ਵਿਦਿਆਰਥੀਆਂ ਨੇ ਪਾਸ ਕੀਤੀ ਯੂ. ਜੀ. ਸੀ. ਨੈੱਟ ਦੀ ਪ੍ਰੀਖਿਆ
Monday, Jan 29, 2018 - 08:05 AM (IST)
ਮੋਗਾ (ਬੀ. ਐੱਨ. 530/1) - ਸਰਕਾਰੀ ਨੌਕਰੀਆਂ ਵੱਲ ਲੈ ਕੇ ਜਾਣ ਵਾਲੀ ਸੰਸਥਾ ਆਈ. ਬੀ. ਟੀ. ਮੋਗਾ ਵੱਲੋਂ ਡਾਇਰੈਕਟਰ ਲਵ ਗੋਇਲ ਨੇ ਦੱਸਿਆ ਕਿ ਯੂ. ਜੀ. ਸੀ. ਨੈੱਟ ਵੱਲੋਂ 2017 'ਚ ਆਯੋਜਿਤ ਪ੍ਰੀਖਿਆ 'ਚ ਆਈ. ਬੀ. ਟੀ. ਦੀ ਵਿਦਿਆਰਥਣ ਅਮਨਪ੍ਰੀਤ ਕੌਰ ਨੇ ਸਫਲਤਾ ਪ੍ਰਾਪਤ ਕਰ ਕੇ ਆਈ. ਬੀ. ਟੀ. ਤੇ ਖੇਤਰ ਦਾ ਨਾਂ ਰੌਸ਼ਨ ਕੀਤਾ। ਡਾਇਰੈਕਟਰ ਲਵ ਗੋਇਲ ਨੇ ਇਸ ਸਫਲਤਾ ਦਾ ਸਿਹਰਾ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਕੜੀ ਮਿਹਨਤ ਨੂੰ ਦਿੱਤਾ। ਸ਼੍ਰੀ ਲਵ ਗੋਇਲ ਨੇ ਦੱਸਿਆ ਕਿ ਹਾਲ ਹੀ 'ਚ ਸਟੇਟ ਬੈਂਕ 'ਚ 8301 ਕਲਰਕਾਂ ਦੀਆਂ ਅਸਾਮੀਆਂ ਲਈ ਅਧਿਸੂਚਨਾ ਜਾਰੀ ਕਰ ਦਿੱਤੀ ਹੈ ਅਤੇ ਇਸ 'ਚ ਦੋ ਹੀ ਪੇਪਰ ਹੋਣਗੇ। ਉਨ੍ਹਾਂ ਦੱਸਿਆ ਕਿ ਆਈ. ਬੀ. ਟੀ. ਵੱਲੋਂ ਇਸ ਪ੍ਰੀਖਿਆ ਨੂੰ ਧਿਆਨ 'ਚ ਰੱਖਦੇ ਹੋਏ ਸਪੈਸ਼ਲ ਬੈਚ ਸ਼ੁਰੂ ਕੀਤੇ ਜਾ ਰਹੇ ਹਨ।