ਨੌਜਵਾਨਾਂ ਵੱਲੋ ਸਕੂਲ ਜਾਂਦੀ ਵਿਦਿਆਰਥਣ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ, ਪੁਲਸ ਨੇ ਇੱਕ ਦਬੋਚਿਆ
Saturday, Jan 16, 2021 - 12:55 PM (IST)
ਤਪਾ ਮੰਡੀ (ਮੇਸ਼ੀ): ਤਪਾ ਦੇ ਪਿੰਡ ਤਾਜੋਕੇ ਕੋਲ ਕੁਝ ਨੌਜਵਾਨਾਂ ਵੱਲੋ ਨਾਲ ਲੱਗਦੇ ਬਠਿੰਡਾ ਹੱਦ ਦੇ ਪਿੰਡ ਦੀ ਇੱਕ ਸਕੂਲੀ ਵਿਦਿਆਰਥਣ ਨੂੰ ਕਥਿਤ ਤੋਰ 'ਤੇ ਜ਼ਬਰਦਸਤੀ ਕਾਰ ਵਿਚ ਬਿਠਾਉਣ 'ਤੇ ਮਚੇ ਹੜਕੰਪ ਤੋਂ ਬਾਅਦ ਸਥਿਤੀ ਤਣਾਅਪੂਰਨ ਹੋ ਗਈ। ਕਿਉਂਕਿ ਘਟਨਾ ਦਾ ਪਤਾ ਲੱਗਦਿਆਂ ਹੀ ਵਿਦਿਆਰਥਣ ਵੱਲੋ ਵਿਰੋਧ ਕੀਤਾ ਗਿਆ ਅਤੇ ਪੁਲਸ ਵੱਲੋ ਇੱਕ ਨੌਜਵਾਨ ਨੂੰ ਹਿਰਾਸਤ ਵਿਚ ਲੈਣ ਸਬੰਧੀ ਵੀ ਪੁਸ਼ਟੀ ਹੋ ਗਈ ਹੈ।
ਇਹ ਵੀ ਪੜ੍ਹੋ: ਬਰਨਾਲਾ ਦੀ ਧੀ ਗਰਿਮਾ ਵਰਮਾ ਬਣੀ ਅਮਰੀਕਾ ਦੇ ਰਾਸ਼ਟਰਪਤੀ ਦੀ ਪਤਨੀ ਦੀ ਡਿਜੀਟਲ ਡਾਇਰੈਕਟਰ
ਮਿਲੀ ਜਾਣਕਾਰੀ ਅਨੁਸਾਰ ਤਾਜੋਕੇ ਦੇ ਨਾਲ ਲੱਗਦੇ ਪਿੰਡ ਦੀ ਵਿਦਿਆਰਥਣ ਜੋ ਕਿ ਸਾਇਕਲ 'ਤੇ ਪਿੰਡ ਤਾਜੋਕੇ ਦੇ ਸਕੂਲ ਨੂੰ ਆ ਰਹੀ ਸੀ ਤਾਂ ਪਿੰਡ ਤਾਜੋਕੇ ਕੋਲ ਕੁਝ ਨੌਜਵਾਨਾਂ ਵੱਲੋ ਉਸ ਨੂੰ ਜਬਰੀ ਕਾਰ ਵਿਚ ਬਿਠਾਉਣ ਦੀ ਕਥਿਤ ਕੋਸ਼ਿਸ ਕੀਤੀ ਗਈ। ਉਧਰ ਘਟਨਾ ਦਾ ਪਤਾ ਲੱਗਦਿਆਂ ਦੋਵੇ ਪਿੰਡ ਵਾਸੀਆਂ ਵਿਚ ਵੀ ਰੋਸ ਦੀ ਲਹਿਰ ਹੈ। ਘਟਨਾ ਸਬੰਧੀ ਥਾਣਾ ਸਦਰ ਰਾਮਪੁਰਾ ਦੇ ਥਾਣਾ ਮੁੱਖੀ ਭੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਵਿਚ ਲੋੜੀਂਦੇ ਇੱਕ ਨੋਜਵਾਨ ਨੂੰ ਹਿਰਾਸਤ ਵਿਚ ਲੈ ਲਿਆ ਹੈ। ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਦਰਦਨਾਕ ਘਟਨਾ: ਸੜਕ ਪਾਰ ਕਰਦਿਆਂ ਕਾਰ ਨੇ ਮਾਰੀ ਟੱਕਰ, ਕਈ ਫੁੱਟ ਦੂਰ ਜਾ ਡਿੱਗੀ 7 ਸਾਲਾ ਕੁੜੀ, ਮੌਤ