ਮਾਹਿਲਪੁਰ 'ਚ ਵਾਪਰੀ ਵੱਡੀ ਵਾਰਦਾਤ, ਪੇਪਰ ਦੇਣ ਆਏ ਦੋ ਦਰਜਨ ਵਿਦਿਆਰਥੀਆਂ 'ਚ ਖ਼ੂਨੀ ਝੜਪ
Saturday, May 21, 2022 - 06:22 PM (IST)
ਮਾਹਿਲਪੁਰ- ਮਾਹਿਲਪੁਰ 'ਚ ਵਾਪਰੀ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਸਕੂਲ ਵਿਖੇ ਪੇਪਰ ਦੇਣ ਆਏ ਕਰੀਬ ਦੋ ਦਰਜਨ ਵਿਦਿਆਰਥੀਆਂ 'ਚ ਖ਼ੂਨੀ ਝੜਪ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮਾਹਿਲਪੁਰ ਦੇ ਸਰਦਾਰ ਬਲਦੇਵ ਸਿੰਘ ਮਾਹਿਲਪੁਰੀ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਦੇ ਨੈਸ਼ਨਲ ਹਾਈਵੇਅ ਸੜਕ ਨਾਲ ਲੱਗਦੇ ਸਕੂਲ ਦੇ ਮੇਨ ਗੇਟ 'ਤੇ ਬਾਰ੍ਹਵੀਂ ਪ੍ਰੀਖਿਆ ਦਾ ਆਖ਼ਰੀ ਪੇਪਰ ਦੇਣ ਆਏ ਕਰੀਬ ਦੋ ਦਰਜਨਾਂ ਵਿਦਿਆਰਥੀਆਂ ਵਿਚ ਕਿਸੇ ਗੱਲ ਨੂੰ ਲੈਕੇ ਖ਼ੂਨੀ ਝੜਪ ਹੋ ਗਈ। ਜਿਸ ਕਾਰਨ ਆਲੇ-ਦੁਆਲੇ ਦਾ ਮਾਹੌਲ ਤਣਾਅਪੂਰਨ ਹੋ ਗਿਆ।
ਇਹ ਵੀ ਪੜ੍ਹੋ: ਜਲੰਧਰ: ਸਿਲੰਡਰ ’ਚੋਂ ਗੈਸ ਦੀ ਲੀਕੇਜ ਕਾਰਨ ਲੱਗੀ ਅੱਗ ’ਚ ਝੁਲਸੇ ਦੂਜੇ ਮਾਸੂਮ ਨੇ ਵੀ ਤੋੜਿਆ ਦਮ
ਹੈਰਾਨੀ ਦੀ ਗੱਲ ਇਹ ਹੈ ਕਿ ਕੋਲ ਥਾਣਾ ਦਾ ਵੀ ਵਿਦਿਆਰਥੀਆਂ ਨੂੰ ਕੋਈ ਡਰ ਨਹੀਂ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਵਿਖੇ ਵੱਖ-ਵੱਖ ਸਕੂਲਾਂ ਦੇ ਪੇਪਰ ਦੇਣ ਆਏ ਵਿਦਿਆਰਥੀਆਂ ਵਿਚ ਕਿਸੇ ਗੱਲ ਨੂੰ ਲੈਕੇ ਕੇ 'ਤੂੰ-ਤੂੰ ਮੈਂ-ਮੈਂ' ਹੋਣ ਲੱਗ ਪਈ ਅਤੇ ਵੇਖਦੇ ਹੀ ਵੇਖਦੇ ਵਿਦਿਆਰਥੀ ਆਪਸ ਵਿਚ ਲੜਨ ਲੱਗ ਪਏ ਅਤੇ ਕੁੱਝ ਹੀ ਦੇਰ ਬਾਅਦ ਲੜਾਈ ਨੇ ਖ਼ੂਨੀ ਰੂਪ ਲੈ ਲਿਆ।
ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵੀ ਸਕੂਲ ਦੇ ਗੇਟ ਅੱਗੇ ਲੜਾਈ ਹੋ ਚੁੱਕੀ ਹੈ, ਜਿਸ ਨੂੰ ਲੈ ਕੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੇ ਕੋਈ ਵੀ ਸਖ਼ਤ ਕਦਮ ਨਹੀਂ ਚੁੱਕੇ ਅਤੇ ਨਾਂ ਹੀ ਸਕੂਲ ਦੇ ਗੇਟ ਅਤੇ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ। ਉਸ ਸਮੇਂ ਗੇਟ ਵਿਚ ਗੇਟ ਕੀਪਰ ਨਹੀਂ ਸੀ ਅਤੇ ਜਦੋਂ ਪੱਤਰਕਾਰ ਮੌਕੇ ਉਤੇ ਪਹੁੰਚੇ ਤਾਂ ਉਨ੍ਹਾਂ ਨੂੰ ਵੇਖ ਕੇ ਸਕੂਲ ਦਾ ਗੇਟ ਕੀਪਰ ਅਤੇ ਲੈਕਚਰਾਰ ਆਏ ਅਤੇ ਸਕੂਲ ਦਾ ਮੇਨ ਗੇਟ ਬੰਦ ਕਰ ਦਿੱਤਾ। ਜਦੋਂ ਇਸ ਘਟਨਾ ਸਬੰਧੀ ਸਕੂਲ ਪ੍ਰਿੰਸੀਪਲ ਧਰਮਿੰਦਰ ਸ਼ਰਮਾ ਜੀ ਨਾਲ ਫ਼ੋਨ 'ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਵੱਲੋਂ ਪੱਤਰਕਾਰ ਦਾ ਫ਼ੋਨ ਚੁੱਕਣਾ ਮੁਨਾਸਿਬ ਨਾ ਸਮਝਿਆ ਗਿਆ।
ਇਹ ਵੀ ਪੜ੍ਹੋ: CM ਭਗਵੰਤ ਮਾਨ ਸਣੇ ਇਨ੍ਹਾਂ ਆਗੂਆਂ ਨੇ ਕੀਤਾ ਅਕਾਲੀ ਆਗੂ ਤੋਤਾ ਸਿੰਘ ਦੀ ਮੌਤ ’ਤੇ ਦੁੱਖ਼ ਦਾ ਪ੍ਰਗਟਾਵਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ