ਹਰਿਆਣਾ ''ਚ ਪਰਾਲੀ ਸਾੜਣ ਦੇ ਮਾਮਲੇ 25 ਫੀਸਦੀ ਘਟੇ, ਪੰਜਾਬ ਵਿਚ ਇੰਨੇ ਹੀ ਵਧੇ
Monday, Feb 08, 2021 - 10:11 PM (IST)
ਨਵੀਂ ਦਿੱਲੀ (ਭਾਸ਼ਾ)- ਸਰਕਾਰ ਨੇ ਸੋਮਵਾਰ ਦੱਸਿਆ ਕਿ ਹਰਿਆਣਾ ਵਿਚ ਪਰਾਲੀ ਸਾੜਣ ਦੇ ਮਾਮਲਿਆਂ ਵਿਚ 25 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ ਜਦੋਂਕਿ ਪੰਜਾਬ ਵਿਚ ਅਜਿਹੇ ਮਾਮਲੇ 25 ਫੀਸਦੀ ਵੱਧ ਗਏ ਹਨ।
ਰਾਜ ਸਭਾ ਵਿਚ ਚੌਗਿਰਦਾ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਪ੍ਰਸ਼ਨਕਾਲ ਦੌਰਾਨ ਦੱਸਿਆ ਕਿ ਹਰ ਸਾਲ ਪਰਾਲੀ ਕਾਰਣ ਦਿੱਲੀ ਵਿਚ ਇਕ ਅਕਤੂਬਰ ਤੋਂ 30 ਨਵੰਬਰ ਤੱਕ ਹਵਾ ਦੇ ਪ੍ਰਦੂਸ਼ਣ ਦੀ ਸਮੱਸਿਆ ਪੈਦਾ ਹੁੰਦੀ ਹੈ। ਉਦੋਂ ਹਵਾ ਦੀ ਦਿਸ਼ਾ ਵੀ ਪੂਰਬ ਵੱਲ ਹੁੰਦੀ ਹੈ। ਇਸ ਕਾਰਣ ਸਮੋਗ ਬਣਦਾ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਵਲੋਂ ਵੱਡੀ ਗਿਣਤੀ ਵਿਚ ਮਸ਼ੀਨਾਂ ਵੀ ਦਿੱਤੀਆਂ ਗਈਆਂ ਹਨ ਜਿਨ੍ਹਾਂ ਦੀ ਵਰਤੋਂ ਸਹੀ ਢੰਗ ਨਾਲ ਨਹੀਂ ਹੋ ਰਹੀ।
ਇਹ ਖ਼ਬਰ ਪੜ੍ਹੋ- ਪੜ੍ਹੋ ਕਿਸਾਨ ਅੰਦੋਲਨ ਨਾਲ ਜੁੜੀਆਂ ਅੱਜ ਦੀਆਂ 5 ਵੱਡੀਆਂ ਖ਼ਬਰਾਂ
ਜਾਵਡੇਕਰ ਨੇ ਕਿਹਾ ਕਿ ਹਵਾ ਦੇ ਪ੍ਰਦੂਸ਼ਣ ਵਿਚ 2 ਤੋਂ 40 ਫੀਸਦੀ ਹਿੱਸੇ ਦਾ ਯੋਗਦਾਨ ਪਰਾਲੀ ਸਾੜਣ ਕਾਰਣ ਹੁੰਦਾ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਪੂਸਾ ਅਦਾਰੇ ਨੇ ਇਕ ਡਿ-ਕੰਪੋਜ਼ਰ ਤਿਆਰ ਕੀਤਾ ਹੈ। ਇੰਡੀਅਨ ਆਇਲ ਇਸੇ ਤਰ੍ਹਾਂ ਦਾ ਬਾਇਓ-ਮਿਥੀਨੇਸ਼ਨ ਅਤੇ ਬਾਇਓ-ਗੈਸ ਤਿਆਰ ਕਰਨ ਲਈ ਯਤਨਸ਼ੀਲ ਹੈ। ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਇਹ ਤਜਰਬੇ ਲਾਹੇਵੰਦ ਸਾਬਿਤ ਹੋਣਗੇ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।