ਲੁਧਿਆਣਾ ’ਚ ਧੂੜ ਭਰੀ ਹਨ੍ਹੇਰੀ ਦਰਮਿਆਨ ਤਾਪਮਾਨ ਦਾ ਪਾਰਾ ਡਿੱਗਿਆ

Wednesday, May 04, 2022 - 11:22 AM (IST)

ਲੁਧਿਆਣਾ (ਸਲੂਜਾ) : ਮੌਸਮ ਦੇ ਕਰਵਟ ਲੈਂਦੇ ਹੀ ਲੁਧਿਆਣਾ ਵਿਚ ਆਸਮਾਨ ’ਤੇ ਹਲਕੇ ਬੱਦਲ ਛਾਏ ਰਹੇ। ਮੰਗਲਵਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲੀ ਧੂੜ ਭਰੀ ਹਨ੍ਹੇਰੀ ਦੇ ਵਿਚਕਾਰ ਵੱਧ ਤੋਂ ਵੱਧ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ, ਜਿਸ ਨਾਲ ਲੁਧਿਆਣਵੀਆਂ ਨੂੰ ਗਰਮੀ ਦੇ ਕਹਿਰ ਤੋਂ ਕੁੱਝ ਰਾਹਤ ਮਿਲੀ। ਮੌਸਮ ’ਚ ਕੁੱਝ ਤਬਦੀਲੀ ਦੇ ਬਾਵਜੂਦ ਲੁਧਿਆਣਵੀ ਪਹਿਲੇ ਦਿਨਾਂ ਦੀ ਤਰ੍ਹਾਂ ਹੀ ਘਰ ਅਤੇ ਦਫ਼ਤਰ ਤੋਂ ਬਿਨਾਂ ਕਿਸੇ ਜ਼ਰੂਰੀ ਕੰਮ 'ਤੇ ਨਿਕਲਣ ਤੋਂ ਪਰਹੇਜ਼ ਹੀ ਕਰਦੇ ਰਹੇ।

ਮੌਸਮ ਵਿਭਾਗ ਚੰਡੀਗੜ੍ਹ ਤੋਂ ਮਿਲੀ ਜਾਣਕਾਰੀ ਅਨੁਸਾਰ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 28 ਡਿਗਰੀ ਸੈਲਸੀਅਸ ਰਿਕਾਰਡ ਹੋਇਆ। ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਵਿਚ 10 ਡਿਗਰੀ ਸੈਲਸੀਅਸ ਦਾ ਅੰਤਰ ਦਰਜ ਹੋਇਆ। ਮੌਸਮ ਮਾਹਿਰਾਂ ਨੇ ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਨੇੜੇ ਦੇ ਇਲਾਕਿਆਂ ’ਚ ਧੂੜ ਭਰੀ ਹਨ੍ਹੇਰੀ ਦੇ ਨਾਲ ਕਿਤੇ-ਕਿਤੇ ਮੀਂਹ ਪੈਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ।
 


Babita

Content Editor

Related News