ਪੰਜਾਬ ਦੇ ਖੇਤਾਂ ''ਚ ਬਲੇ ਅੱਗ ਦੇ ਭਾਂਬੜ, ਟੁੱਟਿਆ ਪਿਛਲੇ ਸਾਲ ਦਾ ਰਿਕਾਰਡ
Wednesday, Nov 06, 2019 - 08:50 AM (IST)
ਚੰਡੀਗੜ੍ਹ (ਅਸ਼ਵਨੀ) : ਪੰਜਾਬ ਦੇ ਖੇਤਾਂ 'ਚ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਮੰਗਲਵਾਰ ਨੂੰ ਖੇਤਾਂ 'ਚ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਨੇ ਪਿਛਲੇ ਸਾਲ ਦਾ ਰਿਕਾਰਡ ਤੋੜ ਦਿੱਤਾ। 2018 'ਚ 5 ਨਵੰਬਰ ਤੱਕ ਸੂਬੇ 'ਚ ਕੁੱਲ 27224 ਘਟਨਾਵਾਂ ਰਿਕਾਰਡ ਕੀਤੀਆਂ ਗਈਆਂ ਸਨ। ਹੁਣ 5 ਨਵੰਬਰ, 2019 ਨੂੰ ਇਹ ਆਂਕੜਾ 37,935 ਤੱਕ ਪਹੁੰਚ ਗਿਆ ਹੈ।
ਖਾਸ ਗੱਲ ਇਹ ਹੈ ਕਿ ਇਸ ਸਾਲ ਸਿਰਫ 5 ਨਵੰਬਰ ਨੂੰ ਸਭ ਤੋਂ ਜ਼ਿਆਦਾ 6668 ਅੱਗ ਦੀਆਂ ਘਟਨਾਵਾਂ ਰਿਕਾਰਡ ਕੀਤੀਆਂ ਗਈਆਂ ਹਨ। ਸਭ ਤੋਂ ਜ਼ਿਆਦਾ ਅੱਗ ਦੀਆਂ ਘਟਨਾਵਾਂ 1007 ਸੰਗਰੂਰ ਜ਼ਿਲੇ 'ਚ ਰਿਕਾਰਡ ਕੀਤੀਆਂ ਗੀਆਂ ਹਨ। ਬਠਿੰਡਾ 'ਚ 945, ਮੋਗਾ 'ਚ 628, ਬਰਨਾਲਾ 'ਚ 563, ਮਾਨਸਾ 'ਚ 546, ਫਿਰੋਜ਼ਪੁਰ 'ਚ 491, ਪਟਿਆਲਾ 'ਚ 427, ਲੁਧਿਆਣਾ 'ਚ 422, ਮੁਕਤਸਰ 'ਚ 403, ਫਰੀਦਕੋਟ 'ਚ 316, ਫਾਜ਼ਿਲਕਾ 'ਚ 185, ਜਲੰਧਰ 'ਚ 175, ਤਰਨਤਾਰਨ 'ਚ 149, ਕਪੂਰਥਲਾ 'ਚ 106, ਅੰਮ੍ਰਿਤਸਰ 'ਚ 103, ਗੁਰਦਾਸਪੁਰ 'ਚ 74, ਫਤਿਹਗੜ੍ਹ ਸਾਹਿਬ 'ਚ 66, ਹੁਸ਼ਿਆਰਪੁਰ 'ਚ 20, ਐੱਸ. ਬੀ. ਐੱਸ. ਨਗਰ 'ਚ 19, ਰੋਪੜ 'ਚ 11, ਮੋਹਾਲੀ 'ਚ 10 ਅਤੇ ਪਠਾਨਕੋਟ 'ਚ 2 ਘਟਨਾਵਾਂ ਰਿਕਾਰਡ ਕੀਤੀਆਂ ਗਈਆਂ ਹਨ।