ਪ੍ਰਸ਼ਨ ਪੱਤਰ ਦੇਖ ਕੇ ਟੈਨਸ਼ਨ ਛੂ-ਮੰਤਰ

Tuesday, Mar 06, 2018 - 05:05 AM (IST)

ਪ੍ਰਸ਼ਨ ਪੱਤਰ ਦੇਖ ਕੇ ਟੈਨਸ਼ਨ ਛੂ-ਮੰਤਰ

10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਦਾ 'ਪ੍ਰੀਖਿਆ ਮੇਲਾ' ਸ਼ੁਰੂ
ਲੁਧਿਆਣਾ(ਵਿੱਕੀ)-ਹੋਲੀ ਦੇ ਤਿਉਹਾਰ ਤੋਂ ਬਾਅਦ ਸੋਮਵਾਰ ਨੂੰ ਦੇਸ਼ ਭਰ 'ਚ ਪ੍ਰੀਖਿਆ ਉਤਸਵ ਦੀ ਸ਼ੁਰੂਆਤ ਹੋਈ ਅਤੇ ਲਗਭਗ 28 ਲੱਖ ਵਿਦਿਆਰਥੀ ਸੀ. ਬੀ. ਐੱਸ. ਈ. ਦੀ ਪ੍ਰੀਖਿਆ ਦੇ ਰੰਗ 'ਚ ਰੰਗ ਗਏ। ਅੱਜ ਪਹਿਲੇ ਦਿਨ 12ਵੀਂ ਦਾ ਇੰਗਲਿਸ਼ ਦਾ ਅਤੇ 10ਵੀਂ ਦਾ ਇਨਫਾਰਮੇਸ਼ਨ ਐਂਡ ਟੈਕਨਾਲੋਜੀ, ਰਿਟੇਲ ਸਮੇਤ ਹੋਰ ਵਿਸ਼ਿਆਂ ਦਾ ਪੇਪਰ ਹੋਇਆ। ਪ੍ਰੀਖਿਆਵਾਂ ਦੀ ਸ਼ੁਰੂਆਤ ਤੋਂ ਪਹਿਲਾਂ ਪੂਰੀ ਤਰ੍ਹਾਂ ਨਾਲ ਨਰਵਸ ਦਿਖਾਈ ਦੇ ਰਹੇ ਪ੍ਰੀਖਿਆਰਥੀ ਜਦ 1.30 ਵਜੇ ਪ੍ਰੀਖਿਆ ਕੇਂਦਰ ਤੋਂ ਬਾਹਰ ਆਏ ਤਾਂ ਉਨ੍ਹਾਂ ਦੀਆਂ ਅੱਖਾਂ ਦੀ ਦੁੱਗਣੀ ਚਮਕ ਅਤੇ ਚਿਹਰੇ ਦੀ ਮੁਸਕਾਨ ਹੀ ਪ੍ਰੀਖਿਆਵਾਂ ਦਾ ਆਗਾਜ਼ ਬੇਹੱਦ ਸ਼ਾਨਦਾਰ ਢੰਗ ਨਾਲ ਹੋਣ ਦੀ ਗਵਾਹੀ ਦੇ ਰਿਹਾ ਸੀ। ਵੱਖ-ਵੱਖ ਸਕੂਲਾਂ 'ਚ ਬਣੇ ਪ੍ਰੀਖਿਆ ਕੇਂਦਰਾਂ ਤੋਂ ਬਾਹਰ ਆਉਂਦੇ ਹੀ ਮਾਪਿਆਂ ਅਤੇ ਕਲਾਸ ਮੇਟਸ ਨਾਲ ਇੰਨੀ ਖੁਸ਼ੀ ਦੇ ਨਾਲ ਗਲੇ ਮਿਲ ਰਹੇ ਸਨ ਕਿ ਜਿਵੇਂ ਸਵੇਰੇ ਮਨ 'ਚ ਜੋ ਚਾਹਿਆ ਉਹ ਮਿਲ ਗਿਆ ਹੋਵੇ। ਪ੍ਰੀਖਿਆਰਥੀਆਂ ਨੇ ਉਮੀਦ ਜਤਾਈ ਕਿ ਜੇਕਰ ਹਰ ਪੇਪਰ ਅੱਜ ਵਰਗਾ ਹੋਵੇ ਤਾਂ ਉਨ੍ਹਾਂ ਦੇ ਸੁਪਨਿਆਂ ਨੂੰ ਉਡਾਣ ਮਿਲੇਗੀ।
9 ਸਾਲ ਬਾਅਦ 10ਵੀਂ ਦੇ ਪੂਰਨ ਤੌਰ 'ਤੇ ਬੋਰਡ ਐਗਜ਼ਾਮ 
10ਵੀਂ ਦੇ ਪ੍ਰੀਖਿਆਰਥੀਆਂ ਲਈ ਬੋਰਡ ਪ੍ਰੀਖਿਆਵਾਂ ਦੀ ਸ਼ੁਰੂਆਤ ਅਸਲੀਅਤ ਵਿਚ ਹੀ ਬੇਹੱਦ ਚੰਗੀ ਰਹੀ, ਕਿਉਂਕਿ ਲਗਭਗ 9 ਸਾਲ ਬਾਅਦ ਸੀ. ਸੀ. ਈ. ਪੈਟਰਨ ਖਤਮ ਹੋਣ ਦੇ ਕਾਰਨ ਇਹ ਵਿਦਿਆਰਥੀ ਪਹਿਲੀ ਵਾਰ ਬੋਰਡ ਪ੍ਰੀਖਿਆ ਨੂੰ ਲੈ ਕੇ ਕਾਫੀ ਟੈਨਸ਼ਨ 'ਚ ਸਨ ਪਰ ਅੱਜ ਪਹਿਲੇ ਪੇਪਰ ਦੀ ਸ਼ੁਰੂਆਤ ਨੇ ਉਨ੍ਹਾਂ ਦੇ ਮਨ ਤੋਂ ਬੋਰਡ ਪ੍ਰੀਖਿਆਵਾਂ ਦਾ ਖੌਫ ਕੱਢ ਦਿੱਤਾ ਹੈ।
ਲੁਧਿਆਣਾ 'ਚ ਬਣੇ 30 ਪ੍ਰੀਖਿਆ ਕੇਂਦਰ
10ਵੀਂ ਦੇ ਪ੍ਰੀਖਿਆਰਥੀਆਂ ਲਈ ਬੋਰਡ ਪ੍ਰੀਖਿਆਵਾਂ ਦੀ ਸ਼ੁਰੂਆਤ ਅਸਲੀਅਤ ਵਿਚ ਹੀ ਬੇਹੱਦ ਚੰਗੀ ਰਹੀ, ਕਿਉਂਕਿ ਲਗਭਗ 9 ਸਾਲ ਬਾਅਦ ਸੀ. ਸੀ. ਈ. ਪੈਟਰਨ ਖਤਮ ਹੋਣ ਦੇ ਕਾਰਨ ਇਹ ਵਿਦਿਆਰਥੀ ਪਹਿਲੀ ਵਾਰ ਬੋਰਡ ਪ੍ਰੀਖਿਆ ਨੂੰ ਲੈ ਕੇ ਕਾਫੀ ਟੈਨਸ਼ਨ 'ਚ ਸਨ ਪਰ ਅੱਜ ਪਹਿਲੇ ਪੇਪਰ ਦੀ ਸ਼ੁਰੂਆਤ ਨੇ ਉਨ੍ਹਾਂ ਦੇ ਮਨ ਤੋਂ ਬੋਰਡ ਪ੍ਰੀਖਿਆਵਾਂ ਦਾ ਖੌਫ ਕੱਢ ਦਿੱਤਾ ਹੈ।
* ਲਗਭਗ 15000 ਪ੍ਰੀਖਿਆਰਥੀਆਂ ਨੇ ਦਿੱਤਾ ਐਗਜ਼ਾਮ
* ਕਈ ਪ੍ਰੀਖਿਆਰਥੀਆਂ ਨੂੰ ਸੈਂਟਰ ਤੱਕ ਪਹੁੰਚਣ 'ਚ ਟਰੈਫਿਕ ਨੇ ਪਾਇਆ ਵਿਘਨ
* ਕਈ ਸਕੂਲਾਂ ਦੇ ਦੂਰ ਬਣਾਏ ਗਏ ਪ੍ਰੀਖਿਆ ਕੇਂਦਰ
ਮਾਪੇ ਵੀ ਬੱਚਿਆਂ ਨੂੰ ਬੋਲੇ ਬੈਸਟ ਆਫ ਲੱਕ
ਪ੍ਰੀਖਿਆ ਦਾ ਸਮਾਂ ਸਵੇਰੇ 10.30 ਵਜੇ ਸੀ ਪਰ ਪ੍ਰੀਖਿਆਰਥੀ 1 ਘੰਟਾ ਪਹਿਲਾਂ ਹੀ ਆਪਣੇ ਪ੍ਰੀਖਿਆ ਕੇਂਦਰਾਂ 'ਤੇ ਪਹੁੰਚ ਗਏ। ਪ੍ਰੀਖਿਆ ਦਾ ਪਹਿਲਾਂ ਦਿਨ ਹੋਣ ਕਾਰਨ ਆਪਣਾ ਰੋਲ ਨੰਬਰ ਅਤੇ ਸੀਟ ਦੇਖਣ ਦੀ ਉਤਸੁਕਤਾ ਇਨ੍ਹਾਂ ਪ੍ਰੀਖਿਆਰਥੀਆਂ ਦੇ ਚਿਹਰੇ 'ਤੇ ਦੇਖੀ ਜਾ ਸਕਦੀ ਸੀ। ਆਪਣੇ ਬੱਚਿਆਂ ਨੂੰ ਪ੍ਰੀਖਿਆ ਕੇਂਦਰ ਤੱਕ ਛੱਡਣ ਲਈ ਅੱਜ ਕਈ ਮਾਪੇ ਖੁਦ ਵੀ ਪਹੁੰਚੇ ਹੋਏ ਸਨ, ਜਿਨ੍ਹਾਂ ਨੇ ਬੱਚਿਆਂ ਨੂੰ ਪ੍ਰੀਖਿਆ ਕੇਂਦਰ 'ਚ ਐਂਟਰੀ ਦੇ ਸਮੇਂ ਬੈਸਟ ਆਫ ਲੱਕ ਬੋਲਿਆ। 
ਪ੍ਰਮੁੱਖ ਸਕੂਲ ਦੇ ਪ੍ਰੀਖਿਆਰਥੀਆਂ ਨੂੰ 20 ਮਿੰਟ ਲੇਟ ਮਿਲੇ ਪ੍ਰਸ਼ਨ ਪੱਤਰ
ਮਹਾਨਗਰ ਦੇ ਇਕ ਪ੍ਰਮੁੱਖ ਸਕੂਲ ਦੇ ਪ੍ਰੀਖਿਆਰਥੀਆਂ ਦੀ ਪ੍ਰੀਖਿਆ ਦਾ ਆਗਾਜ਼ ਉਸ ਸਮੇਂ ਫਿੱਕਾ ਹੋਇਆ, ਜਦੋਂ ਉਨ੍ਹਾਂ ਦੇ ਪ੍ਰੀਖਿਆ ਕੇਂਦਰ 'ਚ ਉਨ੍ਹਾਂ ਨੂੰ ਪ੍ਰਸ਼ਨ ਪੱਤਰ ਹੀ ਲਗਭਗ 20 ਮਿੰਟ ਦੀ ਦੇਰੀ ਨਾਲ ਮਿਲੇ। ਪ੍ਰੀਖਿਆਰਥੀਆਂ ਦਾ ਕਹਿਣਾ ਹੈ ਕਿ ਪ੍ਰੀਖਿਆ ਦਾ ਸਮਾਂ ਖਤਮ ਹੋਣ ਦੇ ਨਿਰਧਾਰਿਤ ਸਮੇਂ ਦੇ ਤੁਰੰਤ ਬਾਅਦ ਹੀ ਉਨ੍ਹਾਂ ਤੋਂ ਆਂਸਰ ਸ਼ੀਟ ਵਾਪਸ ਲੈ ਲਈ ਗਈ। ਹਾਲਾਂਕਿ ਪ੍ਰੀਖਿਆ ਕੇਂਦਰ ਬਣੇ ਸਕੂਲ ਦਾ ਕਹਿਣਾ ਹੈ ਕਿ ਪ੍ਰੀਖਿਆਰਥੀਆਂ ਨੂੰ ਪੇਪਰ ਪੂਰਾ ਕਰਨ ਲਈ ਕੁੱਝ ਸਮਾਂ ਵਾਧੂ ਦਿੱਤਾ ਗਿਆ ਸੀ। 
ਇਕ ਪ੍ਰੀਖਿਆਰਥੀ ਨੇ ਦੱਸਿਆ ਕਿ ਉਸ ਦਾ ਅਤੇ ਉਸ ਦੇ ਅੱਗੇ ਬੈਠੇ ਪ੍ਰੀਖਿਆਰਥੀ ਦਾ ਪ੍ਰਸ਼ਨ ਪੱਤਰ ਸੈੱਟ ਇਕ ਹੀ ਆਉਣ ਨਾਲ ਜਦ ਉਸ ਨੇ ਡਿਊਟੀ 'ਤੇ ਮੌਜੂਦ ਸਟਾਫ ਨੂੰ ਜਾਣਕਾਰੀ ਦਿੱਤੀ ਤਾਂ ਪ੍ਰਸ਼ਨ ਪੱਤਰ ਬਦਲਣ 'ਚ 15 ਮਿੰਟ ਦਾ ਸਮਾਂ ਖਰਾਬ ਕਰ ਦਿੱਤਾ ਗਿਆ। ਇਸ ਵਿਦਿਆਰਥਣ ਨੇ ਨਿਰਾਸ਼ਾ ਜਤਾਉਂਦੇ ਹੋਏ ਦੱਸਿਆ ਕਿ ਪ੍ਰਸ਼ਨ ਪੱਤਰ ਮਿਲਣ 'ਚ ਹੋਈ ਦੇਰੀ ਦੇ ਕਾਰਨ ਉਸ ਦਾ 10 ਅੰਕਾਂ ਦਾ ਡਿਬੇਟ ਅਤੇ 6 ਅੰਕਾਂ ਦਾ ਇਕ ਹੋਰ ਪ੍ਰਸ਼ਨ ਰਹਿ ਗਿਆ। ਪਤਾ ਲੱਗਿਆ ਹੈ ਕਿ ਪ੍ਰੀਖਿਆਰਥੀ ਉਕਤ ਪ੍ਰੀਖਿਆ ਕੇਂਦਰ 'ਚ ਪ੍ਰਸ਼ਨ-ਪੱਤਰ ਮਿਲਣ ਨੂੰ ਲੈ ਕੇ ਹੋਈ ਲੇਟਲਤੀਫੀ ਬਾਰੇ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਟਵੀਟ ਕਰਨ ਦੀ ਯੋਜਨਾ ਬਣਾ ਰਹੇ ਹਨ। 


Related News