ਪੇਪਰ ਦੇ ਕੇ ਪਰਤ ਰਹੇ ਬੱਚੇ ਨਾਲ ਵਾਪਰ ਗਿਆ ਭਾਣਾ, ਮਾਮੇ 'ਤੇ ਇਰਾਦਾ ਕਤਲ ਦਾ ਕੇਸ ਦਰਜ

Friday, Mar 15, 2024 - 09:34 AM (IST)

ਚੰਡੀਗੜ੍ਹ (ਸੁਸ਼ੀਲ): 11 ਸਾਲ ਦੇ ਭਾਣਜੇ ਨੂੰ ਪੇਪਰ ਦਿਵਾਉਣ ਤੋਂ ਬਾਅਦ ਘਰ ਲੈ ਕੇ ਜਾ ਰਿਹਾ ਮਾਮੇ ਦਾ ਈ-ਰਿਕਸ਼ਾ ਹਾਊਸਿੰਗ ਬੋਰਡ ਲਾਈਟ ਪੁਆਇੰਟ ਨੇੜੇ ਅਚਾਨਕ ਪਲਟ ਗਿਆ। ਇਸ ਨਾਲ ਭਾਣਜੇ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਅਤੇ ਪੁਲਸ ਨੇ ਉਸ ਨੂੰ ਪੀ.ਜੀ.ਆਈ. ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਹੱਲੋਮਾਜਰਾ ਦੇ ਰਹਿਣ ਵਾਲੇ ਬੱਚੇ ਰਾਜਵੰਸ਼ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਛੇਵੀਂ ਜਮਾਤ ਵਿਚ ਪੜ੍ਹਦਾ ਸੀ ਅਤੇ ਪਿਤਾ ਦੀ ਮੌਤ ਤੋਂ ਬਾਅਦ ਮਾਮਾ ਹੀ ਰਾਜਵੰਸ਼ ਦੀ ਦੇਖ-ਭਾਲ ਕਰਦਾ ਸੀ। ਚਸ਼ਮਦੀਦ ਆਟੋ ਚਾਲਕ ਕਰਨਪਾਲ ਦੀ ਸ਼ਿਕਾਇਤ ’ਤੇ ਮਨੀਮਾਜਰਾ ਥਾਣਾ ਪੁਲਸ ਨੇ ਰਿਕਸ਼ਾ ਚਾਲਕ ਮਾਮੇ ਦੇ ਖਿਲਾਫ਼ ਲਾਪਰਵਾਹੀ ਨਾਲ ਰਿਕਸ਼ਾ ਚਲਾਉਣ ਅਤੇ ਇਰਾਦਾ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਦਿੱਲੀ ਹੁਣ ਦੂਰ ਨਹੀਂ! ਇਸ ਦਿਨ ਤੋਂ ਸ਼ੁਰੂ ਹੋਵੇਗੀ ਜਲੰਧਰ ਤੋਂ ਦਿੱਲੀ ਦੀ ਫਲਾਈਟ

ਪੰਚਕੂਲਾ ਸੈਕਟਰ-4 ਦੇ ਰਹਿਣ ਵਾਲੇ ਕਰਨਪਾਲ ਨੇ ਦੱਸਿਆ ਕਿ ਬੁੱਧਵਾਰ ਮਨੀਮਾਜਰਾ ਵਿਖੇ ਸ਼ਮਸ਼ਾਨਘਾਟ ਨੇੜੇ ਆਟੋ ਖੜ੍ਹਾ ਕੀਤਾ ਅਤੇ ਚਾਹ ਪੀਣ ਲੱਗਾ। ਇਸ ਦੌਰਾਨ ਤੇਜ਼ ਰਫਤਾਰ ਈ-ਰਿਕਸ਼ਾ ਚਾਲਕ ਸਕੂਲੀ ਬੱਚੇ ਨੂੰ ਲੈ ਕੇ ਆ ਰਿਹਾ ਸੀ। ਲਾਈਟਾਂ ਨੇੜੇ ਈ-ਰਿਕਸ਼ਾ ਪਲਟ ਗਿਆ ਅਤੇ ਰਿਕਸ਼ੇ ’ਚ ਬੈਠੇ ਬੱਚੇ ਦੇ ਸਿਰ ’ਤੇ ਸੱਟ ਲੱਗਣ ਕਰਕੇ ਉਹ ਲਹੂ-ਲੁਹਾਨ ਹੋ ਗਿਆ। ਮੌਕੇ ’ਤੇ ਪੁਲਸ ਨੂੰ ਸੂਚਨਾ ਦਿੱਤੀ ’ਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ 11 ਸਾਲ ਦੇ ਬੱਚੇ ਨੂੰ ਪੀ.ਜੀ.ਆਈ. ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News