ਮੁੱਖ ਮੰਤਰੀ ਦੇ ਫਾਰਮ ਹਾਊਸ ਦੇ ਨੇੜਿਓਂ ਮਿਲਿਆ ਸੁੱਚਾ ਸਿੰਘ ਦਾ ਸਿਰ, ਕੁਝ ਦਿਨ ਪਹਿਲਾਂ ਮਿਲਿਆ ਸੀ ਧੜ
Tuesday, Jul 06, 2021 - 02:43 AM (IST)
ਕੁਰਾਲੀ, ਮਾਜਰੀ(ਬਠਲਾ,ਪਾਬਲਾ)- ਕੁਝ ਦਿਨ ਪਹਿਲਾਂ ਪਿੰਡ ਛੋਟੀ-ਬੜੀ ਨੰਗਲ ਦੇ ਸੁੱਚਾ ਸਿੰਘ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਉਸ ਦੀ ਲਾਸ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਦੀ ਕੰਧ ਕੋਲ ਬਿਨਾਂ ਸਿਰ ਤੋਂ ਦੱਬੀ ਮਿਲੀ ਸੀ। ਇਸ ਸਬੰਧੀ ਪੁਲਸ ਵੱਲੋਂ ਤਿੰਨ ਵਿਅਕਤੀਆਂ ’ਤੇ ਕਤਲ ਦਾ ਮਾਮਲਾ ਦਰਜ ਕਰ ਕੇ ਮ੍ਰਿਤਕ ਸੁੱਚਾ ਸਿੰਘ ਦੇ ਸਿਰ ਦੀ ਲਗਾਤਾਰ ਕਈ ਦਿਨਾਂ ਤੋਂ ਭਾਲ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ- ਸਿੱਧੂ ਦੀ ਬਿਆਨਬਾਜ਼ੀ ਦਾ ਮੁੱਖ ਮੰਤਰੀ ਨਹੀਂ ਦੇ ਰਹੇ ਕੋਈ ਵੀ ਜਵਾਬ
ਬੀਤੀ ਰਾਤ ਪੁਲਸ ਟੀਮ ਨੂੰ ਉਸ ਵੇਲੇ ਕਾਮਯਾਬੀ ਮਿਲੀ ਜਦੋਂ ਮੁੱਖ ਮੰਤਰੀ ਦੇ ਫਾਰਮ ਹਾਊਸ ਦੇ ਨਾਲ ਲੱਗਦੇ ਫਾਰਮ ਹਾਊਸ ’ਚੋਂ ਸੁੱਚਾ ਸਿੰਘ ਦਾ ਸਿਰ ਮਿਲ ਗਿਆ। ਪੁਲਸ ਟੀਮ ਵੱਲੋਂ ਉਕਤ ਫਾਰਮ ਹਾਊਸ ’ਚ ਜੇ. ਬੀ. ਸੀ. ਮਸ਼ੀਨ ਲਗਾ ਕੇ ਜ਼ਮੀਨ ਦੀ ਪੁਟਾਈ ਕਰਵਾਈ ਜਾ ਰਹੀ ਸੀ ਤਾਂ ਉਥੋਂ ਇਕ ਇਨਸਾਨੀ ਖੋਪੜੀ ਮਿਲੀ, ਜਿਸ ਦੀ ਮਿ੍ਤਕ ਸੁੱਚਾ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਪੁਸ਼ਟੀ ਕਰ ਦਿੱਤੀ ਗਈ ।
ਇਹ ਵੀ ਪੜ੍ਹੋ- ਕਿਸਾਨਾਂ ਤੋਂ ਬਦਲਾ ਲੈਣ ਲਈ ਭਾਜਪਾ ਆਪਣਾ ਵਕੀਲ ਲਿਆਉਣਾ ਚਾਹੁੰਦੀ ਹੈ : ਚੱਢਾ
ਡੀ. ਐੱਸ. ਪੀ. ਬਿਕਰਮ ਸਿੰਘ ਬਰਾੜ ਨੇ ਦੱਸਿਆ ਕਿ ਅਗਲੇਰੀ ਕਾਰਵਾਈ ਕਰਨ ਤੋਂ ਬਾਅਦ ਸੁੱਚਾ ਸਿੰਘ ਦੇ ਸਿਰ ਨੂੰ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ।