ਸਾਵਧਾਨ : ਲਾਕ ਡਾਊਨ ’ਚ ਬੱਚੇ ਕਿੱਤੇ ਪੜ੍ਹਾਈ ਤੋਂ ਵਿਮੁੱਖ ਨਾ ਹੋ ਜਾਣ

04/05/2020 10:20:31 AM

ਕਮਲਜੀਤ ਸਿੰਘ ਸਿੱਧੂ
9592008192

ਵੈਸ਼ਵਿਕ ਮਹਾਂਮਾਰੀ ਕੋਵਿਡ-19 ਨੇ ਵਿਸ਼ਵ ਦੇ ਕਰੀਬ 195 ਦੇਸ਼ਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ। ਭਾਰਤ ਦੇਸ਼ ਵੀ ਇਸ ਤੋਂ ਅਛੂਤਾ ਨਹੀਂ ਰਿਹਾ। ਇਸ ਸਮੇਂ 500 ਤੋਂ ਵੱਧ ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਤ ਹਨ ਅਤੇ ਦੇਸ਼ ਭਰ ਵਿਚ ਲਾੱਕ-ਡਾਊਨ ਹੋ ਚੁੱਕਿਆ ਹੈ ਅਤੇ ਪੰਜਾਬ, ਮਹਾਂਰਾਸ਼ਟਰ ਅਤੇ ਚੰਡੀਗੜ੍ਹ ਵਿਚ ਕਰਫਿਊ ਲਗਾ ਦਿੱਤਾ ਗਿਆ ਹੈ। ਮਾਨਵ ਸੰਸਾਧਨ ਮੰਤਰਾਲੇ ਵਲੋਂ ਸੀ.ਬੀ.ਐੱਸ.ਈ. ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਸਮੇਤ ਹੋਰ ਬੋਰਡਾਂ ਨੂੰ ਪ੍ਰੀਖਿਆਵਾਂ 31 ਮਾਰਚ ਤੱਕ ਮੁਲਤਵੀ ਕਰਨ ਦੇ ਆਦੇਸ਼ ਹੋ ਗਏ ਹਨ।

ਇਕ ਪਾਸੇ ਜਿੱਥੇ ਕੋਵਿਡ-19 ਦੇ ਲਗਾਤਾਰ ਵੱਧ ਦੇ ਪ੍ਰਭਾਵ ਨਾਲ ਹਰ ਪਾਸੇ ਡਰ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ, ਉੱਥੇ ਪ੍ਰੀਖਿਆਵਾਂ ਦੇ ਮੁਲਤਵੀ ਹੋਣ ਕਾਰਣ ਵਿਦਿਆਰਥੀਆਂ ਵਿਚ ਅਸਮੰਜਸ ਦੀ ਸਥਿਤੀ ਬਣ ਗਈ ਹੈ। ਹੁਣ ਸਮੇਂ ਦੀ ਮੰਗ ਹੈ ਕਿ ਮਾਂ-ਬਾਪ ਅਤੇ ਵਿਦਿਆਰਥੀ ਇਸ ਕੁਦਰਤੀ ਆਪਦਾ ਦਾ ਦ੍ਰਿੜ ਨਿਸ਼ਚੇ ਨਾਲ ਸਾਹਮਣਾ ਕਰਦੇ ਹੋਏ ਸੰਜਮ ਨਾਲ ਸਰਕਾਰ ਵਲੋਂ ਦਿੱਤੀਆਂ ਗਾਈਡ ਲਾਈਨਾਂ ਦੀ ਪਾਲਨਾ ਕਰਨ।

ਪ੍ਰੀਖਿਆ ਮੁਲਤਵੀ ਹੋਣ ਦੇ ਬੱਚਿਆਂ ਤੇ ਪ੍ਰਭਾਵ 
ਪ੍ਰੀਖਿਆ ਮੁਲਤਵੀ ਹੋਣ ਕਾਰਣ ਬੱਚੇ ਉਲਝਣ ਵਿਚ ਆ ਗਏ ਹਨ। ਲਾਕਡਾਊਨ ਦੇ ਕਾਰਨ ਪ੍ਰੀਖਿਆ ਅਜੇ ਤੱਕ ਨਹੀਂ ਹੋ ਸਕਦੀ। ਇਸ ਲਈ ਵਿਦਿਆਰਥੀ ਥੋੜੇ ਲਾਪਰਵਾਹ ਵੀ ਹੋ ਗਏ ਹਨ। ਉਨ੍ਹਾਂ ਦਾ ਪੜਾਈ ਨਾਲੋਂ ਲਿੰਕ ਟੁੱਟ ਗਿਆ ਹੈ। ਚਾਹੇ ਪੰਜਾਬ ਸਕੂਲ਼ ਸਿੱਖਿਆ ਬੋਰਡ ਨੇ 10ਵੀਂ ਅਤੇ 12 ਵੀਂ ਜਮਾਤ ਦੀਆਂ ਬਾਕੀਰ ਹਿੰਦੀਆਂ ਪ੍ਰੀਖਿਆਵਾਂ ਦੀ ਡੇਟ-ਸ਼ੀਟ ਜਾਰੀ ਕਰ ਦਿੱਤੀ ਹੈ ਪਰ ਅਜੇ ਵੀ ਇਸ ਬਾਰੇ ਨਿਸ਼ਚਿਤ ਤੌਰ ’ਤੇ ਕੁਝ ਨਹੀਂ ਕਿਹਾ ਜਾ ਸਕਦਾ। ਕੋਰੋਨਾ ਵਾਇਰਸ ਦੇ ਕਾਰਣ ਬੱਚਿਆਂ ਦਾ ਰੁਝਾਨ ਪੜ੍ਹਾਈ ਤੋਂ ਹੱਟ ਕੇ ਟੀ.ਵੀ ਜਾਂ ਮੋਬਾਇਲ ’ਤੇ ਆ ਰਹੀ ਇਸ ਸਬੰਧੀ ਜਾਣਕਾਰੀ ’ਤੇ ਚਲਾ ਗਿਆ ਹੈ। ਉਨ੍ਹਾਂ ਨੂੰ ਇਕਾਗਰ ਹੋ ਕੇ ਪੜ੍ਹਨ ਵਿਚ ਮੁਸ਼ਕਲ ਆ ਰਹੀ ਹੈ।

PunjabKesari

ਨਿਦਾਨ:
1. ਮਾਂ-ਬਾਪ ਇਸ ਮੁਸ਼ਕਲ ਘੜੀ ਵਿਚ ਬੱਚਿਆਂ ਨੂੰ ਜਾਗਰੁਕ ਕਰਨ। ਉਨ੍ਹਾਂ ਨੂੰ ਚੰਗੀ ਤਰ੍ਹਾਂ ਹੱਥ ਧੋਣੇ, ਘਰੋਂ ਬਾਹਰ ਨਹੀਂ ਜਾਣਾ, ਪੌਸ਼ਟਿਕ ਖਾਣਾ ਪ੍ਰਦਾਨ ਕਰਨਾ, ਕੋਰੋਨਾ ਵਾਇਰਸ ਕਰਕੇ ਫੈਲੀ ਗੰਭੀਰ ਬੀਮਾਰੀ ਤੋਂ ਬਚਣ ਲਈ ਪ੍ਰੇਰਣਾ ਦੇਣਾ ਆਦਿ ਦੁਆਰਾ ਪੜ੍ਹਨ ਵਿਚ ਸਹਾਈ ਹੋਣਾ ਬਣਦਾ ਹੈ।
2. ਬੱਚਿਆਂ ਨੂੰ ਪਤਾ ਹੈ ਕਿ ਪ੍ਰੀਖਿਆ ਲਾਕਡਾਊਨ ਤੋਂ ਬਾਅਦ ਹੀ ਹੋਵੇਗੀ। ਇਸ ਲਈ ਉਨ੍ਹਾਂ ਕੋਲ ਇਕ ਮੌਕਾ ਹੈ ਕਿ ਇਸ ਸਮੇਂ ਦਾ ਸਹੀ ਉਪਯੋਗ ਕਰਕੇ ਆਪਣੇ ਵਿਸ਼ਿਆਂ ਦੇ ਸਿਲੇਬਸ ਨੂੰ 31 ਮਾਰਚ ਤੱਕ ਬਣਦੇ ਦਿਨਾਂ ਦੇ ਹਿਸਾਬ ਨਾਲ ਸਮਾਂ-ਸਾਰਣੀ ਬਣਾ ਕੇ ਵੰਡ ਲੈਣ ਅਤੇ ਨਿਯਤਕੀ ਤੇ ਸਮੇਂ ਤੇ ਤਿਆਰੀ ਕਰਨ। 
3. ਇਸਦੇ ਨਾਲ ਉਹ ਅੱਠ ਘੰਟੇ ਦੀ ਨੀਂਦ ਜ਼ਰੂਰ ਲੈਣ ਅਤੇ ਸਵੇਰੇ ਜਲਦੀ ਉੱਠ ਕੇ ਪ੍ਰਾਣਾਯਾਮਅ ਤੇ ਕਸਰਤ ਕਰਨ। ਇਹ ਉਨ੍ਹਾਂ ਨੂੰ ਤੰਦਰੁਸਤ ਰੱਖਣ ਦੇ ਨਾਲ ਉਨ੍ਹਾਂ ਦੀ ਇਕਾਗਰਤਾ ਵਧਾਉਣ ਵਿਚ ਸਹਾਈ ਹੋਣ ਗੀਆਂ।
4. ਇਸ ਮੁਸ਼ਕਲ ਘੜੀ ਵਿਚ ਸੀ.ਬੀ.ਐੱਸ.ਈ. ਨੇ ਜਿੱਥੇ ਭਿੰਨ-ਭਿੰਨ ਐਪ ਰਾਹੀਂ ਡਿਜਿਟਲ ਲਰਨਿੰਗ ਨੂੰ ਉਤਸ਼ਾਹਿਤ ਕੀਤਾ ਹੈ, ਜਿਸ ਵਿਚ ਵੱਖ-ਵੱਖ ਵਿਸ਼ਿਆਂ ਦੇਈ-ਕੰਟੈਂਟ ਪ੍ਰਦਾਨ ਕੀਤੇ ਗਏ ਹਨ। ਇਸੇ ਤਹਿਤ ਸਕੂਲਾਂ ਨੇ ਵਰਚੁਅਲ ਕਲਾਸਿਜ਼ ਵੀ ਸ਼ੁਰੂ ਕੀਤੀਆਂ ਹਨ, ਜਿਸਦੇ ਰਾਹੀਂ ਅਧਿਆਪਕ ਘਰ ਬੈਠੇ ਅਸਾਇਨਮੈਂਟ ਦਾ ਵੀਡੀਓ ਤਿਆਰ ਕਰਕੇ ਬੱਚਿਆਂ ਨੂੰ ਭੇਜ ਰਹੇ ਹਨ। ਦੀਕਸ਼ਾ, ਈ-ਪਾਠਸ਼ਾਲਾ, ਸਵੈਅਮ, ਨਿਸ਼ਠਾਆਦਿ ਐਪ ਇਸ ਵਿੱਚ ਬੱਚਿਆਂ ਲਈ ਸਹਾਇਕ ਸਿੱਧ ਹੋ ਰਹੇ ਹਨ।

5. ਇਸੇ ਤਰ੍ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਰਾਹੀਂ ‘ਪੜੋ ਪੰਜਾਬ ਪੜਾਓ ਪੰਜਾਬ' ਤਹਿਤ ਤਿਆਰ ਕੀਤਾ ਗਿਆ Scuela app ਜਿਸ ਵਿਚ 6 ਵੀਂ ਤੋਂ 10 ਵੀਂ ਤੱਕ ਸਾਰੇ ਵਿਸ਼ਿਆਂ ਦਾਈ –ਕੰਟੈਟ ਮੋਬਾਇਲ ’ਤੇ ਹੀ ਬੱਚਿਆਂ ਨੂੰ ਮੁਹੱਈਆ ਕਰਵਾਇਆ ਗਿਆ ਹੈ।

ਇਸ ਨਾਲ ਭਾਵੇਂ ਅਧਿਆਪਕਾਂ ਦੁਆਰਾ ਤਿਆਰ ਕੀਤੇ ਗਏ ਅੰਗ੍ਰੇਜ਼ੀ, ਸਾਇੰਸ ਅਤੇ ਮੈਥ ਵਿਸ਼ਿਆਂ ’ਤੇ ਬਣਾਏ ਗੂਗਲ ਫਾਰਮ ਪਹਿਲਾਂ ਬੱਚਿਆਂ ਦੇ ਵੱਟਸ ਐਪ ਗਰੁੱਪਾਂ ਵਿਚ ਸਾਂਝੇ ਕੀਤੇ ਜਾ ਚੁੱਕੇ ਹਨ। ਹੁਣ ਬੱਚਿਆਂ ਦੀ ਦੁਹਰਾਈ ਕਰਵਾਉਣ ਲਈ ਅਧਿਆਪਕ ਫਿਰ ਤੋਂ ਵੱਟਸ ਐਪ ਗਰੁੱਪ ਰਾਹੀਂ ਉਨ੍ਹਾਂ ਨਾਲ ਜੁੜ ਕੇ ਰਹਿਣ ਅਤੇ ਆਨ-ਲਾਈਨ ਟੈਸਟ ਲਏ ਜਾ ਸਕਦੇ ਹਨ। ਪੜ੍ਹਾਈ ਦੇ ਨਾਲ ਉਨ੍ਹਾਂ ਨੂੰ  ਕੋਵਿਡ-19 ਦੇ ਬੁਰੇ ਪ੍ਰਭਾਵ ਤੋਂ ਸੁਚੇ ਤਕਰ ਦੇ ਰਹਿਣ। ਅੰਤ ਵਿਚ ਇਸ ਸੰਕਟ ਦੇ ਸਮੇਂ ਮਾਂ-ਬਾਪ, ਬੱਚੇ ਅਤੇ ਅਧਿਆਪਕ ਇਕੱਠੇ ਹੋ ਕੇ ਇਸ ਮਹਾਂਮਾਰੀ ਦਾ ਸਾਹਮਣਾ ਕਰਨ। ਬੱਚੇ ਇਸ ਸਮੇਂ ਦਾ ਸਹੀ ਉਪਯੋਗ ਕਰਨ ਅਤੇ ਬਿਨਾ ਡਰੇ, ਧੀਰਜ ਅਤੇ ਦ੍ਰਿੜ ਇਰਾਦੇ ਨਾਲ ਆਪਣੇ ਬਾਕੀ ਰਹਿੰਦੇ ਪੇਪਰਾਂ ਦੀ ਤਿਆਰੀ ਕਰਨ ਅਤੇ ਮਾਂ-ਬਾਪ ਅਧਿਆਪਕਾਂ ਸਹਿਤ ਬੱਚਿਆਂ ਨੂੰ ਸਹੀ ਸੇਧ ਦੇਣ ਦੇ ਨਾਲ ਉਨ੍ਹਾਂ ਦੀ ਸਿਹਤ ਦਾ ਵੀ ਖਿਆਲ ਰੱਖਣ।
 


rajwinder kaur

Content Editor

Related News