ਦਿਲ ਦੇ ਮਰੀਜ਼ ਹੁਣ ਸਰਕਾਰੀ ਹਸਪਤਾਲ ''ਚ ਪੁਆ ਸਕਣਗੇ ''ਸਟੈਂਟ''

Monday, Sep 25, 2017 - 05:15 PM (IST)

ਦਿਲ ਦੇ ਮਰੀਜ਼ ਹੁਣ ਸਰਕਾਰੀ ਹਸਪਤਾਲ ''ਚ ਪੁਆ ਸਕਣਗੇ ''ਸਟੈਂਟ''

ਪੰਚਕੂਲਾ (ਆਸ਼ੀਸ਼) : ਹੁਣ ਪੰਚਕੂਲਾ ਹੀ ਨਹੀਂ, ਟ੍ਰਾਈਸਿਟੀ ਅਤੇ ਨੇੜਲੇ ਸੂਬਿਆਂ 'ਚ ਰਹਿਣ ਵਾਲੇ ਦਿਲ ਦੇ ਮਰੀਜ਼ਾਂ ਨੂੰ ਸੈਕਟਰ-6 ਦੇ ਸਰਕਾਰੀ ਹਸਪਤਾਲ 'ਚ ਇਕ ਅਕਤੂਬਰ ਤੋਂ ਕੈਥਲੈਬ ਦੀ ਸਹੂਲਤ ਮਿਲੇਗੀ। ਇਸ ਲਈ ਸਿਹਤ ਵਿਭਾਗ ਨੇ ਆਪਣੇ ਸਾਰੇ ਕੰਮ ਪੂਰੇ ਕਰ ਲਏ ਹਨ। 25 ਸਤੰਬਰ ਤੋਂ ਟ੍ਰਾਇਲ ਦੇ ਆਧਾਰ 'ਤੇ ਕੈਥਲੈਬ 'ਚ ਦਿਲ ਦੇ ਮਰੀਜ਼ਾਂ ਨੂੰ 49 ਹਜ਼ਾਰ ਰੁਪਏ 'ਚ ਸਟੈਂਟ ਪਾਉਣਾ ਸ਼ੁਰੂ ਕਰ ਦਿੱਤਾ ਜਾਵੇਗਾ। 5 ਦਿਨਾਂ ਤੱਕ ਟ੍ਰਾਇਲ ਦੇ ਆਧਾਰ 'ਤੇ ਸਟੈਂਟ ਪਾਉਣ ਤੋਂ ਬਾਅਦ ਇਕ ਅਕਤੂਬਰ ਨੂੰ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਸੈਂਟਰ ਦੀ ਇਨੋਗ੍ਰੇਸ਼ਨ ਕਰਨ ਲਈ ਪਹੁੰਚਣਗੇ। ਇਸ ਲਈ ਸਿਹਤ ਵਿਭਾਗ ਪਲਾਨਿੰਗ ਕਰ ਰਿਹਾ ਹੈ। ਦਿੱਲੀ ਤੋਂ ਕੈਥਲੈਬ 'ਚ ਇਸਤੇਮਾਲ ਹੋਣ ਵਾਲੀ ਮਸ਼ੀਨ ਦੇ ਪੁਰਜ਼ੇ ਵੀ ਮੰਗਵਾ ਲਏ ਗਏ ਹਨ। ਪੰਚਕੂਲਾ ਤੋਂ ਇਲਾਵਾ ਕੈਥਲੈਬ ਪਾਇਲਟ ਪ੍ਰਾਜੈਕਟ ਤਹਿਤ 3 ਹੋਰ ਜ਼ਿਲਿਆਂ 'ਚ ਬਣਾਇਆ ਜਾ ਰਿਹਾ ਹੈ। ਪੰਚਕੂਲਾ ਤੋਂ ਇਲਾਵਾ ਕੈਥਲੈਬ ਅੰਬਾਲਾ, ਫਰੀਦਾਬਾਦ ਅਤੇ ਗੁੜਗਾਓਂ 'ਚ ਇੰਸਟਾਲ ਕੀਤੀ ਜਾਵੇਗੀ।  ਸੈਕਟਰ-6 ਦਾ ਜਨਰਲ ਹਸਪਤਾਲ ਕਹਿਣ ਨੂੰ ਜ਼ਿਲੇ ਦਾ ਹਸਪਤਾਲ ਹੈ ਪਰ ਇੱਥੇ ਉੱਤਰ ਪ੍ਰਦੇਸ਼, ਹਿਮਾਚਲ, ਚੰਡੀਗੜ੍ਹ ਅਤੇ ਪੰਜਾਬ ਤੱਕ ਦੇ ਮਰੀਜ਼ ਆਪਣਾ ਇਲਾਜ ਕਰਵਾਉਣ ਲਈ ਆਉਂਦੇ ਹਨ, ਉੱਥੇ ਹੀ ਹੁਣ ਟ੍ਰਾਈਸਿਟੀ 'ਚ ਸਭ ਤੋਂ ਸਸਤਾ ਸਟੈਂਟ ਪਾਉਣ ਲਈ ਕੰਮ ਸ਼ੁਰੂ ਹੋ ਗਿਆ ਹੈ। ਆਉਣ ਵਾਲੇ ਕਰੀਬ 3 ਮਹੀਨਿਆਂ 'ਚ ਕੈਥਲੈਬ ਦਾ ਸੈਟਅਪ ਤਿ


Related News