ਪੈਨਸ਼ਨਰਾਂ ਸਰਕਾਰ ਖਿਲਾਫ ਕੀਤੀ ਜ਼ੋਰਦਾਰ ਨਾਅਰੇਬਾਜ਼ੀ

Thursday, Dec 07, 2017 - 12:48 PM (IST)

ਪੈਨਸ਼ਨਰਾਂ ਸਰਕਾਰ ਖਿਲਾਫ ਕੀਤੀ ਜ਼ੋਰਦਾਰ ਨਾਅਰੇਬਾਜ਼ੀ


ਫ਼ਿਰੋਜ਼ਪੁਰ (ਕੁਮਾਰ, ਮਲਹੋਤਰਾ, ਪਰਮਜੀਤ, ਸ਼ੈਰੀ) - ਪੰਜਾਬ ਪੈਨਸ਼ਨਰਜ਼ ਯੂਨੀਅਨ ਦੇ ਅਹੁਦੇਦਾਰਾਂ ਦੀ ਮੀਟਿੰਗ ਕਾਮਰੇਡ ਜਰਨੈਲ ਸਿੰਘ ਭਵਨ ਬੱਸ ਸਟੈਂਡ ਫਿਰੋਜ਼ਪੁਰ ਵਿਚ ਓਮ ਪ੍ਰਕਾਸ਼ ਮਹਾ ਸੈਕਟਰੀ ਅਤੇ ਇਕਬਾਲ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ, ਜਿਸ ਵਿਚ ਪੈਨਸ਼ਨਰਾਂ ਨੇ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਹੁਣ ਤੱਕ ਕੋਈ ਧਿਆਨ ਨਾ ਦੇਣ ਕਾਰਨ ਸਰਕਾਰ ਦੀ ਨਿੰਦਾ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਬੈਠਕ ਵਿਚ ਪੈਨਸ਼ਨਰ ਆਗੂਆਂ ਨੇ ਮੰਗ ਕੀਤੀ ਕਿ ਪੈਨਸ਼ਨਰਾਂ ਨੂੰ 22 ਮਹੀਨਿਆਂ ਦਾ ਡੀ. ਏ., ਜਨਵਰੀ 2017 ਤੇ ਜੁਲਾਈ 2007 ਦੀ ਡਿਊ ਡੀ. ਏ. ਦੀ ਕਿਸ਼ਤ ਨਕਦ ਦਿੱਤੀ ਜਾਵੇ ਤੇ ਵੇਤਨ ਕਮਿਸ਼ਨ ਦੀ ਰਿਪੋਰਟ ਜਲਦ ਲਾਗੂ ਕੀਤੀ ਜਾਵੇ, ਮੈਡੀਕਲ ਭੱਤਾ ਵਧਾ ਕੇ 2 ਹਜ਼ਾਰ ਰੁਪਏ ਕੀਤਾ ਜਾਵੇ ਅਤੇ ਖਜ਼ਾਨੇ ਵਿਚ ਪਏ ਪੈਨਸ਼ਨਰਾਂ ਦੇ ਬਿੱਲ ਤੇ ਰਿਟਾਇਰਮੈਂਟ ਦੇ ਬਿੱਲ ਪਾਸ ਕੀਤੇ ਜਾਣ। ਮੀਟਿੰਗ ਵਿਚ ਮਲਕੀਤ ਪਾਸੀ, ਅਵਤਾਰ ਸਿੰਘ, ਕੰਵਰਜੀਤ ਸ਼ਰਮਾ, ਅੰਮ੍ਰਿਤਪਾਲ ਸਿੰਘ, ਸੁਰਜੀਤ ਸਿੰਘ, ਮੁਖਤਿਆਰ ਸਿੰਘ, ਸੰਤਰਾਮ ਤੇ ਬਲਵੰਤ ਸਿੰਘ ਨੇ ਆਪਣੇ ਵਿਚਾਰ ਰੱਖੇ। ਅੰਤ ਵਿਚ ਫੈਸਲਾ ਲਿਆ ਕਿ 25 ਦਸੰਬਰ 2017 ਨੂੰ ਪੈਨਸ਼ਨਰ ਬਚਾਓ ਦਿਵਸ ਰੋਸ ਦੇ ਤੌਰ 'ਤੇ ਕਾਮਰੇਡ ਜਰਨੈਲ ਸਿੰਘ ਭਵਨ ਬੱਸ ਸਟੈਂਡ ਫਿਰੋਜ਼ਪੁਰ ਸ਼ਹਿਰ ਵਿਚ ਮਨਾਇਆ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿਚ ਪੈਨਸ਼ਨਰਾਂ ਵੱਲੋਂ ਸਰਕਾਰ ਦੀ ਵਿਰੋਧਤਾ ਵੀ ਕੀਤੀ ਜਾਵੇਗੀ।


Related News