ਅਵਾਰਾ ਪਸ਼ੂਆਂ  ਦੀ ਭੇਟ ਚੜਿਆ ਕੁਲਰੀਆ ਚੌਂਕੀ ਦਾ ਮੁਲਾਜ਼ਮ ਲਵਦੀਪ ਸਿੰਘ

Tuesday, Jul 27, 2021 - 05:45 PM (IST)

ਅਵਾਰਾ ਪਸ਼ੂਆਂ  ਦੀ ਭੇਟ ਚੜਿਆ ਕੁਲਰੀਆ ਚੌਂਕੀ ਦਾ ਮੁਲਾਜ਼ਮ ਲਵਦੀਪ ਸਿੰਘ

ਬਰੇਟਾ (ਬਾਂਸਲ): ਅਵਾਰਾ ਪਸ਼ੂ ਮੋਟਰ ਸਾਇਕਲ ਦੇ ਅੱਗੇ ਆਉਣ ਕਾਰਨ ਬੇਕਾਬੂ ਹੋਏ ਮੋਟਰ ਸਾਈਕਲ ਸਵਾਰ ਪੁਲਸ ਮੁਲਾਜਮ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ।

ਇਹ ਵੀ ਪੜ੍ਹੋ : ਰੇਲਵੇ ਲਾਈਨਾਂ ਤੋਂ ਨਵਜੰਮੀ ਬੱਚੀ ਦੀ ਲਾਸ਼ ਮਿਲਣ ਦੇ ਮਾਮਲੇ ’ਚ ਨਵਾਂ ਮੋੜ, ਪਿਤਾ ਨੇ ਦਿੱਤਾ ਇਹ ਬਿਆਨ

ਜਾਣਕਾਰੀ ਅਨੁਸਾਰ ਇੱਥੋ ਨਜ਼ਦੀਕ ਪਿੰਡ ਕੁਲਰੀਆਂ ਚੌਕੀ ’ਚ ਤਾਇਨਾਤ ਪੁਲਸ ਮੁਲਾਜ਼ਮ ਲਵਦੀਪ ਸਿੰਘ ਰੋਜਾਨਾਂ ਦੀ ਤਰ੍ਹਾਂ ਗਸ਼ਤ ਕਰਕੇ ਗੋਰਖਨਾਥ ਤੋਂ ਪਿੰਡ ਕੁਲਰੀਆਂ ਨੂੰ ਆ ਰਿਹਾ ਸੀ ਤਾਂ ਕੁਲਰੀਆ ਸੂਏ ਦੇ ਨੇੜੇ ਅਵਾਰਾ ਪਸ਼ੂਆਂ ਦਾ ਇੱਕ ਝੁੰਡ ਮੋਟਰਸਾਈਕਲ ਸਵਾਰ ਅੱਗੇ ਅਚਾਨਕ ਆ ਗਿਆ, ਜਿੱਥੇ ਬੇਕਾਬੂ ਹੁੰਦਿਆਂ ਮ੍ਰਿਤਕ ਨੇੜੇ ਟੋਏ ਵਿੱਚ ਜਾ ਡਿੱਗਾ ਜਿੱਥੇ ਉਸਦਾ ਗਲ ਦਾ ਮਣਕਾ ਟੁੱਟਣ ਕਾਰਨ ਜ਼ਖ਼ਮੀ ਹੋ ਗਿਆ ਅਤੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਕੁਲਰੀਆ ਚੌਕੀ ਦੇ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਹੌਲਦਾਰ ਗੁਰਦੇਵ ਸਿੰਘ ਦੇ ਬਿਆਨ ਤੇ ਧਾਰਾ 174 ਅਧੀਨ ਕਾਰਵਾਈ ਕਰਦਿਆਂ ਲਾਸ਼ ਪੋਸਟ ਮਾਰਟਮ ਉਪਰੰਤ ਵਾਰਸਾਂ  ਨੂੰ ਸੌਂਪ ਦਿੱਤੀ ਗਈ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਭਿਆਨਕ ਹਾਦਸੇ ’ਚ ਮਾਂ-ਧੀ ਦੀ ਗਈ ਸੀ ਜਾਨ, ਇਕਲੌਤੇ ਪਰਿਵਾਰਕ ਮੈਂਬਰ ਦੇ ਵਿਦੇਸ਼ੋਂ ਪਰਤਣ 'ਤੇ ਹੋਵੇਗਾ ਸਸਕਾਰ


author

Shyna

Content Editor

Related News