ਪੰਜਾਬ 'ਚ ਤੂਫਾਨ ਨੇ ਮਚਾਈ ਤਬਾਹੀ, ਤਾਸ਼ ਦੇ ਪੱਤਿਆ ਵਾਂਗ ਉਡਿਆ ਪੋਲਟਰੀ ਫਾਰਮ, ਇਕ ਦੀ ਮੌਤ
Saturday, Apr 19, 2025 - 06:29 PM (IST)

ਭਵਾਨੀਗੜ੍ਹ (ਕਾਂਸਲ) : ਬੀਤੀ ਸ਼ਾਮ ਸਥਾਨਕ ਇਲਾਕੇ ਵਿਚ ਆਏ ਤੇਜ਼ ਤੂਫਾਨ ਕਾਰਨ ਨੇੜਲੇ ਪਿੰਡ ਮਾਝਾ ਵਿਖੇ ਇਕ ਪੋਲਟਰੀ ਫਾਰਮ ਦੇ ਢਹਢੇਰੀ ਹੋ ਜਾਣ ਕਾਰਨ ਮਲਬੇ ਹੇਠ ਦੱਬ ਜਾਣ ਕਾਰਨ ਪੋਲਟਰੀ ਫਾਰਮ ਦੇ ਮਾਲਕ ਦੇ ਪਿਤਾ 65 ਸਾਲਾ ਬਜ਼ੁਰਗ ਤੇ ਹਜ਼ਾਰਾਂ ਮੁਰਗਿਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਸਥਾਨਕ ਇਲਾਕੇ ਵਿਚ ਆਏ ਤੇਜ਼ ਤੂਫਾਨ ਕਾਰਨ ਨੇੜਲੇ ਪਿੰਡ ਮਾਝਾ ਵਿਖੇ ਇਕ ਪੋਲਟਰੀ ਫਾਰਮ ਪੂਰੀ ਤਰ੍ਹਾਂ ਢਹਿਢੇਰੀ ਹੋ ਗਿਆ। ਇਸ ਪੋਲਟਰੀ ਫਾਰਮ ਦੇ ਮਲਬੇ ਹੇਠ ਦੱਬ ਜਾਣ ਕਾਰਨ ਪੋਲਟਰੀ ਫਾਰਮ ਦੇ ਮਾਲਕ ਹਰਪਾਲ ਸਿੰਘ ਦੇ ਪਿਤਾ ਗੁਰਚਰਨ ਸਿੰਘ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਪੰਜਾਬ ਸਰਕਾਰ ਦਾ ਤੋਹਫ਼ਾ, 33 ਫੀਸਦੀ ਸਬਸਿਡੀ ਦੇਣ ਦਾ ਐਲਾਨ
ਮੌਕੇ 'ਤੇ ਮੌਜੂਦ ਪਿੰਡ ਵਾਸੀਆਂ ਅਨੁਸਾਰ ਪੋਲਟਰੀ ਫਾਰਮ ਵਿਚ ਇਕ ਨਿੱਜੀ ਕੰਪਨੀ ਵੱਲੋਂ 4000 ਤੋਂ 4500 ਦੇ ਕਰੀਬ ਮੁਰਗੇ ਪਾਏ ਹੋਏ ਸਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਇਸ ਮਾਲਵੇ ਹੇਠ ਦੱਬ ਜਾਣ ਕਾਰਨ ਮੌਤ ਦਾ ਸ਼ਿਕਾਰ ਹੋ ਗਏ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਘਟਨਾ ਵਿਚ ਪਰਿਵਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਮੀਨ ਬਹੁਤ ਘੱਟ ਹੋਣ ਕਾਰਨ ਉਕਤ ਪਰਿਵਾਰ ਦਾ ਸਾਰਾ ਗੁਜ਼ਾਰਾ ਇਸ ਪੋਲਟਰੀ ਫਾਰਮ ਤੋਂ ਹੀ ਚੱਲਦਾ ਸੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਕਤ ਪਰਿਵਾਰ ਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਗ੍ਰਿਫ਼ਤਾਰ ਕੀਤਾ 24 ਸਾਲਾ ਮਾਸਟਰਮਾਈਂਡ, ਕਾਂਡ ਅਜਿਹਾ ਕਿ ਜਾਣ ਉੱਡ ਜਾਣ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e