ਲੁਧਿਆਣਾ ''ਚ ਕੁੱਟ-ਕੁੱਟ ਮਾਰਿਆ ਸਬ ਇੰਸਪੈਕਟਰ (ਵੀਡੀਓ)

Monday, Jul 08, 2019 - 08:41 AM (IST)

ਲੁਧਿਆਣਾ (ਨਰਿੰਦਰ) : ਜਲੰਧਰ ਬਾਈਪਾਸ ਨੇੜੇ ਅਮਨ ਨਗਰ 'ਚ ਪੁਰਾਣੀ ਰੰਜਿਸ਼ ਕਾਰਨ ਇਕ  ਸੇਵਾ ਮੁਕਤ ਪੁਲਸ ਮੁਲਾਜ਼ਮ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਆਪਣੇ ਗੁਆਂਢੀ ਦੀ ਹੀ ਜਾਨ ਲੈ ਲਈ। ਮ੍ਰਿਤਕ ਗੁਆਂਢੀ ਹੋਮ ਗਾਰਡ ਦਾ ਸੇਵਾ ਮੁਕਤ ਸਬ ਇੰਸਪੈਕਟਰ ਲਾਲਧਾਰੀ ਯਾਦਵ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਐਤਵਾਰ ਦੁਪਹਿਰ ਨੂੰ ਉਨ੍ਹਾਂ ਦੇ ਗੁਆਂਢ 'ਚ ਰਹਿੰਦਾ ਰਿਟਾਇਰਡ ਪੁਲਸ ਮੁਲਾਜ਼ਮ ਪ੍ਰਿਤਪਾਲ ਆਪਣੀ ਬਲੈਰੋ ਗੱਡੀ ਲੈ ਕੇ ਆਇਆ ਸੀ, ਜੋ ਉਨ੍ਹਾਂ ਦੇ ਘਰ ਦੇ ਬਾਹਰ ਬਣੀ ਥੜ੍ਹੀ ਵਿਚਾਲੇ ਵੱਜੀ ਅਤੇ ਥੜ੍ਹੀ ਨੁਕਸਾਨੀ ਗਈ।

ਇਸ ਬਾਰੇ ਜਦੋਂ ਲਾਲਧਾਰੀ ਯਾਦਵ ਨੇ ਇਤਰਾਜ਼ ਜਤਾਇਆ ਤਾਂ ਮੁਲਜ਼ਮ ਪ੍ਰਿਤਪਾਲ ਝਗੜਾ ਕਰਨ ਲੱਗ ਪਿਆ। ਇਸੇ ਦੌਰਾਨ ਮੁਲਜ਼ਮ ਲਾਲਧਾਰੀ ਯਾਦਵ ਨੂੰ ਖਿੱਚ ਕੇ ਆਪਣੇ ਘਰ ਅੰਦਰ ਲੈ ਗਿਆ ਅਤੇ ਉਸ ਨੂੰ ਬੰਦ ਦਰਵਾਜ਼ੇ ਅੰਦਰ ਕੁੱਟਣਾ ਸ਼ੁਰੂ ਕਰ ਦਿੱਤਾ। ਮੁਲਜ਼ਮ ਪੁਲਸ ਮੁਲਾਜ਼ਮ ਦੇ ਪਰਿਵਾਰ ਨੇ ਵੀ ਕੁੱਟਮਾਰ 'ਚ ਉਸ ਦਾ ਸਾਥ ਦਿੱਤਾ, ਜਿਸ ਕਾਰਨ ਲਾਲਧਾਰੀ ਦੀ ਜਾਨ ਚਲੀ ਗਈ। ਫਿਲਹਾਲ ਮੌਕੇ 'ਤੇ ਪੁੱਜੀ ਪੁਲਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Babita

Content Editor

Related News