ਪ੍ਰਿੰਸੀਪਲਾਂ ਨੂੰ ਸਖ਼ਤ ਤਾੜਨਾ, ਵਿਭਾਗ ਨੇ ਦਿੱਤਾ ਅਲਟੀਮੇਟਮ

Monday, Oct 14, 2024 - 10:36 AM (IST)

ਲੁਧਿਆਣਾ (ਵਿੱਕੀ) : ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਵੱਲੋਂ ਯੂ-ਡਾਈਸ ਸਰਵੇ 2024-25 ਨਾਲ ਸਬੰਧਿਤ ਡਾਟਾ ਜਲਦ ਤੋਂ ਜਲਦ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ, ਮਾਡਲ, ਪ੍ਰਾਈਵੇਟ, ਮਾਨਤਾ ਪ੍ਰਾਪਤ ਅਤੇ ਗੈਰ-ਮਾਨਤਾ ਪ੍ਰਾਪਤ ਸਕੂਲਾਂ ਨੂੰ ਅਪਡੇਟ ਕੀਤਾ ਜਾਵੇਗਾ। ਜ਼ਿਲ੍ਹੇ ਨੂੰ ਅਜਿਹਾ ਕਰਨ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਹਾਲ ਹੀ ’ਚ ਡੀ. ਜੀ. ਐੱਸ. ਈ. ਵੱਲੋਂ ਇਕ ਅਹਿਮ ਮੀਟਿੰਗ ਬੁਲਾਈ ਗਈ ਸੀ, ਜਿਸ ਵਿਚ ਪਾਇਆ ਗਿਆ ਕਿ ਲੁਧਿਆਣਾ ਜ਼ਿਲ੍ਹੇ ਦੇ ਸਕੂਲਾਂ ਵੱਲੋਂ ਯੂ-ਡਾਈਸ ਪੋਰਟਲ ’ਤੇ ਸਰਵੇ ਦਾ ਕੰਮ ਬਹੁਤ ਹੀ ਮੱਠੀ ਰਫ਼ਤਾਰ ਨਾਲ ਕੀਤਾ ਜਾ ਰਿਹਾ ਹੈ। ਰਿਪੋਰਟਾਂ ਅਨੁਸਾਰ ਜ਼ਿਲ੍ਹੇ ਦੇ 2789 ਸਕੂਲਾਂ ਨੇ ਅਜੇ ਤੱਕ ਵਿਦਿਆਰਥੀ ਮਾਡਿਊਲ ਚਾਲੂ ਨਹੀਂ ਕੀਤਾ ਹੈ, ਜਦੋਂ ਕਿ 465 ਸਕੂਲਾਂ ਨੇ ਅਧਿਆਪਕ ਮਾਡਿਊਲ ਨੂੰ ਅੱਪਡੇਟ ਨਹੀਂ ਕੀਤਾ ਹੈ। ਇਸ ਤੋਂ ਇਲਾਵਾ, 4 ਅਜਿਹੇ ਸਕੂਲ ਹਨ ਜਿਨ੍ਹਾਂ ਨੇ ਅਜੇ ਤੱਕ ਪ੍ਰੋਫਾਈਲ ਅਤੇ ਫੀਚਰ ਮਾਡਿਊਲ ਨੂੰ ਅਪਡੇਟ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ : ਅੱਜ ਨਾ ਜਾਇਓ PGI, ਨਹੀਂ ਬਣਾਏ ਜਾਣਗੇ ਨਵੇਂ ਮਰੀਜ਼ਾਂ ਦੇ ਕਾਰਡ
ਸਰਵੇਖਣ ਨੂੰ ਪੂਰਾ ਕਰਨ ਲਈ ਅਲਟੀਮੇਟਮ
ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕਿਹਾ ਕਿ ਇਹ ਸਥਿਤੀ ਸਕੂਲਾਂ ਵੱਲੋਂ ਵਿਭਾਗੀ ਹਦਾਇਤਾਂ ਦੀ ਲਗਾਤਾਰ ਉਲੰਘਣਾ ਅਤੇ ਅਣਦੇਖੀ ਨੂੰ ਦਰਸਾਉਂਦੀ ਹੈ। ਉਨ੍ਹਾਂ ਸਮੂਹ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਇੰਚਾਰਜਾਂ ਨੂੰ ਹਦਾਇਤ ਕੀਤੀ ਕਿ ਉਹ 15 ਅਕਤੂਬਰ ਤੱਕ ਸਕੂਲ ਦੇ ਰਿਕਾਰਡ ਅਨੁਸਾਰ ਪ੍ਰੋਫਾਈਲਾਂ ਅਤੇ ਸਹੂਲਤਾਂ, ਅਧਿਆਪਕਾਂ ਦੇ ਮਾਡਿਊਲ ਅਤੇ ਵਿਦਿਆਰਥੀਆਂ ਦੇ ਮਾਡਿਊਲ ਨੂੰ ਅਪਡੇਟ ਕਰਨ ਨੂੰ ਯਕੀਨੀ ਬਣਾਉਣ।
ਨਹੀਂ ਕੀਤੀ ਜਾਵੇਗੀ ਅੰਕੜਿਆਂ ’ਚ ਅਣਗਹਿਲੀ ਬਰਦਾਸ਼ਤ
ਇਸ ਦੌਰਾਨ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਜੇਕਰ ਯੂ-ਡਾਈਸ ਸਰਵੇਖਣ ’ਚ ਗਲਤ ਜਾਂ ਅਧੂਰਾ ਡਾਟਾ ਭਰਿਆ ਜਾਂਦਾ ਹੈ ਤਾਂ ਕਿਸੇ ਵੀ ਤਰ੍ਹਾਂ ਦੀ ਚੈਕਿੰਗ (ਕਲੱਸਟਰ, ਬਲਾਕ, ਜ਼ਿਲੇ ਜਾਂ ਰਾਜ ਪੱਧਰ ਦੌਰਾਨ ਪਾਈਆਂ ਗਈਆਂ ਤਰੁੱਟੀਆਂ ਦੀ ਪੂਰੀ ਜ਼ਿੰਮੇਵਾਰੀ ਸਬੰਧਿਤ ਸਕੂਲ ਦੇ ਪ੍ਰਿੰਸੀਪਲ ਦੀ ਹੋਵੇਗੀ। ਇਸ ਦੇ ਲਈ ਉਸ ਦੇ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : 5 ਸਾਲਾ ਧੀ ਦੀ ਚਮਕੀ ਕਿਸਮਤ, ਨਿਕਲੀ 10 ਲੱਖ ਦੀ ਲਾਟਰੀ
ਤਕਨੀਕੀ ਸਹਾਇਤਾ ਅਤੇ ਬੱਚਿਆਂ ਦੇ ਦਾਖ਼ਲੇ ਨਾਲ ਸਬੰਧਿਤ ਦਿਸ਼ਾ-ਨਿਰਦੇਸ਼
ਵਿਭਾਗ ਵੱਲੋਂ ਇਹ ਵੀ ਦੱਸਿਆ ਗਿਆ ਕਿ ਜਿਹੜੇ ਬੱਚੇ ਕਿਸੇ ਹੋਰ ਸਕੂਲ ਤੋਂ ਆਏ ਹਨ ਜਾਂ ਪਿਛਲੇ ਸਕੂਲ ’ਚ ਦਾਖ਼ਲ ਨਹੀਂ ਹੋਏ ਸਨ, ਉਨ੍ਹਾਂ ਦਾ ਡਾਟਾ ਪੁਰਾਣੇ ਸਕੂਲ ਦੀ ‘ਡਰੌਪਬਾਕਸ’ ਸਹੂਲਤ ਦੀ ਵਰਤੋਂ ਕਰ ਕੇ ਯੂ-ਡਾਈਸ ’ਚ ਅਪਡੇਟ ਕੀਤਾ ਜਾਵੇ, ਤਾਂ ਜੋ ਡਾਟੇ ਤੋਂ ਕਿਸੇ ਵੀ ਤਰ੍ਹਾਂ ਦੀ ਨਕਲ ਨਾ ਹੋਵੇ। ਨਾਲ ਹੀ, ਜੇਕਰ ਸਕੂਲਾਂ ਨੂੰ ਡਾਟਾ ਭਰਨ ਲਈ ਕਿਸੇ ਕਿਸਮ ਦੀ ਤਕਨੀਕੀ ਸਹਾਇਤਾ ਦੀ ਲੋੜ ਹੈ, ਤਾਂ ਉਹ ਆਪਣੇ ਸਬੰਧਿਤ ਬਲਾਕ ਐੱਮ. ਆਈ. ਐੱਸ. ਕੋ-ਆਰਡੀਨੇਟਰ ਨਾਲ ਸੰਪਰਕ ਕਰ ਸਕਦੇ ਹਨ। ਇਹ ਹੁਕਮ ਜ਼ਿਲ੍ਹੇ ਦੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ, ਮਾਡਲ, ਪ੍ਰਾਈਵੇਟ, ਮਾਨਤਾ ਪ੍ਰਾਪਤ ਅਤੇ ਸਮਾਜ ਭਲਾਈ ਸੁਸਾਇਟੀ ਸਕੂਲਾਂ ’ਤੇ ਲਾਗੂ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8




 


Babita

Content Editor

Related News