ਪੰਜਾਬ 'ਚ ਸਰਦੀ ਦੀਆਂ ਛੁੱਟੀਆਂ ਮਗਰੋਂ ਸਕੂਲਾਂ 'ਚ ਹੋਵੇਗਾ ਇਹ ਕੰਮ, ਧਿਆਨ ਦੇਣ ਵਿਦਿਆਰਥੀ

Saturday, Dec 30, 2023 - 10:43 AM (IST)

ਪੰਜਾਬ 'ਚ ਸਰਦੀ ਦੀਆਂ ਛੁੱਟੀਆਂ ਮਗਰੋਂ ਸਕੂਲਾਂ 'ਚ ਹੋਵੇਗਾ ਇਹ ਕੰਮ, ਧਿਆਨ ਦੇਣ ਵਿਦਿਆਰਥੀ

ਲੁਧਿਆਣਾ (ਵਿੱਕੀ) : ਸਰਦੀ ਦੀਆਂ ਛੁੱਟੀਆਂ ਦੇ ਬਾਅਦ ਜਦੋਂ 1 ਜਨਵਰੀ ਤੋਂ ਸਰਕਾਰੀ ਸਕੂਲ ਖੁੱਲ੍ਹਣਗੇ ਤਾਂ ਉਸਦੇ 4 ਦਿਨ ਬਾਅਦ ਮਤਲਬ 5 ਜਨਵਰੀ ਤੋਂ ਸਕੂਲ ਸਿੱਖਿਆ ਵਿਭਾਗ 9ਵੀਂ ਅਤੇ 10ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਸਬਜੈਕਟ ਫੇਅਰ ਆਯੋਜਿਤ ਕਰੇਗਾ। 2 ਦਿਨਾਂ ਇਸ ਸਬਜੈਕਟ ਫੇਅਰ ਦੇ ਜ਼ਰੀਏ ਵਿਦਿਆਰਥੀਆਂ ਦੀ ਮੈਥਸ, ਸਾਇੰਸ, ਇੰਗਲਿਸ਼ ਅਤੇ ਸੋਸ਼ਲ ਸਾਇੰਸ ਵਿਚ ਰੁਚੀ ਵਧਣ ਦਾ ਯਤਨ ਕੀਤਾ ਜਾਵੇਗਾ। ਇਸ ਪਹਿਲ ਨਾਲ ਜੁੜੇ ਕੁੱਝ ਵਿਭਾਗੀ ਅਧਿਆਪਕਾਂ ਦੀ ਮੰਨੀਏ ਤਾਂ ਸਬਜੈਕਟ ਫੇਅਰ ਵਿਦਿਆਰਥੀਆਂ ਨੂੰ ਆਸਾਨ ਤਰੀਕੇ ਤੇ ਖੇਡ ਗਤੀਵਿਧੀਆਂ ਦੇ ਜ਼ਰੀਏ ਸਿਖਾਉਣ ਦੇ ਮਕਸਦ ਨਾਲ ਕਰਵਾਏ ਜਾ ਰਹੇ ਹਨ। ਕਈ ਅਧਿਆਪਕਾਂ ਦੇ ਮੁਤਾਬਕ ਇਸ ਤਰਾਂ ਦੇ ਫੇਅਰ ਵਿਦਿਆਰਥੀਆਂ ਦੀ ਜਾਣਕਾਰੀ ਵਿਚ ਇਜ਼ਾਫ਼ਾ ਕਰਨ ਦੇ ਲਈ ਜ਼ਰੂਰੀ ਹੈ ਪਰ ਇਸਦੇ ਲਈ ਸਮਾਂ ਥੋੜ੍ਹਾ ਪਹਿਲਾ ਤੈਅ ਕਰਨਾ ਚਾਹੀਦਾ ਸੀ।

ਇਹ ਵੀ ਪੜ੍ਹੋ : ਪੰਜਾਬ ਦੇ 35 ਲੱਖ ਰਾਸ਼ਨ ਕਾਰਡਧਾਰਕਾਂ ਲਈ ਚਿੰਤਾ ਭਰੀ ਖ਼ਬਰ, ਪੜ੍ਹੋ ਕੀ ਹੈ ਪੂਰਾ ਮਾਮਲਾ

ਵਿਭਾਗ ਵਲੋਂ ਜਾਰੀ ਪੱਤਰ ਵਿਚ ਅਲੱਗ ਅਲੱਗ ਯੋਗਤਾਵਾਂ ਦੇ ਵਿਦਿਆਰਥੀਆਂ ਦੇ ਗਰੂੱਪ ਬਣਾਊਣ ਦਾ ਆਦੇਸ਼ ਦਿੱਤਾ ਹੈ। ਵਿਦਿਆਰਥੀ ਆਪਣੇ ਵਿਸ਼ੇ ਦੇ ਅਨੁਸਾਰ ਮਾਡਲ, ਚਾਰਟ, 3 ਡੀ ਚਾਰਟ, ਸਕ੍ਰੈਪ ਬੁਕ ਆਦਿ ਤਿਆਰ ਕਰਨਗੇ। ਖਾਸ ਤੌਰ ’ਤੇ ਉਹੀ ਮਾਡਲ ਤਿਆਰ ਕੀਤੇ ਜਾਣਗੇ ਜੋ ਕਿ ਇਸਤੇਮਾਲ ਲਾਇਕ ਹੋਣ। ਇਨਾਂ ਮਾਡਲਸ ਦੀ ਖਾਸ ਗੱਲ ਹੋਵੇਗੀ ਕਿ ਵਿਦਿਆਰਥੀ ਇਨਾਂ ਡਿੱਬਿਆਂ, ਪੁਰਾਣੀ ਊਨ, ਮੋਤੀ, ਗੱਤੇ ਆਦਿ ਨਾਲ ਤਿਆਰ ਕਰਨਗੇ। ਅਧਿਆਪਕ ਵਿਦਿਆਰਥੀਆਂ ਦੀ ਪਰਫਾਰਮੈਂਸ ਦਾ ਮੁੱਲਾਂਕਣ ਕਰਨ ਅਤੇ ਇਸਦਾ ਰਿਕਾਰਡ ਬਣਾ ਕੇ ਰੱਖਣ ਦੇ ਲਈ ਕਿਹਾ ਗਿਆ ਹੈ । ਹਰ ਸਕੂਲ ਤੋਂ ਹਰ ਵਿਸ਼ੇ ਨਾਲ 2-3 ਐਕਟੀਵਿਟੀਜ਼ ਦੀ ਚੋਣ ਕੀਤੀ ਜਾਵੇਗੀ ਅਤੇ ਸਕੂਲ ਦੀਆਂ ਸਭ ਤੋਂ ਵਧੀਆ 5 ਐਕਟੀਵਿਟੀਜ਼ ਦੀ ਵੀਡੀਓ ਰਿਕਾਰਡਿੰਗ ਕਰਕੇ ਉਨਾਂ ਨੂੰ ਜ਼ਿਲ੍ਹਾ ਪੱਧਰੀ ਗਰੁੱਪਸ ਵਿਚ ਵੀ ਭੇਜਿਆ ਜਾਵੇਗਾ। ਉੱਥੇ 6 ਤੋਂ 8ਵੀਂ ਦੇ ਵਿਦਿਆਰਥੀਆਂ ਵਲੋਂ ਕੈਂਪ ਵਿਚ ਤਿਆਰ ਕੀਤੇ ਗਏ ਮਾਡਲਸ ਵੀ ਇਨ੍ਹਾਂ ਸਬਜੈਕਿਟ ਫੇਅਰ ਵਿਚ ਪ੍ਰਦਰਸ਼ਿਤ ਕੀਤੇ ਜਾਣਗੇ। ਵਿਭਾਗ ਵਲੋਂ ਹਰ ਵਿਸ਼ੇ ਦੇ ਲਈ ਕੁਝ ਐਕਟੀਵੀਟੀਜ਼ ਵੀ ਜਾਰੀ ਕੀਤੀ ਗਈ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : PU ਦਾ ‘ਲੋਗੋ’ ਵਰਤਣ ’ਤੇ ਹੁਣ ਹੋਵੇਗੀ ਕਾਨੂੰਨੀ ਕਾਰਵਾਈ
ਸਕੂਲਾਂ ਨੂੰ ਜਾਰੀ ਕੀਤੇ ਫੰਡ
ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਦੇ ਤਹਿਤ ਇਕ ਦਿਨ ਵਿਚ 2 ਵਿਸ਼ਿਆਂ ਦੀਆਂ ਗਤੀਵਿਧੀਆਂ ਕਰਵਾਈਆ ਜਾਣਗੀਆਂ। ਇਸਦੇ ਲਈ ਗਤੀਵਿਧੀਆਂ ਦਾ ਸਮਾਂ ਅੱਧੀ ਛੁੱਟੀ ਦੇ ਬਾਅਦ ਰੱਖਿਆ ਗਿਆ ਹੈ। ਪਹਿਲੇ ਦਿਨ ਗਣਿਤ ਅਤੇ ਵਿਗਿਆਨ ਨਾਲ ਜੁੜੀਆਂ ਗਤੀਵਿਧੀਆਂ ਹੋਣਗੀਆਂ। ਦੂਜੇ ਦਿਨ ਇੰਗਲਿਸ਼ ਅਤੇ ਸਮਾਜਿਕ ਵਿਗਿਆਨ ਨਾਲ ਜੁੜੀਆਂ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣਗੀਆਂ। ਵਿਦਿਆਰਥੀਆ ਦੇ ਗਰੁੱਪਸ ਬਣਾਏ ਜਾਣਗੇ ਹਰ ਗਰੁੱਪ ਦੇ ਲਈ ਅਲੱਗ ਟੋਪਿਕ ਦਿੱਤਾ ਜਾਵੇਗਾ। ਵਿਭਾਗ ਵਲੋਂ ਇਸ ਐਕਟੀਵਿਟੀ ਨੂੰ ਕਰਵਾਉਣ ਦੇ ਲਈ ਪ੍ਰਤੀ ਸਕੂਲ 5 ਹਜ਼ਾਰ ਰੁਪਏ ਦਾ ਫੰਡ ਜਾਰੀ ਕੀਤਾ ਹੈ।

ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News