ਸੁਣੋ ਕੀ ਕਹਿ ਰਹੇ ਹਨ ਸੁੱਚਾ ਸਿੰਘ ਛੋਟੇਪੁਰ ਦੇ ਸਭ ਤੋਂ ਕਰੀਬੀ (ਵੀਡੀਓ)

08/27/2016 5:34:32 PM

ਗੁਰਦਾਸਪੁਰ : ਸੁੱਚਾ ਸਿੰਘ ਛੋਟੇਪੁਰ ਦੇ ਵੱਡੇ ਖੁਲਾਸੇ ਅਤੇ ਆਮ ਆਦਮੀ ਪਾਰਟੀ ਵਲੋਂ ਉਨ੍ਹਾਂ ਨੂੰ ਪੰਜਾਬ ਦੇ ਕਨਵੀਨਰ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਪੰਜਾਬ ਦੀ ਸਿਆਸਤ ਇਸ ਸਮੇਂ ਪੂਰੀ ਤਰ੍ਹਾਂ ਗਰਮਾ ਗਈ ਹੈ। ਸ਼ੁੱਕਰਵਾਰ ਸ਼ਾਮ ਨੂੰ ਆਏ ਸਿਆਸੀ ਬਵੰਡਰ ਤੋਂ ਬਾਅਦ ਸੋਸ਼ਲ ਮੀਡੀਆ ''ਤੇ ਜਿੱਥੇ ਆਮ ਆਦਮੀ ਪਾਰਟੀ ਦੀ ਨਿੰਦਾ ਹੋ ਰਹੀ ਹੈ, ਉਥੇ ਹੀ ਛੋਟੇਪੁਰ ਨੂੰ ਲੋਕਾਂ ਦਾ ਭਰਵਾਂ ਸਾਥ ਮਿਲ ਰਿਹਾ ਹੈ। ''ਜਗ ਬਾਣੀ'' ਟੀਮ ਵਲੋਂ ਜਦੋਂ ਸੁੱਚਾ ਸਿੰਘ ਛੋਟੇਪੁਰ ਦੇ ਪਿੰਡ ਛੋਟੇਪੁਰ ਦਾ ਦੌਰਾ ਕੀਤਾ ਗਿਆ ਤਾਂ ਲੋਕ ਮੰਨਣ ਨੂੰ ਤਿਆਰ ਨਹੀਂ ਸਨ ਕਿ ਛੋਟੇਪੁਰ ਭ੍ਰਿਸ਼ਟਾਚਾਰ ਦੀ ਦਲਦਲ ਵਿਚ ਪੈਰ ਰੱਖ ਸਕਦੇ ਹਨ।
ਪਾਰਟੀ ਵਲੋਂ ਸਟਿੰਗ ਮਾਮਲੇ ਦੀ ਜਾਂਚ ਕਰਨ ਲਈ ਪੰਜਾਬ ਦੇ ਸਹਿ ਕਨਵੀਨਰ ਜਰਨੈਲ ਸਿੰਘ ਦੀ ਅਗਵਾਈ ਵਿਚ ਦੋ ਮੈਂਬਰੀ ਕਮੇਟੀ ਬਣਾਈ ਗਈ ਹੈ, ਜਿਸ ਤੋਂ ਬਾਅਦ ਹੀ ਛੋਟੇਪੁਰ ''ਤੇ ਆਮ ਆਦਮੀ ਪਾਰਟੀ ਕੋਈ ਫੈਸਲਾ ਕਰੇਗੀ।


Gurminder Singh

Content Editor

Related News