8ਵੀਂ ਕਲਾਸ ਦੀ ਵਿਦਿਆਰਥਣ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਆਤਮ ਹੱਤਿਆ
Tuesday, Oct 24, 2017 - 11:47 AM (IST)

ਅਬੋਹਰ (ਨਾਗਪਾਲ, ਲੀਲਾਧਰ) : ਪਿੰਡ ਹਿੰਮਤਪੁਰਾ ਨਿਵਾਸੀ ਇਕ ਲੜਕੀ ਨੇ ਪਿੰਡ ਕਬੂਲਸ਼ਾਹ 'ਚ ਆਪਣੀ ਮਾਸੀ ਦੇ ਘਰ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ-ਹੱਤਿਆ ਕਰ ਲਈ, ਜਿਸ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰੱਖਿਆ ਗਿਆ ਹੈ।
ਜਾਣਕਾਰੀ ਅਨੁਸਾਰ ਸਰਕਾਰੀ ਸਕੂਲ 'ਚ 8ਵੀਂ ਜਮਾਤ ਦੀ ਵਿਦਿਆਰਥਣ ਸਵਪਨਪ੍ਰੀਤ ਕੌਰ (13) ਪੁੱਤਰੀ ਪਰਗਟ ਸਿੰਘ ਪਿੰਡ ਕਬੂਲਸ਼ਾਹ ਨਿਵਾਸੀ ਆਪਣੀ ਮਾਸੀ ਦੇ ਘਰ ਰਹਿ ਕੇ ਪੜ੍ਹਾਈ ਕਰਦੀ ਸੀ। ਸੋਮਵਾਰ ਨੂੰ ਉਸ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ, ਜਿਸ ਨਾਲ ਉਸ ਦੀ ਹਾਲਤ ਖਰਾਬ ਹੋ ਗਈ। ਉਸ ਦੀ ਮਾਸੀ ਨੇ ਇਸ ਬਾਰੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਇਸ ਦੌਰਾਨ ਲੜਕੀ ਦੇ ਮਾਤਾ-ਪਿਤਾ ਵੀ ਮੌਕੇ 'ਤੇ ਪਹੁੰਚੇ ਤੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।