ਅਣਪਛਾਤਿਆਂ ਨੇ ਕਰਫਿਊ ਕਾਰਨ ਮੰਦਰ ਵਿਚ ਠਹਿਰੀ ਔਰਤ ਨਾਲ ਕੀਤੀ ਜ਼ਬਰਦਸਤੀ

Sunday, May 03, 2020 - 04:57 PM (IST)

ਅਣਪਛਾਤਿਆਂ ਨੇ ਕਰਫਿਊ ਕਾਰਨ ਮੰਦਰ ਵਿਚ ਠਹਿਰੀ ਔਰਤ ਨਾਲ ਕੀਤੀ ਜ਼ਬਰਦਸਤੀ

ਫਿਰੋਜ਼ਪੁਰ (ਮਲਹੋਤਰਾ) - ਕਰਫਿਊ ਦੇ ਕਾਰਨ ਮੰਦਰ ਵਿਚ ਰਹਿ ਰਹੀ ਔਰਤ ਨਾਲ ਅਣਪਛਾਤੇ ਵਿਅਕਤੀਆਂ ਵੱਲੋਂ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪ੍ਰਵਾਸੀ ਔਰਤ ਨੇ ਦੱਸਿਆ ਕਿ ਪੰਜਾਬ ਵਿਚ ਕਰਫਿਊ ਲੱਗਾ ਹੋਣ ਕਰਕੇ ਉਹ ਛਾਉਣੀ ਵਿਚ ਇੱਕ ਮੰਦਰ ਵਿਚ ਰਹਿ ਰਹੀ ਹੈ। ਮੰਦਰ ਵਾਲਿਆਂ ਵੱਲੋਂ ਉਸ ਨੂੰ ਉਪਰੀ ਹਿੱਸੇ ਵਿਚ ਇੱਕ ਕਮਰਾ ਦਿੱਤਾ ਹੋਇਆ ਹੈ। ਉਸ ਨੇ ਦੋਸ਼ ਲਗਾਏ ਕਿ 1 ਮਈ ਦੀ ਰਾਤ ਕਰੀਬ 12:30 ਵਜੇ ਦੋ ਅਣਪਛਾਤੇ ਵਿਅਕਤੀ ਉਸਦੇ ਕਮਰੇ ਵਿਚ ਵੜ ਆਏ ਤੇ ਉਸ ਦੇ ਨਾਲ ਜ਼ਬਰਦਸਤੀ ਕੀਤੀ। ਐਸ.ਆਈ. ਨਵਦੀਪ ਕੌਰ ਅਨੁਸਾਰ ਪੀੜਤਾ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਦੋਸ਼ੀਆਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਉਨਾਂ ਦੀ ਭਾਲ ਕੀਤੀ ਜਾ ਰਹੀ ਹੈ।


author

Harinder Kaur

Content Editor

Related News