''ਵਿਦਿਆਰਥੀ ਜਥੇਬੰਦੀਆਂ ਨੇ ਖ਼ੁਦ ਹੋਸਟਲ ਖੋਲ੍ਹ ਕੇ ਕੀਤਾ ਪਟਿਆਲਾ ਯੂਨੀਵਰਸਿਟੀ ਖੁੱਲ੍ਹਣ ਦਾ ਐਲਾਨ''

11/20/2020 3:47:35 PM

ਪਟਿਆਲਾ (ਜੋਸਨ) : ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ 4 ਵਿਦਿਆਰਥੀ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਯੂਨੀਵਰਸਿਟੀ ਨੂੰ ਸਾਰੇ ਕੋਰਸਾਂ ਦੇ ਸਾਰੇ ਵਿਦਿਆਰਥੀਆਂ ਲਈ ਪੂਰਨ ਰੂਪ 'ਚ ਖੋਲ੍ਹਣ ਦੀ ਮੰਗ ਸਬੰਧੀ ਵਿਦਿਆਰਥੀਆਂ ਦੀ ਖੁੱਲ੍ਹੀ ਮੀਟਿੰਗ ਕੀਤੀ ਗਈ। ਇਸ ਤੋਂ ਬਾਅਦ ਯੂਨੀਵਰਸਿਟੀ 'ਚ ਮਾਰਚ ਕੱਢਣ ਤੋਂ ਬਾਅਦ ਵਾਈਸ ਚਾਂਸਲਰ ਦਫਤਰ ਅੱਗੇ ਰੋਸ ਮੁਜ਼ਾਹਰਾ ਕਰ ਕੇ ਅਧਿਕਾਰੀਆਂ ਨੂੰ ਮੰਗ-ਪੱਤਰ ਸੌਂਪਿਆ ਗਿਆ। ਇਸ ਤੋਂ ਬਾਅਦ ਮੀਟਿੰਗ ਦੇ ਫੈਸਲੇ ਮੁਤਾਬਕ ਵਿਦਿਆਰਥੀਆਂ ਨੇ ਹੋਸਟਲਾਂ 'ਚ ਜਾ ਕੇ ਖ਼ੁਦ ਆਪਣੇ ਕਮਰੇ ਖੋਲ੍ਹ ਕੇ ਰਸਮੀ ਤੌਰ 'ਤੇ ਯੂਨੀਵਰਸਿਟੀ ਖੁੱਲ੍ਹਣ ਦਾ ਐਲਾਨ ਕੀਤਾ। ਚਾਰਾਂ ਜਥੇਬੰਦੀਆਂ ਦੇ ਆਗੂਆਂ ਦੇ ਪ੍ਰਧਾਨਗੀ ਮੰਡਲ ਦੀ ਅਗਵਾਈ 'ਚ ਹੋਈ। ਇਸ ਮੀਟਿੰਗ 'ਚ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਖੁੱਲ੍ਹਣ ਸਬੰਧੀ ਆ ਰਹੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ ਗਈ, ਜਿਸ 'ਚ ਸਾਰੇ ਵਿਦਿਆਰਥੀਆਂ ਲਈ ਯੂਨੀਵਰਸਿਟੀ ਖੋਲ੍ਹਣ, ਹੋਸਟਲ ਦੀਆਂ ਸੀਟਾਂ ਪਹਿਲਾਂ ਜਿੰਨੀਆਂ ਬਰਕਰਾਰ ਰੱਖਣ, ਅਗਲੇ ਸਮੈਸਟਰ ਦੀ ਫੀਸ ਅਗਲਾ ਸਮੈਸਟਰ ਸ਼ੁਰੂ ਹੋਣ ਤੋਂ ਬਾਅਦ ਭਰਨ, ਆਨਲਾਈਨ ਕਲਾਸਾਂ ਨਾਲ ਆ ਰਹੀਆਂ ਦਿੱਕਤਾਂ ਅਤੇ ਹੋਰ ਸਮੱਸਿਆਵਾਂ ਸਾਹਮਣੇ ਆਈਆਂ।

ਇਹ ਵੀ ਪੜ੍ਹੋ : ਪਾਣੀਆਂ ਦੇ ਮਸਲੇ 'ਤੇ ਕਾਰਵਾਈ ਲਈ ਬੈਂਸ ਭਰਾਵਾਂ ਵਲੋਂ ਸੂਬਾ ਸਰਕਾਰ ਨੂੰ 3 ਮਹੀਨੇ ਦਾ ਅਲਟੀਮੇਟਮ

ਇਸ ਮੀਟਿੰਗ 'ਚ ਇਹ ਫੈਸਲਾ ਕੀਤਾ ਗਿਆ ਕਿ ਯੂਨੀਵਰਸਿਟੀ ਅਧਿਕਾਰੀਆਂ ਨਾਲ ਯੂਨੀਵਰਸਿਟੀ ਖੋਲ੍ਹਣ ਬਾਰੇ ਪਹਿਲਾਂ ਬਹੁਤ ਵਾਰ ਗੱਲ ਹੋ ਚੁੱਕੀ ਹੈ, ਉਨ੍ਹਾਂ ਵੱਲੋਂ ਹਾਂ-ਪੱਖੀ ਰਵੱਈਆ ਨਾ ਅਪਣਾਉਣ ਕਾਰਣ ਅਧਿਕਾਰੀਆਂ ਨੂੰ ਕੋਈ ਸਮਾਂ ਦੇਣ ਦੀ ਥਾਂ ਸਿਰਫ ਮੰਗ-ਪੱਤਰ ਸੌਂਪਿਆ ਜਾਵੇਗਾ। ਇਹ ਮੰਗ-ਪੱਤਰ ਸੌਂਪਣ ਤੋਂ ਬਾਅਦ ਮੁੰਡਿਆਂ ਅਤੇ ਕੁੜੀਆਂ ਦੇ ਵੱਖ-ਵੱਖ ਹੋਸਟਲਾਂ 'ਚ ਜਾ ਕੇ ਵਿਦਿਆਰਥੀਆਂ ਨੇ ਆਪਣੇ ਕਮਰੇ ਖੋਲ੍ਹ ਲਏ ਅਤੇ ਬਾਕੀ ਵਿਦਿਆਰਥੀਆਂ ਨੂੰ ਵੀ ਆ ਕੇ ਆਪਣੇ ਕਮਰਿਆਂ 'ਚ ਰਹਿਣ ਦਾ ਸੱਦਾ ਦਿੱਤਾ।

ਇਹ ਵੀ ਪੜ੍ਹੋ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਟੈਚੀ 'ਚ ਬੰਦ ਕਰਕੇ ਜਹਾਜ਼ ਰਾਹੀਂ ਲਿਜਾਣਾ ਮੰਦਭਾਗਾ : ਗਿਆਨੀ ਹਰਪ੍ਰੀਤ ਸਿੰਘ


Anuradha

Content Editor

Related News