ਵਿਦਿਆਰਥੀ-ਟੀਚਰਾਂ ਨੂੰ ਮਿਲੇਗਾ ਮੋਦੀ ਮੰਤਰ, ‘ਐਗਜ਼ਾਮ ਵਾਰੀਅਰਸ, ਦਾ ਨਵਾਂ ਐਡੀਸ਼ਨ ਜਾਰੀ

Wednesday, Mar 31, 2021 - 01:01 AM (IST)

ਵਿਦਿਆਰਥੀ-ਟੀਚਰਾਂ ਨੂੰ ਮਿਲੇਗਾ ਮੋਦੀ ਮੰਤਰ, ‘ਐਗਜ਼ਾਮ ਵਾਰੀਅਰਸ, ਦਾ ਨਵਾਂ ਐਡੀਸ਼ਨ ਜਾਰੀ

ਲੁਧਿਆਣਾ (ਵਿੱਕੀ)–ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਿਤਾਬ ‘ਐਗਜ਼ਾਮ ਵਾਰੀਅਰਸ’ ਦਾ ਨਵਾਂ ਐਡੀਸ਼ਨ ਜਾਰੀ ਹੋ ਗਿਆ ਹੈ। ਪੀ. ਐੱਮ. ਮੋਦੀ ਨੇ ਸੋਮਵਾਰ ਨੂੰ ‘ਐਗਜ਼ਾਮ ਵਾਰੀਅਰਸ, ਦੇ ਨਵੇਂ ਅੰਕ ਦੀ ਜਾਣਕਾਰੀ ਦਿੰਦੇ ਹੋਏ ਖੁਸ਼ੀ ਜ਼ਾਹਰ ਕੀਤੀ ਹੈ। ਪੀ. ਐੱਮ. ਮੋਦੀ ਨੇ ਟਵੀਟ ਕਰ ਕੇ ਕਿਹਾ ਕਿ ਐਗਜ਼ਾਮ ਵਾਰੀਅਰਸ ਦਾ ਇਹ ਅੰਕ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਲਈ ਕਾਫੀ ਲਾਹੇਵੰਦ ਹੈ।

ਇਹ ਵੀ ਪੜ੍ਹੋ-ਪੁਲਸ ਹੱਥੇ ਚੜ੍ਹਿਆ ਸਿੱਧੂ ਮੂਸੇਵਾਲਾ ਦਾ ਫੈਨ ; ਕਾਰ 'ਤੇ ਲਿਖਵਾਇਆ 'ਬਲੈਕਲਿਸਟਿਡ', ਕੱਟਿਆ ਚਲਾਨ

ਇਸ ਵਿਚ ਕੁਝ ਨਵੇਂ ਹਿੱਸੇ ਜੋੜੇ ਗਏ ਹਨ। ਜੋ ਕਿ ਅਧਿਆਪਕ ਅਤੇ ਮਾਪਿਆਂ ਨੂੰ ਪਸੰਦ ਆਉਣਗੇ। ਪੀ. ਐੱਮ. ਮੋਦੀ ਨੇ ਟਵੀਟ ਜ਼ਰੀਏ ਕਿਹਾ ਕਿ ਮੈਨੂੰ ਇਹ ਗੱਲ ਸਾਂਝੀ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਐਗਜ਼ਾਮ ਵਾਰੀਅਰਸ ਦਾ ਨਵਾਂ ਅੰਕ ਹੁਣ ਉਪਲੱਬਧ ਹੈ। ਕਿਤਾਬ ਵਿਚ ਨਵੇਂ ਮੰਤਰ ਅਤੇ ਕਈ ਰੌਚਕ ਐਕਟੀਵਿਟੀਜ਼ ਹਨ। ਐਗਜ਼ਾਮ ਵਾਰੀਅਰ ਬੁਕ ਐਗਜ਼ਾਮ ਤੋਂ ਪਹਿਲਾਂ ਤਣਾਅਮੁਕਤ ਰੱਖਣ ’ਚ ਮੱਦਦ ਕਰਦੀ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Sunny Mehra

Content Editor

Related News