ਵਿਦਿਆਰਥਣ ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ ’ਚ ਵਿਦਿਆਰਥੀ ਨਾਮਜ਼ਦ

Saturday, Sep 01, 2018 - 05:24 AM (IST)

ਵਿਦਿਆਰਥਣ ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ ’ਚ ਵਿਦਿਆਰਥੀ ਨਾਮਜ਼ਦ

ਕਪੂਰਥਲਾ,  (ਭੂਸ਼ਣ)- ਸ਼ਹਿਰ ਦੇ ਇਕ ਸਕੂਲ ਵਿਚ ਪਡ਼੍ਹ ਰਹੀ ਚੌਥੀ ਜਮਾਤ ਦੀ ਵਿਦਿਆਰਥਣ ਨਾਲ 9ਵੀਂ ਜਮਾਤ ਦੇ ਵਿਦਿਆਰਥੀ ਵੱਲੋਂ ਜਬਰ-ਜ਼ਨਾਹ ਕਰਨ  ਦੇ ਮਾਮਲੇ ਨੂੰ ਲੈ ਕੇ ਮਿਲੀ ਸ਼ਿਕਾਇਤ ਦੇ  ਆਧਾਰ ’ਤੇ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਮੁਲਜ਼ਮ  ਵਿਦਿਆਰਥੀ  ਦੇ ਖਿਲਾਫ ਧਾਰਾ 342 ,  376 ਅਤੇ 12 ਪਾਸਕੋ ਐਕਟ 2012  ਦੇ ਤਹਿਤ ਮਾਮਲਾ ਦਰਜ ਕੀਤਾ ਹੈ।
  ਜਾਣਕਾਰੀ   ਅਨੁਸਾਰ ਇਕ  ਅੌਰਤ  ਨੇ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸ ਦਾ ਪਤੀ ਅਤੇ ਉਸ ਦਾ ਪੁੱਤਰ ਫਿਰੋਜ਼ਪੁਰ ਵਿਚ ਰਹਿੰਦੇ ਹਨ ਅਤੇ ਉਸ ਦੀ ਧੀ ਜਿਸ ਦੀ ਉਮਰ 11 ਸਾਲ ਹੈ, ਸ਼ਹਿਰ  ਦੇ ਇਕ ਸਕੂਲ ਵਿਚ ਚੌਥੀ ਜਮਾਤ ਵਿਚ ਪਡ਼੍ਹਦੀ ਹੈ ।  ਉਸ ਦੀ ਧੀ ਆਪਣੇ ਦਾਦੀ  ਦੇ ਕੋਲ ਰਹਿੰਦੀ ਹੈ, ਇਸ ਦੌਰਾਨ ਉਸ ਦੀ ਇਕ ਰਿਸ਼ਤੇਦਾਰ ਨੇ ਉਸ ਨੂੰ ਫੋਨ  ਕੀਤਾ  ਕਿ ਉਸ ਦੀ ਲਡ਼ਕੀ ਚੁਪਚਾਪ ਬੈਠਦੀ ਹੈ ਅਤੇ ਸਕੂਲ ਤੋਂ ਵੀ ਲੇਟ ਆਉਂਦੀ ਹੈ ਅਤੇ ਘੰਟਾ-ਘੰਟਾ ਬਾਥਰੂਮ ਵਿਚ ਰਹਿੰਦੀ ਹੈ।  ਜਿਸ ’ਤੇ ਜਦੋਂ ਉਹ 29 ਅਗਸਤ ਨੂੰ ਫਿਰੋਜ਼ਪੁਰ ਤੋਂ ਆਪਣੀ ਧੀ ਦਾ ਹਾਲ ਜਾਣਨ ਲਈ ਕਪੂਰਥਲਾ ਪਹੁੰਚੀ ਤਾਂ ਪੁਛਣ ਤੇ ਉਸ ਦੀ ਧੀ ਨੇ ਦੱਸਿਆ ਕਿ ਉਸ  ਦੇ ਸਕੂਲ ਵਿਚ ਨੌਵੀਂ ਜਮਾਤ ਵਿਚ ਪਡ਼੍ਹਨ ਵਾਲਾ ਨਿਸ਼ਾਂਤ ਨਾਮਕ ਲਡ਼ਕੇ ਨੇ ਉਸ  ਦੇ ਨਾਲ 2-3 ਵਾਰ ਕਿਸੇ ਕਮਰੇ ਵਿਚ ਲਿਜਾ ਕੇ ਜਬਰ-ਜ਼ਨਾਹ  ਕੀਤਾ ਹੈ, ਜਦੋਂ ਉਸ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਨਿਸ਼ਾਂਤ ਨੇ ਉਸ ਦਾ ਕਮਰੇ ਵਿਚ ਪਈ ਲੋਹੇ ਦੀ ਰਾਡ ਨਾਲ ਮਾਰਿਆ।   ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਸੁਖਪਾਲ ਸਿੰਘ  ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਸਬ ਇੰਸਪੈਕਟਰ ਸੁਰਿੰਦਰ ਕੌਰ ਨੂੰ ਪੂਰੇ ਮਾਮਲੇ ਦੀ ਜਾਂਚ ਦਾ ਜ਼ਿੰਮਾ ਸੌਂਪ ਦਿੱਤਾ।  ਮੁਲਜ਼ਮ ਵਿਦਿਆਰਥੀ  ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।


Related News