ਰੇਲਵੇ ਸਟੇਸ਼ਨ ''ਤੇ ਲਾਵਾਰਿਸ ਲੜਕੀ ਮਿਲਣ ਨਾਲ ਮਚਿਆ ਹੜਕੰਪ

Wednesday, Aug 16, 2017 - 11:00 AM (IST)

ਰੇਲਵੇ ਸਟੇਸ਼ਨ ''ਤੇ ਲਾਵਾਰਿਸ ਲੜਕੀ ਮਿਲਣ ਨਾਲ ਮਚਿਆ ਹੜਕੰਪ


ਗਿੱਦੜਬਾਹਾ(ਜ.ਬ.) - ਬੀਤੀ ਰਾਤ ਕਰੀਬ 10 ਵਜੇ ਰੇਲਵੇ ਸਟੇਸ਼ਨ ਦੇ ਮਾਲ ਗੋਦਾਮ ਕੋਲੋਂ ਇਕ ਨੌਜਵਾਨ ਲਾਵਾਰਿਸ ਮਾਨਸਿਕ ਰੂਪ 'ਚ ਕਮਜ਼ੋਰ, 20 ਸਾਲਾ ਲੜਕੀ ਮਿਲਣ ਨਾਲ ਜਿਥੇ ਆਸ-ਪਾਸ ਦੇ ਖੇਤਰਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ, ਉਥੇ ਹੀ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਸੰਚਾਲਕਾਂ ਨੇ ਉਕਤ ਲੜਕੀ ਨੂੰ ਰਾਤ ਦੇ ਹਨੇਰੇ 'ਚ ਸ਼ਰਾਰਤੀ ਲੜਕਿਆਂ ਦੀ ਦਰਿੰਦਗੀ ਤੋਂ ਬਚਾਅ ਕੇ ਸਿਵਲ ਹਸਪਤਾਲ ਵਿਖੇ 
ਦਾਖਲ ਕਰਵਾਇਆ। 
ਸਰਕਾਰੀ ਹਸਪਤਾਲ ਵਿਖੇ ਐਮਰਜੈਂਸੀ 'ਚ ਮੌਜੂਦ ਮੈਡੀਕਲ ਅਫਸਰ ਡਾ. ਜਸ਼ਨ ਕੋਲ ਲੈ ਕੇ ਉਕਤ ਲੜਕੀ ਨੂੰ ਜਦੋਂ ਜਨ ਕਲਿਆਣ ਸੇਵਾ ਸੰਮਤੀ ਦੇ ਸੰਚਾਲਕ ਸੰਧਿਆ ਜਿੰਦਲ ਅਤੇ ਸਬਜ਼ੀ ਮੰਡੀ ਦੇ ਸਾਬਕਾ ਪ੍ਰਧਾਨ ਕੈਲਾਸ਼ ਮੋਂਗਾ ਬਿੱਟੂ ਪਹੁੰਚੇ ਤਾਂ ਡਾਕਟਰਾਂ ਦੀ ਮੈਡੀਕਲ ਰਿਪੋਰਟ ਮੁਤਾਬਿਕ ਲੜਕੀ ਦੀ ਮਾਨਸਿਕ ਸਥਿਤੀ ਠੀਕ ਨਹੀਂ ਹੈ। ਉਹ ਆਪਣੇ ਪਰਿਵਾਰ ਅਤੇ ਆਪਣੇ ਬਾਰੇ ਦੱਸਣ ਵਿਚ ਅਸਮਰਥ ਹੈ। ਮੰਗਲਵਾਰ ਦੀ ਸਵੇਰੇ ਹਸਪਤਾਲ ਦੀ ਨਰਸ ਨੇ ਬੜੀ ਹੀ ਸੂਝ-ਬੂਝ ਨਾਲ ਉਕਤ ਲੜਕੀ ਤੋਂ ਉਸ ਦੇ ਪਰਿਵਾਰਕ ਮੈਂਬਰਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਕਤ ਲੜਕੀ ਮੁਤਾਬਕ ਉਸ ਦਾ ਨਾਂ ਮਧੂ ਨਿਗਮ ਪੁੱਤਰੀ ਭੋਲਾ ਨਾਥ ਨਿਗਮ, ਮਾਤਾ ਪੂਨਮ ਨਿਗਮ ਤੇ ਭੈਣ ਦਾ ਨਾਂ ਅਨਾਮਿਕਾ ਨਿਗਮ ਵਾਸੀ ਪਿੰਡ ਡਾਕਖਾਨਾ ਢੁਬਹੜ, ਭਰਸਾਰ ਜ਼ਿਲਾ ਬਲਿਆ ਉਤਰ ਪ੍ਰਦੇਸ਼ ਹੈ। 

ਕੀ ਕਹਿਣਾ ਹੈ ਏ. ਐੱਸ. ਆਈ. ਦਾ
ਏ. ਐੱਸ. ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਦੇ ਦੱਸੇ ਪਤੇ ਮੁਤਾਬਕ ਉਸ ਦੇ ਪਰਿਵਾਰਕ ਮੈਂਬਰਾਂ ਦੀ ਭਾਲ ਕੀਤੀ ਜਾ ਰਹੀ ਹੈ।


Related News