ਵਿਦਿਆਰਥੀ ਇੰਝ ਕਰ ਸਕਦੇ ਹਨ ਹੁਣ ਸਕਾਲਰਸ਼ਿਪ ਲਈ ਅਪਲਾਈ

10/11/2018 12:52:48 PM

ਜਲੰਧਰ  - ਹੋਣਹਾਰ ਵਿਦਿਆਰਥੀਆਂ ਦੇ ਭਵਿੱਖ 'ਚ ਸਿੱਖਿਆ ਸਬੰਧੀ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਬਡੀ ਫਾਰ ਸਟੱਡੀ ਵਲੋਂ ਜਗ ਬਾਣੀ ਦੇ ਸਹਿਯੋਗ ਨਾਲ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ। ਕਈ ਹੋਣਹਾਰ ਵਿਦਿਆਰਥੀ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ। ਅਜਿਹੇ ਵਿਦਿਆਰਥੀਆਂ ਨੂੰ ਹੱਲਾ-ਸ਼ੇਰੀ ਦੇਣ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਬਡੀ ਫਾਰ ਸਟੱਡੀ ਵਲੋਂ ਕਈ ਤਰ੍ਹਾਂ ਦੇ ਕੋਰਸ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਕੋਰਸਾਂ ਦੇ ਤਹਿਤ ਵਿਦਿਆਰਥੀਆਂ ਨੂੰ ਵਜੀਫੇ ਦਿੱਤੇ ਜਾਣਗੇ ਤਾਂ ਜੋ ਉਨ੍ਹਾਂ ਨੂੰ ਪੜਾਈ ਦੇ ਨਾਲ-ਨਾਲ ਪੜ੍ਹਾਈ 'ਚ ਆਉਣ ਵਾਲੇ ਖਰਚ ਲਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆ ਸਕੇ।

 

1.  
ਪੱਧਰ: ਰਾਸ਼ਟਰੀ ਪੱਧਰ
ਸਕਾਲਰਸ਼ਿਪ: ਟਾਟਾ ਟਰੱਸਟਸ ਸਕਾਲਰਸ਼ਿਪ ਫਾਰ ਸਪੀਚ ਥੈਰੇਪੀ 2018-19
ਬਿਓਰਾ: ਹੋਣਹਾਰ ਭਾਰਤੀ ਗ੍ਰੈਜੂਏਟ ਵਿਦਿਆਰਥੀ, ਜੋ ਭਾਰਤ ਵਿਚ ਰਹਿ ਕੇ ਸਪੀਚ ਥੈਰੇਪੀ ਵਰਗੇ ਬਿਹਤਰੀਨ ਖੇਤਰ ਵਿਚ ਆਪਣਾ ਭਵਿੱਖ ਬਣਾਉਣ ਦੇ ਚਾਹਵਾਨ ਹਨ ਅਤੇ ਸਪੀਚ ਥੈਰੇਪੀ ਵਿਚ ਮਾਸਟਰਜ਼ ਡਿਗਰੀ ਪ੍ਰੋਗਰਾਮ ਕਰਨਾ ਚਾਹੁੰਦੇ ਹਨ। ਉਹ ਹੋਣਹਾਰ ਵਿਦਿਆਰਥੀ ਟਾਟਾ ਟਰੱਸਟਸ ਵੱਲੋਂ ਦਿੱਤੀ ਜਾ ਰਹੀ ਇਸ ਸਕਾਲਰਸ਼ਿਪ ਯੋਜਨਾ ਨਾਲ ਆਪਣੇ ਮਾਸਟਰਜ਼ ਡਿਗਰੀ ਪ੍ਰੋਗਰਾਮ ਲਈ ਵਿੱਤੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ।
ਯੋਗਤਾ: ਸਪੀਚ ਅਤੇ ਹੀਅਰਿੰਗ ਵਿਚ ਐੱਮਐੱਸਸੀ, ਆਡੀਆਲੋਜੀ ਅਤੇ ਸਪੀਚ ਲੈਂਗੁਏਜ ਪੈਥਾਲੋਜੀ ਵਿਚ ਮਾਸਟਰਜ਼ (ਐੱਮਏਐੱਸਐੱਲਪੀ), ਆਡੀਓ ਸਪੀਚ ਥੈਰੇਪੀ 'ਚ ਮਾਸਟਰਜ਼, ਸਪੀਚ ਲੈਂਗੁਏਜ ਪੈਥਾਲੋਜੀ 'ਚ ਐੱਮਐੱਸਸੀ ਅਤੇ ਆਡੀਆਲੋਜੀ 'ਚ ਐੱਮਐੱਸਸੀ ਵਰਗੇ ਮਾਸਟਰਜ਼ ਡਿਗਰੀ ਪ੍ਰੋਗਰਾਮ 'ਚ ਦਾਖਲੇ ਲਈ ਤੁਹਾਡੇ ਗ੍ਰੈਜੂਏਸ਼ਨ ਵਿੱਚੋਂ ਘੱਟੋ ਘੱਟ 60 ਫ਼ੀਸਦੀ ਅੰਕ ਹੋਣੇ ਚਾਹੀਦੇ ਹਨ। ਇਨ੍ਹਾਂ ਵਿੱਚੋਂ ਕਿਸੇ ਵੀ ਪ੍ਰੋਗਰਾਮ ਦੇ ਪਹਿਲੇ ਸਾਲ ਦੇ ਵਿਦਿਆਰਥੀ ਵੀ ਇਸ ਸਕਾਲਰਸ਼ਿਪ ਪ੍ਰੋਗਰਾਮ ਲਈ ਅਪਲਾਈ ਕਰਨ ਦੇ ਯੋਗ ਹਨ।
ਵਜ਼ੀਫ਼ਾ/ਲਾਭ: ਚੁਣੇ ਗਏ ਉਮੀਦਵਾਰਾਂ ਨੂੰ ਮਾਸਟਰਜ਼ ਡਿਗਰੀ ਪ੍ਰੋਗਰਾਮ ਦੀ ਟਿਊਸ਼ਨ ਫੀਸ ਅਤੇ ਹੋਰ ਫੀਸ ਯੂਨੀਵਰਸਿਟੀ, ਸੰਸਥਾ ਨੂੰ ਅਦਾ ਕੀਤੀ ਜਾਵੇਗੀ।
ਆਖ਼ਰੀ ਤਰੀਕ: 05 ਨਵੰਬਰ 2018
ਕਿਵੇਂ ਕਰੀਏ ਅਪਲਾਈ: ਚਾਹਵਾਨ ਵਿਦਿਆਰਥੀ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਪਲਾਈ ਕਰਨ ਲਈ ਲਿੰਕ http://www.b4s.in/bani/TTS5

 

2.  
ਪੱਧਰ: ਰਾਸ਼ਟਰੀ ਪੱਧਰ
ਸਕਾਲਰਸ਼ਿਪ: ਨੈਸ਼ਨਲ ਮੀਨਜ਼-ਕਮ-ਮੈਰਿਟ ਸਕਾਲਰਸ਼ਿਪ 2018-19
ਬਿਓਰਾ: ਨੌਵੀਂ ਕਲਾਸ ਦੀ ਸਿੱਖਿਆ ਪ੍ਰਾਪਤ ਕਰ ਰਹੇ ਹੋਣਹਾਰ ਵਿਦਿਆਰਥੀ ਜਿਨ੍ਹਾਂ ਦੀ ਆਰਥਿਕ ਸਥਿਤੀ ਠੀਕ ਨਹੀਂ ਹੈ ਅਤੇ ਉਹ ਆਪਣੀ ਸਿੱਖਿਆ ਨੂੰ ਜਾਰੀ ਰੱਖ ਸਕਣ 'ਚ ਦਿੱਕਤ ਮਹਿਸੂਸ ਕਰਦੇ ਹੋਣ, ਅਜਿਹੇ ਵਿਦਿਆਰਥੀ ਮਨੁੱਖੀ ਵਸੀਲੇ ਵਿਕਾਸ ਮੰਤਰਾਲੇ ਦੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ, ਭਾਰਤ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਉਕਤ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ।
ਯੋਗਤਾ:

10ਵੀਂ ਤੋਂ 12ਵੀਂ ਤਕ ਦੀ ਸਿੱਖਿਆ ਸੂਬਾ ਸਰਕਾਰ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਸਥਾਨਕ ਸਰਕਾਰਾਂ ਦੇ ਸਕੂਲਾਂ 'ਚ ਜਾਰੀ ਰੱਖਣ ਦੇ ਚਾਹਵਾਨ ਨੌਵੀਂ ਕਲਾਸ ਦੇ ਵਿਦਿਆਰਥੀ, ਜਿਨ੍ਹਾਂ ਨੇ ਸੱਤਵੀਂ ਅਤੇ ਅੱਠਵੀਂ ਜਮਾਤ ਵਿੱਚੋਂ ਘੱਟੋ ਘੱਟ 55 ਫ਼ੀਸਦੀ (ਐੱਸਸੀ/ਐੱਸਟੀ ਲਈ 5 ਫ਼ੀਸਦੀ ਦੀ ਛੂਟ) ਅੰਕ ਪ੍ਰਾਪਤ ਕੀਤੇ ਹੋਣ ਅਤੇ ਉਨ੍ਹਾਂ ਦੀ ਪਰਿਵਾਰਕ ਸਾਲਾਨਾ ਅਮਦਨ 1.50 ਲੱਖ ਰੁਪਏ ਤੋਂ ਜ਼ਿਆਦਾ ਨਾ ਹੋਵੇ।

ਵਜ਼ੀਫ਼ਾ/ਲਾਭ: 6,000 ਰੁਪਏ ਤਕ ਦੀ ਸਕਾਲਰਸਿਪ ਹਰ ਸਾਲ ਪ੍ਰਾਪਤ ਹੋਵੇਗੀ।
ਆਖ਼ਰੀ ਤਰੀਕ: 31 ਅਕਤੂਬਰ 2018
ਕਿਵੇਂ ਕਰੀਏ ਅਪਲਾਈ: ਸਿਰਫ਼ ਆਨਲਾਈਨ ਅਰਜ਼ੀਆਂ ਹੀ ਸਵੀਕਾਰ ਕੀਤੀਆਂ ਜਾਣਗੀਆਂ।
ਅਪਲਾਈ ਕਰਨ ਲਈ ਲਿੰਕ http://www.b4s.in/bani/NMC5 

 

3.  
ਪੱਧਰ: ਰਾਸ਼ਟਰੀ ਪੱਧਰ
ਸਕਾਲਰਸ਼ਿਪ: ਟਾਟਾ ਟਰੱਸਟਸ ਵਿਮੈਨ ਸਕਾਲਰਸ਼ਿਪ ਫਾਰ ਨਿਊਰੋਸਾਇੰਸ 2018-19
ਬਿਓਰਾ: ਹੋਣਹਾਰ ਭਾਰਤੀ ਵਿਦਿਆਰਥਣਾਂ, ਜੋ ਵਿੱਦਿਅਕ ਸੈਸ਼ਨ 2018-19 ਵਿਚ ਨਿਊਰੋਸਾਇੰਸ ਵਰਗੇ ਖੇਤਰ 'ਚ ਭਾਰਤ ਦੀ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਕਿਸੇ ਸੰਸਥਾ ਤੋਂ ਮਾਸਟਰਜ਼ ਡਿਗਰੀ ਪ੍ਰੋਗਰਾਮ ਦੇ ਪਹਿਲੇ ਸਾਲ 'ਚ ਪੜ੍ਹ ਰਹੀਆਂ ਹੋਣ, ਉਹ ਹੋਣਹਾਰ ਵਿਦਿਆਰਥਣਾਂ ਇਸ ਡਿਗਰੀ ਪ੍ਰੋਗਰਾਮ ਲਈ ਟਾਟਾ ਟਰੱਸਟਸ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਇਹ ਸਕਾਲਰਸ਼ਿਪ ਪ੍ਰਾਪਤ ਕਰ ਸਕਦੀਆਂ ਹਨ।
ਯੋਗਤਾ:

ਸਿਰਫ਼ ਭਾਰਤੀ ਵਿਦਿਆਰਥਣਾਂ, ਜਿਨ੍ਹਾਂ ਨੇ ਗ੍ਰੈਜੂਏਸ਼ਨ ਦੀ ਡਿਗਰੀ 60 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਹੋਵੇ ਅਤੇ ਜੋ ਭਾਰਤ ਦੀ ਕਿਸੇ ਵੀ ਸੰਸਥਾ, ਯੂਨੀਵਰਸਿਟੀ ਤੋਂ ਨਿਊਰੋਸਾਇੰਸ ਮਾਸਟਰਜ਼ ਡਿਗਰੀ ਦੇ ਪਹਿਲੇ ਵਰ੍ਹੇ ਦੀਆਂ ਵਿਦਿਆਰਥਣਾਂ ਹੋਣ।

ਵਜ਼ੀਫ਼ਾ/ਲਾਭ: ਚੁਣੀਆਂ ਗਈਆਂ ਉਮੀਦਵਾਰ ਵਿਦਿਆਰਥਣਾਂ ਦੀ ਮਾਸਟਰਜ਼ ਡਿਗਰੀ ਪ੍ਰੋਗਰਾਮ ਫਸਟ ਯੀਅਰ ਦੀ ਟਿਊਸ਼ਨ ਫੀਸ ਅਤੇ ਹੋਰ ਫੀਸ ਯੂਨੀਵਰਸਿਟੀ, ਸੰਸਥਾ ਨੂੰ ਅਦਾ ਕੀਤੀ ਜਾਵੇਗੀ।
ਆਖ਼ਰੀ ਤਰੀਕ: 05 ਨਵੰਬਰ 2018
ਕਿਵੇਂ ਕਰੀਏ ਅਪਲਾਈ: ਚਾਹਵਾਨ ਵਿਦਿਆਰਥਣਾਂ ਆਨਲਾਈਨ ਅਪਲਾਈ ਕਰ ਸਕਦੀਆਂ ਹਨ।
ਅਪਲਾਈ ਕਰਨ ਲਈ ਲਿੰਕ http://www.b4s.in/bani/TTW1

Related News