦੀ ਕੇਂਦਰੀ ਲੀਡਰਸ਼ਿਪ ਨੇ ਛੋਟੇਪੁਰ ਨੂੰ ਸਟਿੰਗ ਆਪ੍ਰੇਸ਼ਨ ਤੋਂ ਬਾਅਦ ਪਾਰਟੀ ''ਚੋਂ ਮੁਅੱਤਲ ਕਰ ਦਿੱਤਾ ਸੀ, ਉਸ ਤੋਂ ਬਾਅਦ ਪੰਜਾਬ ''ਚ ਆਮ ਆਦਮੀ ਪਾਰਟੀ 2 ਹਿੱਸਿਆਂ ''ਚ ਵੰਡੀ ਗਈ ਸੀ।
ਨਵੀਂ ਪਾਰਟੀ ਜਿਸ ਦਾ ਨਾਂ ''ਆਪਣਾ ਪੰਜਾਬ ਪਾਰਟੀ'' ਹੋਵੇਗਾ, ਨੂੰ ਬਾਕਾਇਦਾ ਚੋਣ ਕਮਿਸ਼ਨ ਕੋਲ ਰਜਿਸਟਰਡ ਕਰਵਾਇਆ ਜਾਵੇਗਾ। ਛੋਟੇਪੁਰ ਦੀ ਨਵੀਂ ਪਾਰਟੀ ਵੱਲੋਂ ਸੂਬਾਈ ਵਿਧਾਨ ਸਭਾ ਦੀਆਂ ਆਮ ਚੋਣਾਂ ''ਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਜਾਣਗੇ। ਕੁਝ ਸੀਟਾਂ ''ਤੇ ਨਵੀਂ ਪਾਰਟੀ ਹੋਰ ਉਮੀਦਵਾਰਾਂ ਦਾ ਸਮਰਥਨ ਵੀ ਕਰ ਸਕਦੀ ਹੈ। ਦੱਸਿਆ ਜਾਂਦਾ ਹੈ ਕਿ ਛੋਟੇਪੁਰ ਵੱਲੋਂ ਧਰਮਵੀਰ ਗਾਂਧੀ ਦਾ ਸਮਰਥਨ ਲਿਆ ਜਾ ਸਕਦਾ ਹੈ। ਇਸ ਲਈ ਦੋਵਾਂ ਦਰਮਿਆਨ ਆਪਸੀ ਗਠਜੋੜ ਹੋ ਸਕਦਾ ਹੈ। ਛੋਟੇਪੁਰ ਦਾ ਕਹਿਣਾ ਹੈ ਕਿ ਉਹ ਉਸ ਹਰ ਪਾਰਟੀ ਨਾਲ ਹੱਥ ਮਿਲਾਉਣ ਲਈ ਤਿਆਰ ਹਨ ਜੋ ਪੰਜਾਬ ਕੇਂਦਰਿਤ ਹੋਵੇਗੀ। ਨਵੀਂ ਪਾਰਟੀ ਵੱਲੋਂ ਉਮੀਦਵਾਰਾਂ ਦੀ ਚੋਣ ਸਾਰੇ ਸਹਿਯੋਗੀ ਨੇਤਾਵਾਂ ਨਾਲ ਚਰਚਾ ਕਰਨ ਤੋਂ ਬਾਅਦ ਕੀਤੀ ਜਾਵੇਗੀ।

Babita Marhas

News Editor

Related News