ਨਿਗਮ ਸਟਾਫ਼ ਤੇ ਸਫ਼ਾਈ ਸੇਵਕ ਮੰਗਾਂ ਪੂਰੀਅਾਂ ਕਰਵਾਉਣ ਲਈ ਦੋ ਦਿਨਾ ਹਡ਼ਤਾਲ ’ਤੇ

07/18/2018 1:55:46 AM

ਹੁਸ਼ਿਰਆਰਪੁਰ, (ਘੁੰਮਣ)- ਮੰਗਾਂ ਪੂਰੀਅਾਂ ਕਰਵਾਉਣ ਲਈ ਸੰਘਰਸ਼ ਕਰ ਰਹੇ ਨਗਰ ਨਿਗਮ ਦੇ ਸਟਾਫ਼ ਤੇ ਸਫ਼ਾਈ ਸੇਵਕਾਂ ਨੇ ਅੱਜ ਤੋਂ ਕੰਮਕਾਜ ਛੱਡ ਕੇ 2 ਦਿਨਾਂ ਦੀ ਹਡ਼ਤਾਲ ਸ਼ੁਰੂ ਕੀਤੀ ਹੈ। ਅੱਜ ਪਹਿਲੇ ਦਿਨ ਮਿਊਂਸੀਪਲ ਐਕਸ਼ਨ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਕੁਲਵੰਤ ਸੈਣੀ ਦੀ ਅਗਵਾਈ ’ਚ ਹੁਸ਼ਿਆਰਪੁਰ ਦੀਆਂ ਸਮੂਹ ਬ੍ਰਾਂਚਾਂ ਦੇ ਮੁਲਾਜ਼ਮਾਂ ਵੱਲੋਂ ਨਗਰ ਨਿਗਮ ਦੇ ਦਫ਼ਤਰ ਵਿਖੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਰਾਜਾ ਹੰਸ ਤੇ ਕੁਲਵੰਤ ਸੈਣੀ ਨੇ ਕਿਹਾ ਕਿ ਸਰਕਾਰ ਬਣੀ ਨੂੰ 2 ਸਾਲ  ਹੋ ਜਾਣ ਤੋਂ ਬਾਅਦ ਵੀ ਚੋਣਾਂ ਸਮੇਂ ਕੀਤੇ  ਵਾਅਦਿਆਂ ਵਿਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ, ਜਿਸ ਕਾਰਨ ਨਿਗਮ ਦੇ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਇਹ 2 ਦਿਨ ਦੀ ਟੋਕਨ ਹਡ਼ਤਾਲ ਸਿਰਫ ਟਰੇਲਰ ਹੈ, ਇਸ ਦੀ ਪੂਰੀ ਫਿਲਮ ਜੇਕਰ ਲੋਡ਼ ਪਈ ਤਾਂ ਦਿਖਾ ਦਿੱਤੀ ਜਾਵੇਗੀ। ਉਨ੍ਹਾਂ ਮੰਗ ਕੀਤੀ ਕਿ ਕੱਚੇ ਮੁਲਾਜ਼ਮ, ਡਰਾਈਵਰ ਅਤੇ ਹੋਰ ਫੌਰੀ ਤੌਰ ’ਤੇ ਪੱਕੇ ਕੀਤੇ ਜਾਣ, 31-12-11 ਤੱਕ ਜਿਨ੍ਹਾਂ ਮੁਲਾਜ਼ਮਾਂ ਨੇ ਪੈਨਸ਼ਨ ਲਈ ਆਪਸ਼ਨ ਦਿੱਤੀ ਹੈ, ਉਸ ਦਾ ਪ੍ਰੋਸੈਸ ਪੂਰਾ ਕਰ ਕੇ ਪੈਨਸ਼ਨ ਲਾਈ ਜਾਵੇ, ਬਾਕੀ ਰਾਜਾਂ ਵਾਂਗ ਪੰਜਾਬ ਵਿਚ ਵੀ ਜੋ ਡੀ. ਏ. ਦੀਆਂ ਕਿਸ਼ਤਾਂ ਸੈਂਟਰ ਵੱਲੋਂ ਦਿੱਤੀਆਂ ਗਈਆਂ ਹਨ, ਉਹ ਲਾਗੂ ਕੀਤੀਆਂ ਜਾਣ ਅਤੇ ਪਿਛਲਾ ਰਹਿੰਦਾ ਡੀ. ਏ. ਦਾ ਬਕਾਇਆ ਦਿੱਤਾ ਜਾਵੇ ਆਦਿ ਸਮੇਤ ਬਾਕੀ ਲਟਕਦੀਆਂ ਮੰਗਾਂ ਜਲਦ ਤੋਂ ਜਲਦ ਪੂਰੀਆਂ ਕੀਤੀਆਂ ਜਾਣ। 
ਇਸ ਮੌਕੇ ਐੱਸ. ਡੀ. ਓ. ਹਰਪ੍ਰੀਤ ਸਿੰਘ, ਜੇ. ਈ. ਅਸ਼ਵਨੀ ਸ਼ਰਮਾ, ਇੰਸਪੈਕਟਰ ਰਾਜਬੰਸ ਕੌਰ, ਸੰਜੀਵ ਅਰੋੋਡ਼ਾ, ਜਸਵੀਰ ਸਿੰਘ, ਸੈਨੇਟਰੀ ਇੰਸਪੈਕਟਰ ਸੁਰਿੰਦਰ ਕੁਮਾਰ, ਜਨਕ ਰਾਜ, ਜਗਰੂਪ ਸਿੰਘ, ਨਵਜੀਵਨ ਭਾਟੀਆ, ਕਿਰਨਜੋਤੀ, ਸ਼ਾਲੂ ਜੈਨ, ਰੇਖਾ, ਅਸ਼ਵਨੀ ਲੱਡੂ, ਲਾਲ ਚੰਦ ਹੰਸ, ਜੈ ਗੋਪਾਲ, ਨਰੇਸ਼ ਸਾਬ, ਰਾਕੇਸ਼ ਮੱਟੂ, ਕਮਲ ਭੱਟੀ, ਰਵਿੰਦਰ ਕਾਕਾ, ਜਿੰਦਰੀ, ਮਦਨ ਲਾਲ, ਧਰਮਿੰਦਰ, ਬੰਟੀ, ਨਰਿੰਦਰ, ਜਸਪਾਲ ਸਿੰਘ, ਬਜਾਜ, ਜਾਨੂ, ਦੀਪਕ ਹੰਸ, ਗੌਰਵ ਹੰਸ, ਜਸਵੀਰ ਸਿੰਘ, ਰੋਹਿਤ ਭੱਟੀ, ਅਮਿਤ ਗਿੱਲ, ਸੰਨੀ ਲਾਹੌਰੀਆ, ਆਸ਼ੂ ਬਤਰਾ  ਆਦਿ ਸਮੇਤ  ਮੁਲਾਜ਼ਮ ਵੱਡੀ ਗਿਣਤੀ ਵਿਚ ਸ਼ਾਮਲ ਸਨ।


Related News